Monday, October 12, 2026

ਰਾਜੇਸ਼ ਸ਼ਰਮਾ ਸ਼ਿਵ ਸੈਨਾ ਬਾਲ ਠਾਕਰੇ ਆਟੋ ਯੂਨੀਅਨ ਦੇ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਿਵ ਸੈਨਾ ਬਾਲ ਠਾਕਰੇ ਦੀ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿਚ ਖੂਹ ਕੁੰਡਿਆ ਵਾਲਾ ਵਿਖੇ ਕੀਤੀ ਗਈ।ਜਿਸ ਵਿਚ ਮੁੱਖ ਤੋਰ ਤੇ ਜਿਲ੍ਹਾ ਪ੍ਰਧਾਨ ਅਸ਼ੋਕ ਜੋਸ਼ੀ ਪਹੁੰਚੇ।ਅਸ਼ੋਕ ਜੋਸ਼ੀ ਅਤੇ ਦੀਪਕ ਸ਼ਰਮਾ ਨੇ ਪਾਰਟੀ ਨੂੰ ਮਜਬੂਤ ਕਰਦੇ ਹੋਏ ਹਲਕਾ ਉਤਰੀ ਆਟੋ ਯੂਨੀਅਨ ਦਾ ਗਠਨ ਕੀਤਾ, ਜਿਸ ਵਿਚ ਰਾਜੇਸ਼ ਸ਼ਰਮਾ ਨੂੰ ਸ਼ਿਵ ਸੈਨਾ ਬਾਲ ਠਾਕਰੇ ਹਲਕਾ ਉਤਰੀ ਆਟੋ ਯੂਨੀਅਨ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਅਸ਼ੋਕ ਜੋਸ਼ੀ ਅਤੇ ਦੀਪਕ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਬਾਲ ਠਾਕਰੇ ਹਰ ਵਰਗ ਦੇ ਲੋਕਾਂ ਦੇ ਨਾਲ ਹੈ ਅਤੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਵਿਚ ਹਾਜਰ ਰਹੀ ਹੈ।ਉਨ੍ਹਾਂ ਰਾਜੇਸ਼ ਸ਼ਰਮਾ ਦੇ ਨਾਲ ਸ਼ਾਮਿਲ ਹੋਏ ਸਾਥੀਆਂ ਸਨਮਾਨਿਤ ਕੀਤਾ ਅਤੇ ਕਿਹਾ ਕਿ ਜਲਦੀ ਹੀ ਆਟੋ ਯੂਨੀਅਨ ਦੇ ਹੋਰ ਅਹੁਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਨ ਲਈ ਅਹਿਮ ਉਪਰਾਲੇ ਕੀਤੇ ਜਾਣਗੇ, ਤਾਂ ਜੋ ਨੌਜਵਾਨ ਨਸ਼ਿਆਂ ਦੇ ਕੋਹੜ ਤੋਂ ਦੂਰ ਹੋ ਕੇ ਵਧੀਆ ਜੀਵਨ ਵਤਿਤ ਕਰ ਸਕਣ।ਇਸ ਮੌਕੇ ਪੰਜਾਬ ਯੂਥ ਨੇਤਾ ਸੰਜੀਵ ਭਾਸਕਰ, ਦਿਹਾਤੀ ਪ੍ਰਧਾਨ ਚਰਨਜੀਤ ਸ਼ਰਮਾ, ਸਨੀ ਸ਼ਰਮਾ, ਦੀਪਕ ਸ਼ਰਮਾ, ਵਿਸ਼ਾਲ ਸ਼ਰਮਾ, ਮੁਖਤਿਆਰ ਸਿੰਘ ਭੱਟੀ, ਸ਼ਕਤੀ ਸਿੰਘ, ਰਜਿੰਦਰ ਕੁਮਾਰ, ਬਿੱਲਾ, ਮੋਨੂ ਸ਼ਰਮਾ ਆਦਿ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply