Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 5 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67331

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਈ.ਡੀ ਨੇ ਬਰਤਾਨੀਆ ਨੂੰ ਲਿਖਿਆ ਪੱਤਰ- ਲਲਿਤ ਮੋਦੀ ਕੋਲੋਂ ਪੁਛਗਿੱਛ ਕਰਨ ਦੀ ਮੰਗੀ ਆਗਿਆ।

▶ ਚੀਨ ਵਿੱਚ ਭਾਰੀ ਬਾਰਿਸ਼ ਨਾਲ 80 ਤੋਂ ਵੱਧ ਮੌਤਾਂ ਹੋਣ ਦੀ ਖਬਰ।

▶ ਮਾਲੇਰਕੋਟਲਾ ਬੇਅਦਬੀ ਮਾਮਲਾ- ਪੰਜਾਬ ਪੁਲਿਸ ਨੇ ਆਪ ਵਿਧਾਇਕ ਨਰੇਸ਼ ਯਾਦਵ ਦੇ ਘਰ ਮਹਿਰੋਲੀ ‘ਚ ਦਿਤੇ ਸੰਮਨ, 2 ਦਿਨਾਂ ‘ਚ ਐਸ.ਐਸ.ਪੀ ਸੰਗਰੂਰ ਸਾਹਮਣੇ ਪੇਸ਼ ਹੋਣ ਲਈ ਸੱਦਿਆ।

▶ ਲਾਏ ਦੋਸ਼ ਸਿਆਸੀ ਸਾਜ਼ਿਸ਼, ਹਰ ਜਾਂਚ ਲਈ ਤਿਆਰ ਹਾਂ- ਆਪ ਵਿਧਾਇਕ ਨਰੇਸ਼ ਯਾਦਵ ।

▶ ਮਲੇਰਕੋਟਲਾ ਬੇਅਦਬੀ ਮਾਮਲੇ ‘ਚ ਨਿਰਪੱਖ ਜਾਂਚ ਹੋਵੇ – ਚਰਨਜੀਤ ਚੰਨੀ, ਸੁਨੀਲ ਜਾਖੜ।

▶ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੇ ਕਿਹਾ – ਨਿਰਪੱਖ ਹੋਵੇਗੀ ਮਲੇਰਕੋਟਲਾ ਮਾਮਲੇ ‘ਚ ਪੁਲਿਸ ਜਾਂਚ।

▶ ਜੰਮੂ ਕਸ਼ਮੀਰ ‘ਚ ਕੂਪਵਾੜਾ ਦੇ ਹੰਦਵਾੜਾ ਜੰਗਲਾਂ ‘ਚ ਮੁਕਾਬਲਾ – ਫੋਜ ਨੇ 1 ਅੱਤਵਾਦੀ ਕੀਤਾ ਢੇਰ।

▶ 50 ਕਰੋੜੀ ਘਪਲਾ ਮਾਮਲਾ – ਸੀ.ਬੀ.ਆਈ ਵਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਪ੍ਰਿੰਸੀਪਲ ਸਕੱਤਰ ਰਜਿੰਦਰ ਕੁਮਾਰ ਸਮੇਤ 5 ਗ੍ਰਿਫਤਾਰ।

▶ ਰਿਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਖਿਡਾਰੀਆਂ ਨੂੰ ਮਿਲੇ ਪੀ.ਐਮ ਮੋਦੀ।

▶ ਪੰਜਾਬ ਦੌਰੇ ਦੌਰਾਨ ਕੇਜਰੀਵਾਲ ਵਲੋਂ ਗੁਰਦਾਸਪੁਰ, ਫਗਵਾੜਾ ਤੇ ਮਲੇਰਕੋਟਲਾ ਦਾ ਦੌਰਾ।

▶ ਗੁਰਦਾਸਪੁਰ ਵਿੱਚ ਇਸਾਈ ਭਾਈਚਾਰੇ ਨੂੰ ਕੇਜਰੀਵਾਲ ਨੂੰ ਕੀਤਾ ਸੰਬੋਧਨ ਕਿਹਾ – ਦਿੱਲੀ ਵਿੱਚ ਹੁਣ ਵੀ ਚੋਣਾਂ ਹੋਣ ਤਾਂ ਮੁੜ ਜਿੱਤਾਂਗੇ ਸਾਰੀਆਂ 70 ਸੀਟਾਂ ।

▶ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਅਕਾਲੀ ਭਾਜਪਾ ਤੇ ਕਾਂਗਰਸ ਮਿਲ ਕੇ ਕਰ ਰਹੇ ਹਨ ਕੋਸ਼ਿਸ਼ਾਂ – ਕੇਜਰੀਵਾਲ।

▶ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਨੂੰ ਏਅਰਪੋਰਟ ਅਥਾਰਟੀ ਤੋਂ ਮਿਲੀ ਹਰੀ ਝੰਡੀ – ਵਿਜੇ ਸਾਂਪਲਾ।

▶ ਵੈਟੀਕਨ ਸਿਟੀ ਵਿਖੇ ਪੋਪ ਫ੍ਰਾਂਸਿਸ ਵਲੋਂ ਢਾਕਾ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ।

▶ ਈਦ ਮੌਕੇ ਇਲਾਹਾਬਾਦ ਦੀ ਮਸਜਿਦ ‘ਚ ਔਰਤਾਂ ਵੀ ਪੜ੍ਹ ਸਕਣਗੀਆਂ ਨਮਾਜ਼।

▶ 10 ਸਾਲ ਪੁਰਾਣੇ ਝਗੜੇ ਦੇ ਮਾਮਲੇ ‘ਚ ਫਰੀਦਕੋਟ ਦੀ ਸ਼ੈਸ਼ਨ ਕੋਰਟ ‘ਚ ਸੁਖਬੀਰ ਬਾਦਲ ਦੀ ਪੇਸ਼ੀ ਅੱਜ 5 ਜੁਲਾਈ ਨੂੰ।

▶ ਅੰਮ੍ਰਿਤਸਰ ਦੇ ਕਟੜਾ ਜੈਮਲ ਸਿੰਘ ‘ਚ ਸ਼ੂਅ ਸਟੋਰ ਨੂੰ ਲੱਗੀ ਭਿਆਨਕ ਅੱਗ –  ਲੱਖਾਂ ਦੇ ਨੁਕਸਾਨ ਦਾ ਖਦਸ਼ਾ।

▶ ਪਠਾਨਕੋਟ, ਗੁਰਦਾਸਪੁਰ ਤੇ ਬਟਾਲਾ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਲੱਗਣਗੇ ਸੀ.ਸੀ.ਟੀ.ਵੀ ਕੈਮਰੇ।

▶ ਗੁਰਦਾਸਪੁਰ ਦੌਰੇ ਦੌਰਾਨ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਕੇਜਰੀਵਾਲ ਨੇ ਕੀਤੇ ਦਰਸ਼ਨ।

▶ ਮੱਧ ਪ੍ਰਦੇਸ਼ ਦੇ ਇੰਦੌਰ ‘ਚ 1000 ਤੋਂ ਵੱਧ ਲੋਕ ਬਿਮਾਰ – ਸਮੂਹਿਕ ਖਾਣਾ ਖਾਣ ਤੋਂ ਬਾਅਦ ਵਿਗੜੀ ਸਿਹਤ।

▶ ਗੰਗਾ ਨਹਾਉਣ ਇਲਾਹਾਬਾਦ ਜਾ ਰਹੇ ਭਿੰਡ (ਮੱਧ ਪ੍ਰਦੇਸ਼) ਦੇ ਸ਼ਰਧਾਲੂਆਂ ਦੀ ਬੱਸ ਨੂੰ ਹਾਦਸਾ – 6 ਮੌਤਾਂ 40 ਜਖਮੀ।

▶ ਅਪੰਗਾਂ ਨੂੰ ਨੌਕਰੀਆਂ ‘ਚ 3 ਫੀਸਦ ਰਾਖਵਾਂਕਰਨ ਦੇਣਾ ਯਕੀਨੀ ਬਣਾਇਆ ਜਾਵੇ – ਸੁਪਰੀਮ ਕੋਰਟ।

▶ ਜੰਮੂ ਕਸ਼ਮੀਰ ‘ਚ 24000 ਸ਼ਰਧਾਲੂਆਂ ਨੇ ਅਮਰਨਾਥ ਯਾਤਰਾ ਦੌਰਾਨ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ।

▶ 4 ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਰਾਜਨੀਤਕ ਪ੍ਰਚਾਰ ਦਾ ਹਿੱਸਾ ਬਨਾਉਣਾ ਘੋਰ ਅਪਰਾਧ – ਹਰਮਿੰਦਰ ਸਿੰਘ ਗਿੱਲ ।

▶ ਅੰਮ੍ਰਿਤਸਰ – ਲਾਲ ਬੱਤੀ ਵਾਲੀਆਂ ਗੱਡੀਆਂ ‘ਚ ਨਸ਼ੇ ਢੋਣ ਦੇ ਬਿਆਨ ਦੇਣ ਵਾਲੀ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਖਿਲਾਫ ਕਾਰਵਾਈ ਕਰਨ ਸੁਖਬੀਰ ਬਾਦਲ ਜਾਂ ਖੁੱਦ ਅਸਤੀਫਾ ਦੇਣ – ਸਨੀਲ ਜਾਖੜ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply