Thursday, October 15, 2026

ਮਜ਼ਾਰ ਕਰੀਮ ਦੂਲੋ ਸ਼ਾਹ ਦੀ ਦਰਗਾਹ ‘ਤੇ ਮੇਲਾ 5 ਜੁਲਾਈ ਨੂੰ

ਚੌਂਕ ਮਹਿਤਾ, 1 ਜੁਲਾਈ (ਜੋਗਿੰਦਰ ਸਿੰਘ ਮਾਣਾ) ਐਨ.ਆਰ.ਆਈ ਕੰਵਰ ਰੰਧਾਵਾ ਕਨੇਡਾ, ਰਜਿੰਦਰ ਸਿੰਘ ਡੁਬਈ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਹਿਤਾ ਸਥਿਤ ਬਾਬਾ ਕਰੀਮ ਦੂਲੋ ਸ਼ਾਹ ਦੀ ਦਰਗਾਹ ‘ਤੇ 5 ਜੁਲਾਈ ਨੂੰ ਸਲਾਨਾ ਜੋੜ ਮੇਲਾ ਬੜੀ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਗੁਰਧਿਆਨ ਸਿੰਘ, ਪ੍ਰਧਾਨ ਮਾਸਟਰ ਤੇਜਿੰਦਰ ਸਿੰਘ, ਡਾ. ਬਾਊ ਨੇ ਦੱਸਿਆ ਕਿ ਇਸ ਮੇਲੇ ਵਿੱਚ ਦਰਗਾਹ ‘ਤੇ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਵੇਗਾ। ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਬਲਕਾਰ ਸਿੱਧੂ ਤੇ ਹੋਰ ਕਲਾਕਾਰ ਆਪਣੀ ਗਾਇਕੀ ਪੇਸ਼ ਕਰਨਗੇ।ਇਸੇ ਦਿਨ ਕਬੱਡੀ ਦਾ ਫਸਵਾਂ ਸ਼ੋਅ ਮੈਚ ਹੋਵੇਗਾ ਅਤੇ ਜੇਤੂ ਟੀਮ ਨੂੰ ਭਾਰੀ ਰਾਸ਼ੀ ਦੇ ਕੇ ਨਿਵਾਜ਼ਿਆ ਜਾਵੇਗਾ ।ਇਸ ਮੌਕੇ ਸਰਪੰਚ ਇਕਬਾਲ ਸਿੰਘ ਸ਼ਾਹ, ਪ੍ਰਿਤਪਾਲ ਸਿੰਘ, ਸ੍ਰ. ਕਰਮਜੀਤ ਸਿੰਘ ਲਾਲੀ, ਗੁਲਜ਼ਾਰ ਸਿੰਘ, ਪ੍ਰੇਮ ਸਿੰਘ, ਸਾਹਿਬ ਸਿੰਘ, ਧਨਵੰਤ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਕੌਰ ਆਦਿ ਮੈਂਬਰ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply