Sunday, September 6, 2026

ਗੋਲਡੀ ਨੇ ਮੁੱਖ ਮੰਤਰੀ ਸ੍ਰ. ਬਾਦਲ ਨੂੰ ਹਲਕਾ ਦੱਖਣੀ ਦੀਆਂ ਮੁਸ਼ਕਲਾਂ ਦੱਸੀਆਂ

PPN2906201609

ਅੰਮ੍ਰਿਤਸਰ, 29 ਜੂਨ (ਜਗਦੀਪ ਸਿੰਘ ਸੱਗੂ) ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਫੇਰੀ ਦੌਰਾਨ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਨੇ ਉਨਾਂ ਨਾਲ ਨਾਲ ਮੁਲਾਕਾਤ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਦੀਆਂ ਸੜਕਾਂ ਨੂ ਨਵੇਂ ਸਿਰਿਓ ਬਣਵਾਉਣ ਤੇ ਉਨਾ ਦੀ ਸਾਫ ਸਫਾਈ ਵਾਸਤੇ ਕੁੱਝ ਵਿਅਕਤੀਆਂ ਨੂ ਵਿਸ਼ੇਸ਼ ਜਿਮੇਵਾਰੀ ਸੋਂਪਣ, ਗੁ. ਸ਼ਹੀਦ ਗਜ ਸਾਹਿਬ ਦੇ ਬਾਹਰ ਅਡਰ ਗਰਾਂਉਡ ਰਸਤਾ ਬਣਵਾ ਕੇ ਸ਼ਰਧਾਲੂਆਂ ਦੀ ਚਿਰੋਕਣੀ ਮਗ ਪੂਰੀ ਕਰਨ ਸਮੇਤ ਕੋਟ ਮਿੱਤ ਸਿਘ ਵਿਖੇ ਫਲਾਈ ਓਵਰ ਬਣਾਉਣ ਦੀ ਅਪੀਲ ਕੀਤੀ।ਉਨਾਂ ਨੇ ਚਾਟੀਵਿੰਡ ਸਥਿਤ ਸਮਸ਼ਾਨਘਾਟ ਦੇ ਬਾਹਰ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੀਵਰੇਜ ਅਤੇ ਸੜਕ ਦਾ ਕਮ ਛੇਤੀ ਹੀ ਜਲਦ ਸੁਰੂ ਕਰਵਾਉਣ ਅਤੇ ਹਲਕਾ ਦੱਖਣੀ ਤੇ ਪੂਰਬੀ ਵਿੱਚੋਂ ਲਘਦੇ ਬਰਸਾਤੀ ਨਾਲੇ ਉਪਰ ਸੜਕ ਬਣਾਉਣ ਦੀ ਮੰਗ ਕੀਤੀ, ਤਾਂ ਜੋ ਇਸ ਤਰਨ ਤਾਰਨ ਰੋਡ ਨੂੰ ਈਸਟ ਮੋਹਨ ਨਗਰ ਰਸਤੇ ਜੀ.ਟੀ ਰੋਡ ਨਾਲ ਜੋੜ ਕੇ ਗੁਰਦੁਆਰਾ ਸ਼ਹੀਦਾਂ ਸਾਹਮਣੇ ਟਰੈਫਿਕ ਰੋਕਣ ਨਾਲ ਲੱਗਦੇ ਜਾਮਾਂ ਤੋਂ ਸ਼ਰਧਾਲੂਆਂ ਨੂੰ ਰਾਹਤ ਪਹੁੰਚਾਈ ਜਾ ਸਕੇ।ਗੋਲਡੀ ਨੇ ਕਿਹਾ ਕਿ ਪਜਾਬ ਸਰਕਾਰ ਵਲੋਂ ਅਮ੍ਰਿਤਸਰ ਵਿੱਚ ਰਿਕਾਰਡਤੋੜ ਵਿਕਾਸ ਕਮ ਕਰਵਾ ਕੇ ਜਿਥੇ ਸ਼ਹਿਰ ਦੀ ਕਾਇਆ ਕਲਪ ਕੀਤੀ ਜਾ ਰਹੀ ਉਥੇ ਕੁੱਝ ਕਮੀਆਂ ਨੂ ਦੂਰ ਕੀਤਾ ਜਾਣਾ ਵੀ ਬੇਹੱਦ ਜਰੂਰੀ ਹੈ। ਇਸ ਲਈ ਉਨਾਂ ਨੇ ਹੋਣ ਵਾਲੇ ਕੰਮ ਸ੍ਰ. ਬਾਦਲ ਦੇ ਧਿਆਨ ਵਿੱਚ ਲਿਆਂਦੇ ਹਨ, ਜਿੰਨਾਂ ਨੂੰ ਉਨਾਂ ਨੇ ਪਹਿਲ ਦੇ ਅਧਾਰ ‘ਤੇ ਕਰਵਾਉਣ ਦਾ ਭਰੋਸਾ ਦਿੱਤਾ ਹੈ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply