Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67327

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮਲੇਰਕੋਟਲਾ ‘ਚ ਕੁਰਾਨ ਸ਼ਰੀਫ ਬੇਅਦਬੀ ਮਾਮਲੇ ‘ ਕਾਬੂ ਕੀਤੇ ਮੁੱਖ ਦੋਸ਼ੀ ਵਿਜੇ ਕੁਮਾਰ ਦੇ ਦੋਸ਼ਾਂ ‘ਤੇ ਆਪ ਵਿਧਾਇਕ ਨਰੇਸ਼ ਯਾਦਵ ਖਿਲਾਫ ਦੰਗਾ ਭੜਕਾਉਣ ਦਾ ਮਾਮਲਾ ਦਰਜ਼ – ‘ਆਪ’ ਨੇ ਦੋਸ਼ਾਂ ਨੂੰ ਨਾਕਾਰਿਆ ।

▶ ਚੰਡੀਗੜ੍ਹ ‘ਚ ਆਪ ਦੀ ਪ੍ਰੈਸ ਕਾਨਫਰੰਸ ਵਿਧਾਇਕ ਨਰੇਸ਼ ਯਾਦਵ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ‘ਚ ਦਰਜ਼ ਕੇਸ ਨੂੰ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਸਾਜਿਸ਼ ਦੱਸਿਆ।

▶ ਕੌਮੀ ਸੰਯੋਜਕ ਕੇਜਰੀਵਾਲ ਦੀ ਪੰਜਾਬ ਫੇਰੀ ਕਰਕੇ ‘ਆਪ’ ਵਿਧਾਇਕ ਖਿਲਾਫ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾਉਣ ਦੇ ਦੋਸ਼ ‘ਆਪ’ ਨੂੰ ਬਦਨਾਮ ਕਰਨ ਦੀ ਸਾਜਿਸ਼ – ਸੰਜੇ ਸਿੰਘ।

▶ ‘ਆਪ’ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਰੈਲੀ ਦੌਰਾਨ 51 ਨੁਕਾਤੀ ਯੂਥ ਮੈਨੀਫੈਸਟੋ ਕੀਤਾ ਜਾਰੀ।

▶ ਕੇਜਰੀਵਾਲ ਨੇ ਅਕਾਲੀ ਭਾਜਪਾ ਸਰਕਾਰ ‘ਤੇ ਪੰਜਾਬ ਦੇ ਨੋਜਵਾਨਾਂ ਨੂੰ ਨਸ਼ੱਈ ਬਨਾਉਣ ਦੇ ਲਾਏ ਦੋਸ਼ – ਆਪ ਸਰਕਾਰ ਬਨਾਉਣ ‘ਤੇ ਨਸ਼ਾ ਖਤਮ ਕਰਨ ਦਾ ਕੀਤਾ ਦਾਅਵਾ।

▶ ਮਲੇਰਕੋਟਲਾ ਘਟਨਾ ‘ਚ ਆਪ ਵਿਧਾਇਕ ‘ਤੇ ਲੱਗੇ ਦੋਸ਼ ਝੂਠੇ ‘ਤੇ ਬੇਬੁਨਿਆਦ, ਮਾਸਟਰਮਾਈਂਡ ਕੋਈ ਹੋਰ – ਕੇਜਰੀਵਾਲ।

▶ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ‘ਚ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਵਿਸ਼ੇਸ਼ ਸਮਾਗਮ – ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ਮੂਲੀਅਤ।

▶ ਪੀ.ਐਮ ਮੋਦੀ ਨੇ ਸਮਾਗਮ ਨੂੰ ਪੰਜਾਬੀ ‘ਚ ਕੀਤਾ ਸੰਬੋਧਨ – ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਸਬੰਧੀ ਕਿਤਾਬ ਕੀਤੀ ਰਿਲੀਜ਼।

▶ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਸ਼ਤਾਬਦੀ ਸਮਾਗਮ ‘ਚ ਹੋਏ ਸ਼ਾਮਿਲ – ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ।

▶ ਹਰੀਕੇ – ਬੀਤੀ ਰਾਤ ਪਿਸਤੌਲ ਦੀ ਨੋਕ ‘ਤੇ ਰੇਲਵੇ ਦੇ ਉੱਚ ਅਧਿਕਾਰੀ ਪਾਸੋਂ ਤਿੰਨ ਲੁਟੇਰਿਆਂ ਨੇ ਖੋਹੀ ਕਾਰ।

▶ ਉਤਰਾਖੰਡ ‘ਚ ਭਿਆਨਕ ਹਾਦਸਾ – ਖੱਡ ‘ਚ ਗੱਡੀ ਡਿੱਗਣ ਨਾਲ 8 ਮੌਤਾਂ – 9 ਜਖਮੀ ਹੋਣ ਦੀ ਖਬਰ।

▶ ਹਿਮਾਚਲ ਵਿੱਚ ਮੰਡੀ ਨੇੜੇ ਬਿਆਸ ਦਰਿਆ ‘ਚ ਡਿੱਗੀ ਕਾਰ– 7 ਲਾਪਤਾ, 1 ਬਚਿਆ।

▶ ਹਰਿਆਣਾ ਦੇ ਯਮੁਨਾ ਨਗਰ ‘ਚ ਬਿਜਲੀ ਦੇ ਖੰਭੇ ਤੋਂ ਕਰੰਟ ਲੱਗਣ ਨਾਲ 5 ਸਾਲਾਂ ਬੱਚੇ ਦੀ ਮੌਤ – ਬਰਸਾਤੀ ਪਾਣੀ ਵਿਚੋਂ ਲੰਘਦਿਆਂ ਵਾਪਰੀ ਘਟਨਾ।

▶ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ‘ਚ ਐਸ.ਆਈ.ਟੀ ਬਣਾ ਕੇ ਕਰਵਾਈ ਜਾਵੇ ਮਲੇਰਕੋਟਲਾ ਮਾਮਲੇ ‘ਚ ਆਪ ਵਿਧਾਇਕ ਦੀ ਸ਼ਮੂਲੀਅਤ ਦੀ ਜਾਂਚ – ਸੰਜੇ ਸਿੰਘ ।

▶ ਫਾਜ਼ਿਲਕਾ ਦੇ ਪਿੰਡ ਪੈਂਚਾਵਾਲੀ ਵਿੱਚ ਕੁਲਵੰਤ ਸਿੰਘ ਦੀ ਕਰੰਟ ਲੱਗਣ ਅਤੇ ਮੁਕਤਸਰ ਦੇ ਪਿੰਡ ਡੋਹਕ ‘ਚ ਗਰਮੀ ਨਾਲ ਮਲਕੀਤ ਸਿੰਘ ਦੀ ਮੌਤ – ਦੋਵੇਂ ਸਨ ਖੇਤ ਮਜਦੂਰ।

▶ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਆਈ.ਐਸ.ਆਈ.ਐਸ ਦਾ ਵੱਡਾ ਹਮਲਾ – 2 ਬੰਬ ਧਮਾਕਿਆਂ ‘ਚ 85 ਮੌਤਾਂ – 200 ਤੋਂ ਵੱਧ ਜਖਮੀ ਹੋਣ ਦੀਆਂ ਖਬਰਾਂ।

▶ ਕੇਜਰੀਵਾਲ ਨੇ ਸ਼੍ਰੀ ਹਰਿਮੰਦਰ ਸਹਿਬ ਨਤਮਸਤਕ ਹੋ ਕੇ ਪੰਜਾਬ ਦੌਰੇ ਦੀ ਕੀਤੀ ਸ਼ੁਰੂਆਤ – ਪ੍ਰਕਰਮਾ ‘ਚ ਨੋਜਵਾਨਾਂ ਨੇ ਕੇਜਰੀਵਾਲ ਦਾ ਵਿਰੋਧ ਕਰਦਿਆਂ ਸੁੱਟੇ ਪਰਚੇ।

▶ ਮਲੇਰਕੋਟਲਾ ਵਿਖੇ ਕੇਜਰੀਵਾਲ ਅਤੇ ਨਰੇਸ਼ ਯਾਦਵ ਖਿਲਾਫ ਹੋਇਆ ਰੋਸ ਪ੍ਰਦਰਸ਼ਨ –ਪੁਤਲੇ ਫੂਕੇ।

▶ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਰੂਸਰ ਵਿਖੇ ਟਰੈਕਟਰ ਟਰਾਲੀ ਥੱਲੇ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ।

▶ ਚੰਡੀਗੜ੍ਹ ‘ਚ ਵੇਰਕਾ ਆਈਸਕਰੀਮ ਵਿਚੋਂ ਨਿਕਲਿਆ ਸਪੋਲੀਆ – ਆਈਸਕਰੀਮ ਖਾਣ ਉਪਰੰਤ ਤਬੀਅਤ ਵਿਗੜਨ ‘ਤੇ ਪਤੀ ਪਤਨੀ ਹਸਪਤਾਲ ਦਾਖਲ – ਪੁਲਿਸ ਤੇ ਵੇਰਕਾ ਕੰਪਨੀ ਵਲੋਂ ਜਾਂਚ ਸ਼ੁਰੂ।

▶ ਅੰਮ੍ਰਿਤਸਰ ਵਿੱਚ ਬੋਲੇ ਕੇਜਰੀਵਾਲ ਆਟਾ, ਦਾਲ ਸਕੀਮ ਅਤੇ ਕਿਰਸਾਨੀ ਸਬਸਿਡੀ ‘ਆਪ’ ਸਰਕਾਰ ਬਨਣ ‘ਤੇ ਬੰਦ ਨਹੀਂ ਹੋਵੇਗੀ, ਸਗੋਂ ਇਸ ਵਿੱਚ ਕਰਾਂਗੇ ਹੋਰ ਵਾਧਾ ।

▶ ਆਪ ਦੇ ਮੈਨੀਫੈਸਟੋ ‘ਤੇ ਪੰਜਾਬ ਦੇ ਲੋਕ ਯਕੀਨ ਨਹੀਂ ਕਰਨਗੇ – ਦਿਲਜੀਤ ਚੀਮਾ।

▶ ਕਾਂਗਰਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੈ ਆਪ ਦਾ ਮੈਨੀਫੈਸਟੋ, ਕੀਤੀ ਨਕਲ – ਕੈਪਟਨ ਅਮਰਿੰਦਰ ਸਿੰਘ।

▶ ਹਿਮਾਚਲ ਪ੍ਰਦੇਸ਼ ‘ਚ ਸਾਹਮਣੇ ਆਇਆ ਪੁਲਿਸ ਭਰਤੀ ਘੁਟਾਲਾ ਮਾਮਲਾ– 6 ਦੋਸ਼ੀ ਗ੍ਰਿਫਤਾਰ, ਨਕਲ ਕਰਵਾਉਣ ਲਈ ਕਰਦੇ ਸਨ ਚਿਪ ਤੇ ਬਲੂਟੁੱਥ ਦਾ ਇਸਤੇਮਾਲ।

▶ ਜੰਮੂ ‘ਚ 4 ਕਿਲੋ ਬਰਾਊਨ ਸ਼ੂਗਰ ਸਮੇਤ 4 ਕਾਬੂ।

▶ ਪਾਕਿਸਤਾਨ ਨੇ ਭਾਰਤ ਨੂੰ ਪ੍ਰਮਾਣੂ ਭੰਡਾਰ ਵਧਾਉਣ ਦੀ ਦਿੱਤੀ ਧਮਕੀ।

▶ ਢਾਕਾ ਹਮਲੇ ‘ਚ ਆਈ.ਐਸ.ਆਈ ਦਾ ਹੱਥ ਨਹੀਂ – ਜਮਾਇਤ ਦੇ ਅੱਤਵਾਦੀਆਂ ਨੇ ਕੀਤੀ ਕਾਰਵਾਈ – ਬੰਗਲਾਦੇਸ਼ ਸਰਕਾਰ।

▶ ਇਸਲਾਮ ਸ਼ਾਂਤੀ ਦਾ ਧਰਮ ਹੈ, ਅੱਤਵਾਦ ਨਾਲ ਇਸ ਨੂੰ ਬਦਨਾਮ ਨਾ ਕੀਤਾ ਜਾਵੇ- ਪ੍ਰਧਾਨ ਮੰਤਰੀ ਸ਼ੇਖ ਹਸੀਨਾ

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply