ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ ਸੱਗੂ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਐਡਮਿਨ ਬਲਾਕ ਵਿਖੇ 2 ਰੋਜ਼ਾ (1 ਜੁਲਾਈ) ਤੱਕ ਚੱਲਣ ਵਾਲੀ ਬੀ. ਐੱਸ. ਸੀ (ਐਗਰੀਕਲਚਰ) ਦੀ ਕੌਂਸਲਿੰਗ ਦਾ ਅੱਜ ਪਹਿਲਾ ਪੜ੍ਹਾਅ ਮੁਕੰਮਲ ਹੋ ਗਿਆ।ਸੰਨ 1932 ਤੋਂ ਸਥਾਪਿਤ ਐਗਰੀਕਲਚਰ ਵਿਭਾਗ ਵਿੱਚ ਖੇਤੀਬਾੜੀ ਦੀਆਂ 240 ਸੀਟਾਂ ਲਈ ਸੂਬੇ ਭਰ ਵਿੱਚੋਂ ਤਕਰੀਬਨ 1300 ਵਿਦਿਆਰਥੀਆਂ ਨੇ ਬਿਨੈ ਪੱਤਰ ਰਾਹੀਂ ਪਹੁੰਚ ਕੀਤੀ।
ਕੌਂਸਲਿੰਗ ਬਲਾਕ ਵਿਖੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਐਗਰੀਕਲਚਰ ਵਿਭਾਗ ਦੀ ਮੁੱਖੀ ਡਾ. ਰਣਦੀਪ ਕੌਰ ਦੀ ਮੌਜੂਦਗੀ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਨਾਲ ਸਬੰਧਿਤ 4 ਸਾਲਾਂ ਕੋਰਸ ਲਈ ਵਿਦਿਆਰਥੀਆਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਵਿੱਚ ਲੜਕੀਆਂ ਦੀ ਵਧੇਰੇ ਗਿਣਤੀ ਹੈ। ਉਨ੍ਹਾਂ ਕਿਹਾ ਕਿ ਉੱਚੀ ਮੈਰਿਟ ਸੂਚੀ ਐੱਮ. ਐੱਸ. ਸੀ ਸਾਇੰਸਸ ਦੇ ਵਿਦਿਆਰਥੀਆਂ ਦੀ ਰਹੀ ਅਤੇ ਬੀ. ਐੱਸ. ਸੀ ਐਗਰੀਕਲਚਰ, ਫ਼ੂਡ ਸਾਇੰਸਸ ਐਂਡ ਟੈਕਨਾਲੋਜੀ ਦੀ ਕੌਂਸਲਿੰਗ ਦਾ ਪਹਿਲਾ ਪੜਾਅ ਰੁਝੇਵਿਆਂ ਭਰਪੂਰ ਰਿਹਾ। ਜਦ ਕਿ ਬਿਹਾਰ, ਆਸਾਮ, ਯੂ. ਪੀ ਅਤੇ ਕੋਲਕਾਤਾ ਤੋਂ ਆਏ ਵਿਦਿਆਰਥੀਆਂ ਦਾ ਬੀ. ਐੱਸ. ਸੀ ਐਗਰੀਕਲਚਰ, ਐਮ. ਐਸ. ਸੀ (ਸਾਇੰਸਸ) ਕਲਾਸਾਂ ਲਈ ਵਧੇਰੇ ਰੁਝਾਨ ਦੇਖਣ ਨੂੰ ਮਿਲਿਆ ਹੈ। ਪ੍ਰਿੰ: ਡਾ. ਮਹਿਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਇਸੇ ਸ਼ੈਸ਼ਨ ਦੌਰਾਨ ਕਾਲਜ ਵਿਖੇ ਐਮ. ਏ. (ਜਰਨਲਿਜ਼ਮ ਐਂਡ ਮਾਸ ਕਮਨੀਕੇਸ਼ਨ) ਦੇ 2 ਸਾਲਾ ਡਿਗਰੀ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਯੋਗਤਾ ਗ੍ਰੈਜ਼ੂਏਸ਼ਨ ਕਿਸੇ ਵੀ ਵਿਸ਼ੇ ਵਿੱਚ 50 ਪ੍ਰਤੀਸ਼ਤ ਅੰਕਾਂ ਦੀ ਹੋਣੀ ਲਾਜ਼ਮੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਾਲਜ ਵਿੱਚ ਸ਼ੁਰੂਆਤ ਕੀਤੀਆਂ ਬੀ. ਐੱਸ. ਸੀ ਆਨਰ ਅਤੇ ਬੀ. ਏ. ਆਨਰ ਦੀਆਂ ਕਲਾਸਾਂ ਵਿੱਚ ਦਾਖਲੇ ਲਈ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂਹ ਮੈਂਬਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਰੇਕ ਤਰ੍ਹਾਂ ਦੀਆਂ ਸੁਵਿਧਾਵਾਂ ਆਦਿ ਸਬੰਧੀ ਵਚਨਬੱਧ ਹੈ ਅਤੇ ਸੁਹਿਰਦ ਸਮਾਜ ਸਿਰਜਣ ਲਈ ਹਰ ਹੀਲਾ ਕਰ ਰਿਹਾ ਹੈ।ਇਸ ਮੌਕੇ ਡੀਨ ਅਕਾਦਮਿਕ ਪ੍ਰੋ: ਨਵਨੀਨ ਬਾਵਾ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਰਾਕੇਸ਼ ਕੁਮਾਰ, ਅਮਰਿੰਦਰ ਸਿੰਘ, ਪ੍ਰੋ: ਆਤਮ ਸਿੰਘ ਰੰਧਾਵਾ, ਸੁਖਮੀਨ ਕੌਰ ਬੇਦੀ, ਅਰਵਿੰਦਰ ਕਾਹਲੋ, ਮਲਵਿੰਦਰ ਸਿੰਘ, ਡਾ. ਅਵਤਾਰ ਸਿੰਘ ਆਦਿ ਮੌਜ਼ੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media