Tuesday, August 11, 2026

ਪਿੰਡਾਂ ਦੇ ਲੋਕਾਂ ਦੀ ਤੇਜ਼ੀ ਨਾਲ ਸੁਰੱਖਿਆ ਲਈ ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ ਦੀ ਸ਼ੁਰੂਆਤ

ਅੰਮ੍ਰਿਤਸਰ, 1 ਜੁਲਾਈ (ਵਨੀਤ ਅਰੋੜਾ)- ਪੁਲਿਸ ਵੱਲੋਂ ਪਿੰਡਾਂ ਦੇ ਲੋਕਾਂ ਦੀ ਤੇਜ਼ੀ ਨਾਲ ਸੁਰੱਖਿਆ ਲਈ ਦੇਸ਼ ਵਿੱਚ ਪਹਿਲੀ ਵਾਰ ਪੰਜਾਬ ਪੁਲਿਸ ਨੇ ਅਹਿਮ ਪਹਿਲਕਦਮੀ ਕਰਦੇ ਹੋਏ ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ ਦੀ ਸ਼ੁਰੂਆਤ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ, ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਡਾ. ਸੁਰੇਸ਼ ਅਰੋੜਾ ਨੇ ਅੱਜ ਪੀ.ਏ.ਪੀ ਜਲੰਧਰ ਵਿਖੇ ਕਰ ਦਿੱਤੀ ਹੈ।ਇਸ ਕੰਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ।ਜਾਨੀ ਨੁਕਸਾਨ, ਮਾਲੀ ਨੁਕਸਾਨ ਤੇ ਆਮ ਲੋਕਾਂ ਦੇ ਝਗੜੇ ਆਉਂਦੇ ਹਨ।ਜਿਸ ਦੇ ਤਹਿਤ ਡਾ. ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਧਰਮਵੀਰ ਸਿੰਘ ਕਪਤਾਨ ਪੁਲਿਸ (ਸਥਾਨਿਕ), ਸ਼੍ਰੀ. ਨਰਿੰਦਰ ਪਾਲ ਸਿੰਘ ਕਪਤਾਨ ਪੁਲਿਸ ਇਨਵੈਸਟਿਗੇਸ਼ਨ, ਸ਼੍ਰੀ ਬਲਜੀਤ ਸਿੰਘ ਕਪਤਾਨ ਪੁਲਿਸ (ਅਬੋਹਰ) ਸਮੇਤ ਸਮੂਹ ਹਲਕਾ ਅਫਸਰਾਂ ਅਤੇ ਮੁੱਖ ਅਫ਼ਸਰ ਦੀ ਹਾਜਰੀ ਵਿੱਚ ਜਿਲਾ ਫਾਜਿਲਕਾ ਵਿਖੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਹ ਸਿਸਟਮ ਖਾਸ ਤੌਰ ਪਰ ਪੇਂਡੂ ਖੇਤਰਾਂ ਵਿੱਚ ਪੁਲਿਸ ਦੀ ਫ਼ੌਰੀ ਕਾਰਵਾਈ ਅਤੇ ਮਦਦ ਵਾਸਤੇ ਸਹਾਈ ਹੋਵੇਗਾ।ਇਸ ਵਿੱਚ ਹਰ ਕਿਸਮ ਦੀਆਂ ਹੰਗਾਮੀ, ਸੰਕਟਮਈ, ਆਫਤਕੁਨ ਸਥਿਤੀਆਂ ਸਮੇਂ ਤੁਰੰਤ ਪੁਲਿਸ ਵੱਲੋਂ ਮਦਦ ਮਿਲੇਗੀ। ਕਿਸੇ ਵੀ ਜਗ੍ਹਾ ਤੋਂ ਕੋਈ ਅਣਸੁਖਾਵੀਂ ਘਟਨਾ ਤੇ 20 ਮਿੰਟ ਦੇ ਅੰਦਰ ਅੰਦਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਿਸਟਮ ਵਿੱਚ ਸਾਰਾ ਹਫ਼ਤਾ 24 ਘੰਟੇ ਸੇਵਾਵਾਂ ਮਿਲਣਗੀਆਂ।ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ ਦਾ ਹੰਗਾਮੀ, ਅਮਰਜੈਂਸੀ ਦੀ ਹਲਾਤ, ਸਥਿਤੀ ਵਿੱਚ 100 ਨੰਬਰ ਡਾਇਲ ਕਰਕੇ 20 ਮਿੰਟਾਂ ਦੇ ਅੰਦਰ ਅੰਦਰ ਪੁਲਿਸ ਸਹਾਇਤਾ ਦਾ ਲਾਭ ਲਿਆ ਜਾ ਸਕਦਾ ਹੈ।ਜਿਲ੍ਹੇ ਵਿੱਚ ਕੁੱਲ 33 ਬੀਟਾਂ ਲਈ 6 ਗੱਡੀਆਂ ਅਤੇ 27 ਮੋਟਰਸਾਈਕਲਾਂ ਲਈ ਕੁੱਲ 169 ਕਰਮਚਾਰੀ ਦਿਨ ਰਾਤ ਦੀ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ। ਇਹ ਸਾਰੇ ਵਾਹਨ ਆਧੁਨਿਕ ਸੰਚਾਰ ਉਪਕਰਣਾਂ ਅਤੇ ਸਿੱਖਿਅਤ ਮੁਲਾਜ਼ਮਾਂ ਨਾਲ ਲੈਸ ਹਨ।ਇਸ ਸਿਸਟਮ ਦਾ ਸਾਰਾ ਕੰਟਰੋਲ ਪੁਲਿਸ ਕੰਟਰੋਲ ਰੂਮ ਹੈਡਕੁਆਟਰ ਫਾਜ਼ਿਲਕਾ ਵਿਖੇ ਹੋਵੇਗਾ।ਇਸ ਸਿਸਟਮ ਵਿੱਚ ਕੰਪਿਊਟਰ ਏਡਿਡ ਡਿਸਪੈਚ (ਸੀ.ਏ.ਡੀ) ਸਾਫ਼ਟਵੇਅਰ ਨਾਲ ਸੂਚਨਾਂ ਦਾ ਤੁਰੰਤ ਅਦਾਨ ਪ੍ਰਦਾਨ ਹੋਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply