Wednesday, July 17, 2024

ਸਮਰ ਕੈਂਪ ਦੌਰਾਨ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ

ਪੱਟੀ, 29 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪਿਛਲੇ ਲਗਭਗ 25 ਦਿਨਾਂ ਤੋਂ ਗਰਮੀਆਂ ਦੀਆਂ ਛੁਟੀਆਂ ਦੌਰਾਨ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਪ੍ਰਬੰਧਕ ਕਮੇਟੀ ਅਤੇ ਭਾਈ ਕੰਵਲਪ੍ਰੀਤ ਸਿੰਘ ਦੇ ਉੱਦਮਾਂ ਸਦਕਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪੱਟੀ ਅਤੇ ਨੇੜਲੇ ਪਿੰਡਾਂ ਤੋਂ ਤਕਰੀਬਨ 200 ਬੱਚਿਆਂ ਨੇ ਇਸ ਕੈਂਪ ਵਿਚ ਭਾਗ ਲਿਆ।ਜਾਣਕਾਰੀ ਦਿੰਦਿਆਂ ਕੈਂਪ ਸੰਚਾਲਕ ਭਾਈ ਕੰਵਲਜੀਤ ਸਿੰਘ, ਭਾਈ ਸਰਬਜੀਤ ਸਿੰਘ ਅਤੇ ਪ੍ਰਧਾਨ ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਸਮਰ ਕੈਂਪ ਦੌਰਾਨ ਬੱਚਿਆਂ ਨੁੰ ਗੁਰਬਾਣੀ ਸੰਥਿਆਂ, ਕੀਰਤਨ, ਤਬਲਾ ਅਤੇ ਦਸਤਾਰ ਸਜਾਉਣ ਦੀ ਸਿੱਖਿਆ ਦਿੱਤੀ ਗਈ।ਸਮੇਂ-ਸਮੇਂ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਵੱਲੋਂ ਵੀ ਨੈਤਿਕ ਸਿੱਖਿਆ ਦੀ ਕਲਾਸਾਂ ਵੀ ਲਗਾਈਆਂ ਗਈ।ਉਹਨਾਂ ਦੱਸਿਆ ਕਿ ਅੱਜ ਕੈਂਪ ਦੇ ਆਖੀਰੀ ਦਿਨ ਇਹਨਾਂ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਬੱਚਿਆਂ ਨੇ ਬੜੀ ਉਤਸੁਕਤਾ ਨਾਲ ਹਿੱਸਾ ਲਿਆ ਅਤੇ ਆਪਣੀ ਕਾਰਗੁਜਾਰੀ ਮਾਹਰਾਂ ਸਾਹਮਣੇ ਰੱਖੀ।ਜਿਸਨੂੰ ਪਾਰਖੋ ਜੱਜਾਂ ਵੱਲੌਂ ਬੜੀ ਬਾਰੀਕੀ ਨਾਲ ਜਾਂਚ ਕੇ ਇਹਨਾਂ ਬੱਚਿਆਂ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਲਈ ਬੱਚਿਆਂ ਦੀ ਚੋਣ ਕੀਤੀ ਗਈ।ਗੁਰਬਾਣੀ ਕੀਰਤਨ ਮੁਕਾਬਲਿਆਂ ਵਿਚੋਂ ਸੀਨੀਅਰ ਸ਼ਰੇਣੀ ਵਿਚੋਂ ਪਹਿਲਾ ਸਥਾਨ ਹਰਮਨਦੀਪ ਕੌਰ, ਦੂਸਰਾ ਸਥਾਨ ਰੁਪਿੰਦਰ ਕੌਰ, ਤੀਸਰਾ ਸਥਾਨ ਸ਼ੁਬਰੀਤ ਕੌਰ ਤਿੰਨੋ ਹੀ (ਭਾਈ ਮੰਝ ਸਾਹਿਬ ਅਕੈਡਮੀ ਲੋਹਕਾ ਦੇ ਵਿਦਿਆਰਥੀ) ਤੇ ਜੂਨੀਅਰ ਸ਼ਰੇਣੀ ਵਿਚੋਂ ਪਹਿਲਾ ਸਥਾਨ ਦਿਲਪਰੀਤ ਕੌਰ, ਦੂਸਰਾ ਸਥਾਨ ਰਮਨਦੀਪ ਸਿੰਘ, ਤੀਸਰਾ ਸਥਾਨ ਸੁਰਿੰਦਰ ਸਿੰਘ ਨੇ ਹਾਸਲ ਕੀਤਾ।ਦਸਤਾਰ ਮੁਕਾਬਲਿਆਂ ਵਿਚੋਂ ਸੀਨੀਅਰ ਕੈਟਾਗਿਰੀ ਵਿਚੋਂ ਪਹਿਲਾ ਸਥਾਨ ਅਵਨੀਤ ਸਿੰਘ ਪਨੇਸਰ, ਦੂਸਰਾ ਸਥਾਨ ਗੁਰਸੇਵਕ ਸਿੰਘ, ਤੀਸਰਾ ਸਥਾਨ ਜੋਬਨ ਸਿੰਘ ਨੇ ਹਾਸਲ ਕੀਤਾ ਇਸਤੇ ਤਰ੍ਹਾਂ ਯੁਨੀਅਰ ਦਸਤਾਰ ਮੁਕਾਲਿਆਂ ਵਿਚ ਪਹਿਲਾ ਸਥਾਨ ਸੇਵਕਪ੍ਰੀਤ ਸਿੰਘ, ਦੂਸਰਾ ਸਥਾਨ ਰਵਇੰਦਰ ਸਿੰਘ ਤੇ ਤੀਸਰਾ ਸਥਾਨ ਜੋਬਨਪ੍ਰੀਤ ਸਿੰਘ ਨੇ ਹਾਲਸ ਕੀਤਾ।ਇਹਨਾਂ ਮੁਕਾਬਲਿਆਂ ਦੌਰਾਨ ਬਲਦੇਵ ਸਿੰਘ ਸਰਹਾਲੀ, ਸੁਖਦੇਵ ਸਿੰਘ ਨੌਸ਼ਹਿਰਾ, ਗੁਰਪ੍ਰੀਤ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਪਿੰਟੂ ਨੇ ਜੱਜ ਦੀ ਭੁਮਿਕਾ ਨਿਭਾਈ।ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਭਾਈ ਮੰਝ ਜੀ ਗੁਰਮਤਿ ਸੰਗੀਤ ਅਕੈਡਮੀ ਲਹੋਕਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਣ ਚਿੰਨ ਅਤੇ ਸਰਟੀਫਿਕਟੇ ਦਿੱਤੇ ਗਏ।ਇਸ ਮੌਕੇ ਤੇ, ਪ੍ਰਧਾਨ ਗੁਰਦੇਵ ਸਿੰਘ ਚੀਮਾ, ਗੁਰਬਚਨ ਸਿੰਘ ਪਨੇਸਰ, ਗਿਆਨ ਸਿੰਘ ਮਠਾੜੂ, ਸੰਵਬਰਜੀਤ ਸਿੰਘ,ਮਾ.ਦਰਬਾਰਾ ਸਿੰਘ, ਹਰਪਰੀਤ ਸਿੰਘ, ਦਲੀੂਪ ਸਿੰਘ,ਗੁਰਦੇਵ ਸਿੰਘ ਪਨੇਸਰ, ਠੇਕੇਦਾਰ ਸਾਹਿਬ ਸਿੰਘ, ਗਿ: ਕਰਮ ਸਿੰਘ ਕਥਾਵਾਚਕ, ਬਾਬਾ ਸ਼ਿੰਦਾ ਸਿੰਘ, ਕੁਲਵਿੰਦਰ ਸਿੰਘ, ਜੋਗਾ ਸਿੰਘ,ਆਦਿ ਹਾਜਰ ਸਨ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …

Leave a Reply