
ਅੰਮ੍ਰਿਤਸਰ, 29 ਜੂਨ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ ਇੰਸਟੀਚਿਊਟ ਵਿਖੇ ਆਯੋਜਿਤ ਜਾਇੰਟ ਪਲੇਸਮੈਂਟ ਡਰਾਈਵ ਵਿਚ ਵਿਸ਼ਵ ਦੀਆਂ ਦੋ ਨਾਮੀ ਕੰਪਨੀਆਂ ਪਾਲਿਸੀ ਬਜ਼ਾਰ ਡਾਟ ਕਾਮ ਤੇ ਜਸਟ ਡਾਇਲ਼ ਪੁੱਜੀਆਂ 120 ਤੋਂ ਵੀ ਵੱਧ ਵਿਦਿਆਰਥੀ ਸੀ. ਕੇ. ਡੀ ਕਾਲਜ ਵਿਖੇ ਪੁੱਜੇ ਜਿਸ ਵਿਚ ਗੁਰੁ ਨਾਨਕ ਦੇਵ ਯੁਨੀਵਰਸਿਟੀ ਤੇ ਹੋਰਨਾਂ ਦੂਜੇ ਵੱਖ ਵੱਖ ਕਾਲਜਾਂ ਜਿਵੇਂ ਖਾਲਸਾ ਕਾਲਜ ਫਾਰ ਵੁਮੈਨ, ਡੀ. ਏ. ਵੀ. ਕਾਲਜ, ਏ. ਸੀ. ਈ. ਟੀ ਆਦਿ ਸ਼ਾਮਲ ਸਨ । ਪਾਲਿਸੀਬਜ਼ਾਰ.ਕਾਮ ਤੋਂ ਐਚ. ਆਰ ਮੈਨੇਜ਼ਰ ਮਿ: ਹਰੀਸ਼ ਯਾਦਵ ਤੇ ਜਸਟਡਾਇਲ ਤੋਂ ਮਿਸ ਤੰਨੂ ਸ਼ਰਮਾ (ਐਚ. ਆਰ ਮੈਨੇਜ਼ਰ) ਦੀ ਅਗਵਾਈ ਵਿਚ ਪੰਜ ਸੀਨੀਅਰ ਅਫਸਰਾਂ ਵਲੋਂ ਕਾਲਜ ਕੈਂਪਸ ਵਿਚ ਪਲੇਸਮੈਂਟ ਡਰਾਈਵ ਸ਼ੁਰੂ ਕੀਤੀ ਗਈ।
ਪਾਲਿਸੀਬਜ਼ਾਰ.ਕਾਮ ਦੀ ਚੌਣ ਪ੍ਰਕਿਰਿਆ ਕੰਪਨੀ ਅਫਸਰਾਂ ਅਤੇ ਵਿਦਿਆਰਥੀਆਂ ਵਿਚਾਲੇ ਪ੍ਰੀ ਪਲੇਸਮੈਂਟ ਗੱਲਬਾਤ ਤੋਂ ਸ਼ੁਰੂ ਹੋਕੇ ਗਰੁਪ ਡਿਸਕਸ਼ਨ ਤੇ ਪੁੱਜੀ ਜਿਸ ਵਿਚ ੪੦ ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ।ਉਪਰੰਤ ਪਰਸਨਲ ਇੰਟਰਵਿਊ ਤੋਂ ਬਾਦ 20 ਵਿਦਿਆਰਥੀਆਂ, ਨੇ ਫਾਈਨਲ ਰਾਊਂਡ ਲਈ ਕੁਆਲੀਫਾਈ ਕੀਤਾ। ਅਖੀਰ ਐਮ. ਬੀ. ਏ. ਦੇ 10 ਵਿਦਿਆਰਥੀਆਂ ਨੂੰ ਫਾਈਨਲ ਟੈਲੀਫੋਨਿਕ ਇੰਟਰਵਿਊ ਰਾਊਂਡ ਸਫਲਤਾਪੂਰਵਕ ਪਾਰ ਕਰਨ ੳਪਰੰਤ ਆਫਰ ਲੈਟਰ ਪੇਸ਼ ਕੀਤੀਆ ਗਈਆਂ।ਪਲੇਸਮੈਂਟਸ ਦੇ ਇਹਨਾਂ ਚੁਣੋਤੀ ਪੂਰਨ ਮਾਪਦੰਡਾਂ ਤੇ ਖਰਾ ਉਤਰਨ ਵਾਲੇ ਵਿਦਿਆਰਥੀਆਂ ਵਿਚ ਸੀ. ਕੇ. ਡੀ. ਦੇ ਦੋ ਐੈਮ. ਬੀ. ਏ. ਵਿਦਿਆਰਥੀ ਅਮਨਦੀਪ ਕੌਰ ਤੇ ਗੁਰਪ੍ਰੀਤ ਕੌਰ ਵੀ ਸ਼ਾਮਲ ਸਨ ਜਿਹਨਾਂ ਨੂੰ ਐਸੋਸ਼ਇਏਟ ਸੇਲਜ ਕਨਸਲਟੈਂਟ ਦੇ ਅਹੁਦੇ ਨਾਲ ੧੭,੦੦੦ ਰੁਪਏ ਸੈਲਰੀ ਪੈਕੇਜ ਤੇ ਅਨਲਿਮਿਟੇਡ ਇਨਸੈਨਟਿਵ ਦਿ’ਤੇ ਗਏ।
ਇਸੇ ਤਰਾਂ ਜਸਟਡਾਇਲ ਕੰਪਨੀ ਦੇ ਪਰਸਨਲ ਇੰਟਰਵਿਊ ਦੇ ਪਹਿਲੇ ਰਾਊਂਡ ਵਿਚ 13 ਵਿਦਿਆਰਥੀ ਚੁਣੇ ਗਏ। ਬਾਅਦ ਚੰਡੀਗੜ੍ਹ ਵਿਖੇ ਹੈਡਕੁਆਰਟਰ ਆਫਿਸ ਵਿਚ ਕਰਵਾਏ ਗਏ ਦੂਜੇ ਤੇ ਫਾਈਨਲ ਰਾਉਂਡ ਵਿਚ 10 ਐਮ. ਬੀ. ਏ. ਵਿਦਿਆਰਥੀ ਪ੍ਰੋਸੈਸ ਐਸੋਸ਼ੀਏਟੁਟੈਲੀਮਾਰਕੀਟਿੰਗ ਦੀ ਪੁਜੀਸ਼ਨ ਲਈ ਚੁਣੇ ਗਏ।ਖੁਸ਼ਕਿਸਮਤੀ ਨਾਲ ਇਹਨਾਂ ਵਿਚ ਫਿਰ ਸੀ. ਕੇ. ਡੀ ਦੇ 2 ਵਿਦਿਆਰਥੀ ਸਾਕਸ਼ੀ ਬੱਬਰ ਤੇ ਗੁਰਪ੍ਰੀਤ ਕੌਰ ਨੂੰ 16,000 ਰੁਪਏ ਮਹੀਨਾ ਤੇ ਹੋੇਰ ਵਾਧਿਆਂ ਨਾਲ ਨੌਕਰੀ ਆਫਰ ਕੀਤੀ ਗਈ । ਇਸ ਮੌਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਅਤੇ ਆਨਰੇਰੀ ਸਕ’ਤਰ ਨਰਿੰਦਰ ਸਿੰਘ ਖੁਰਾਨਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਜਿਹੀ ਸ਼ਾਨਦਾਰ ਪਲੇਸਮੈਂਟਸ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੇ ਉਚਿਤ ਮਾਰਗ ਦਰਸ਼ਨ ਤੇ ਸੀ. ਕੇ. ਡੀ ਇੰਸਟੀਚਿਊਟ ਵਲੋਂ ਕੀਤੇ ਵਿਸ਼ੇਸ਼ ਉਪਰਾਲਿਆਂ ਦਾ ਹੀ ਨਤੀਜਾ ਹੈ।ਉਹਨਾਂ ਸਫਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਪ੍ਰੇਰਣਾ ਦਿੱਤੀ।ਉਨਾਂ ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ ਤੇ ਡਾ: ਪ੍ਰਿਸੀ: ਐਚ. ਐਸ. ਸੰਧੂ ਨੇ ਵਿਦਿਆਰਥੀਆਂ ਨੂੰ ਚੰਗੀ ਪਲੇਸਮੈਂਟ ਕਾਰਗੁਜਾਰੀ ਅਤੇ ਕਾਮਯਾਬੀ ਲਈ ਵਧਾਈ ਦਿ’ਤੀ ਅਤੇ ਜਗਦੀਪ ਪੰਨੂ (ਹੈਡ ਟ੍ਰੇਨਿੰਗ ਤੇ ਪਲੇਸਮੇਂਟ ਸੈਲ) ਦੇ ਇਸ ਸੰਬੰਧ ਵਿਚ ਕੀਤੇ ਅਣਥ’ਕ ਯਤਨਾਂ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media