Thursday, April 23, 2026

ਜਿਲਾ ਭਾਜਪਾ ਅੰਮ੍ਰਿਤਸਰ ਇਕਾਈ ਦੇ ਨਵ ਨਿਯੁੱਕਤ ਅਹੁੱਦੇਦਾਰਾਂ ਦਾ ਸਨਮਾਨ

PPN0207201604ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ)  ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤੀ ਕਰਨ ਲਈ ਭਾਜਪਾ ਦੀ ਜਿਲਾ ਇਕਾਈ ਦੇ ਨਵਨਿਯੁਕੱਕਤ ਅਹੁਦੇਦਾਰਾਂ ਦਾ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਵਲੋਂ ਸਨਮਾਨ ਕੀਤਾ ਗਿਆ।ਸ੍ਰੀ ਰਾਜੇਸ਼ ਹਨੀ ਵਲੋ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨਾਲ ਵਿਚਾਰ ਕਰਨ ਉਪਰੰਤ ਕੱਲ਼ ਬਣਾਈ ਗਈ ਜਿਲਾ ਟੀਮ ਵਿੱਚ ਸੰਜੈ ਸ਼ਰਮਾ, ਡਾ. ਸੁਭਾਸ਼ ਪੱਪੂ, ਦਮਨਦੀਪ ਸਿੰਘ, ਜਰਨੈਲ ਸਿੰਘ ਢੋਟ, ਸ਼ਰਵਣ ਨੱਯਰ ਤੇ ਸ਼੍ਰੀ ਜੋਤੀ ਬਾਲਿਆ ਨੂੰ ਉਪ-ਪ੍ਰਧਾਨ, ਰਾਜੇਸ਼ ਕੰਧਾਰੀ ਤੇ ਮਾਨਵ ਤਨੇਜਾ ਨੂੰ ਜਨਰਲ ਸਕੱਤਰ, ਬੌਬੌ ਵੇਰਕਾ, ਰਾਜੇਸ਼ ਟੋਨੀ, ਸ਼੍ਰੀਮਤੀ ਸਪਨਾ ਭੱਟੀ, ਸ਼੍ਰੀਮਤੀ ਮਗਨ ਵੜੈਚ, ਸ਼੍ਰੀਮਤੀ ਏਕਤਾ ਵੋਹਰਾ ਤੇ ਸ਼੍ਰੀਮਤੀ ਸਤਨਾਮ ਕੌਰ ਨੂੰ ਸਕੱਤਰ ਅਤੇ ਸੁਰਿੰਦਰ ਦੁੱਗਲ ਨੂੰ ਖਜਾਨਚੀ ਬਣਾਇਆ ਗਿਆ ਹੈ।ਇੰਨਾਂ ਨਵੇਂ ਬਣੇ ਅਹੁਦੇਦਾਰਾਂ ਨੂੰ ਰਾਜੇਸ਼ ਹਨੀ ਵਲੋਂ ਸਿਰੋਪੇ ਭੇਟ ਕੇ ਸਨਮਾਨਿਆ ਗਿਆ ਅਤੇ ਉਨਾਂ ਨੂੰ ਭਾਜਪਾ ਦੀ ਚੜਦੀ ਕਲਾ ਲਈ ਕੰਮ ਕਰਨ ਦੀ  ਅਪੀਲ ਕੀਤੀ।
ਭਾਜਪਾ ਦਫ਼ਤਰ ਵਿੱਖੇ ਅਹੇਦੇਦਾਰਾਂ ਦਾ ਐਲਾਨ ਕਰਨ ਉਪਰੰਤ ਸ੍ਰੀ ਰਾਜੇਸ਼ ਹਨੀ ਨੇ ਕਿਹਾ ਕਿ ਇਹ ਨੌਜਵਨਾਂ ਦੀ ਇੱਕ ਸੰਤੁਲਿਤ ਟੀਮ ਹੈ, ਜਿਸ ਵਿੱਚ ਸ਼ੀਹਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਟੀਮ ਦੇ ਸਾਰੇ ਮੈਬਰਾਂ ਦੇ ਸਹਿਯੋਗ ਨਾਲ ਪਾਰਟੀ ਦਾ ਵਿਸਥਾਰ ਕਰਣਗੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਦੀ ਟੀਮ ਭਾਜਪਾ ਦਾ ਝੰਡਾ ਬੁਲੰਦ ਕਰਨ ਦੀ ਪੂਰੀ ਕੋਸ਼ਿਸ਼ ਕਰਗੀ।ਉਨ੍ਹਾਂ ਹੋਰ ਕਿਹਾ ਕਿ ਜਲਦੀ ਹੀ ਮੰਡਲਾਂ ਦੇ ਇੰਚਾਰਜ ਤੇ  ਬੂਥ ਪੱਧਰ ਦੇ ਅਹੁਦੇਦਾਰਾਂ ਦਾ ਐਲਾਨ ਪ੍ਰਦੇਸ਼ ਪ੍ਰਧਾਨ ਨਾਲ ਸਲਾਹ ਕਰਕੇ ਕਰਨਗੇ ਅਤੇ ਭਾਜਪਾ ਦੇ ਹਰ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਜਿਲਾ ਪ੍ਰਧਾਨ ਰਾਜੇਸ਼ ਹਨੀ ਨੂੰ ਵੀ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply