
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨੇਜਰ 51 ਸੂਤਰੀ ਯੂਥ ਮੈਨੀਫੈਸਟੋ ਰਿਲੀਜ਼ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ ਇਕ ਵੱਡੀ ਰੈਲੀ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਯੂਥ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਏ। ਪ੍ਰਮੁੱਖ ਤੌਰ ਉਤੇ ਮੈਨੀਫੈਸਟੋ ਨੂੰ 5 ਭਾਗਾਂ ਵਿੱਚ ਵੰਡਿਆ ਗਿਆ।ਸਭ ਤੋਂ ਖਾਸ ਹੈ ਦਿੱਲੀ ਵਾਂਗ ਪੰਜਾਬ ਦੇ ਪਿੰਡਾਂ ਵਿੱਚ ਮੁਫਤ ਵਾਈਫਾਈ ਸਹੂਲਤ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ।ਮੁਫਤ ਵਾਈਫਾਈ ਪਿੰਡਾਂ ਦੇ ਨਾਲ ਨਾਲ ਵਿਦਿਅਕ ਸੰਸਥਾਵਾਂ ਵਿੱਚ ਵੀ ਮਿਲੇਗਾ।ਰੋਜ਼ਗਾਰ, ਨਸ਼ਾ ਵਿਰੋਧੀ ਮੁਹਿੰਮ, ਸਕੂਲੀ ਸਿੱਖਿਆ, ਉੱਚ ਸਿੱਖਿਆ ਅਤੇ ਖੇਡਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਵਾਅਦਾ ਨੌਕਰੀ ਦਾ ਕੀਤਾ ਹੈ।ਜਿਸ ਤਹਿਤ ਜੇਕਰ ਸੂਬੇ ਵਿੱਚ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਵਿੱਚ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਨੌਕਰੀਆਂ ਤੇ ਹੋਰ ਕੰਮਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਪੂਰੀਆਂ ਸ਼ਕਤੀਆਂ ਵਾਲਾ ਜਨਲੋਕਪਾਲ ਬਿੱਲ ਲਿਆਉਣਾ।ਰੋਜ਼ਗਾਰ ਦੇਣ ਦੇ ਮੰਤਵ ਨਾਲ ਸਿਆਸੀ ਲੀਡਰਾਂ ਅਤੇ ਮਾਫੀਆ ਦੇ ਕਬਜੇ ਹੇਠੋਂ ਸ਼ਰਾਬ, ਰੇਤਾ, ਬਜਰੀ ਅਤੇ ਟ੍ਰਾਂਸਪੋਰਟ ਜਿਹੇ ਧੰਦਿਆਂ ਨੂੰ ਹਟਾਉਣਾ…. ਤੇ ਆਉਂਦੇ ਸਮੇਂ ਵਿੱਚ ਸਾਰੇ ਠੇਕਿਆਂ ਤੋਂ ਸਿਆਸੀ ਪਰਿਵਾਰਾਂ ਦਾ ਦਬਦਬਾ ਖਤਮ ਕਰਨਾ ਤੇ ਸਾਰੇ ਕੰਮਾਂ’ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣਾ…ਤਾਮਿਲਨਾਡੂ ਦੀ ਤਰਜ਼ ‘ਤੇ ਰੇਤਾ, ਬਜਰੀ ਅਤੇ ਟਰਾਂਸਪੋਰਟ ਦੇ ਧੰਦਿਆਂ ਬਾਰੇ ਕਾਰਪੋਰਸ਼ਨ ਬਣਾ ਕੇ ਵੱਡੇ ਪੱਧਰ ‘ਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਕਰਵਾਉਣ ਦਾ ਦਾਅਵਾ ਯੂਥ ਦੇ ਚੋਣ ਮੈਨੀਫੈਸਟੋ ਵਿੱਚ ਕੀਤਾ ਗਿਆ ਏ।
1. ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ, ਜਨ ਲੋਕਪਾਲ ਬਿੱਲ ਪਾਸ ਕਰਨਾ, ਭ੍ਰਿਸ਼ਟਾਚਾਰ ਖਿਲਾਫ ਜੰਗੀ ਪੱਧਰ ‘ਤੇ ਕਾਰਵਾਈ, ਸਮੁੱਚੇ ਸਰਕਾਰੀ ਢਾਂਚੇ ਦੀ ਮੁੜ ਉਸਾਰੀ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ।
2. ਉਦਯੋਗਿਕ ਕਾਰੋਬਾਰ ਦਾ ਮੁੜ ਤੋਂ ਰਾਜ ਅਤੇ ਸਰਕਾਰ ਵਿਚ ਵਿਸ਼ਵਾਸ ਪੈਦਾ ਕਰਨਾ।
3. ਰਾਜ ਵਿਚ ਘੱਟੋ-ਘੱਟ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ।
4. ਸਿਆਸੀ ਲੀਡਰਾਂ ਅਤੇ ਮਾਫੀਆ ਦੇ ਕਬਜ਼ੇ ਹੇਠ ਮੌਜੂਦਾ ‘ਠੇਕਾ’ ਸਿਸਟਮ ਨੂੰ ਖਤਮ ਕਰਕੇ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ ‘ਤੇ ਠੇਕੇ ਦੇਣਾ।
5. ਪੜ੍ਹਾਈ ਅਤੇ ਰੋਜ਼ਗਾਰ ਵਾਸਤੇ ਬਾਹਰ ਜਾਣ ਦੇ ਇੱਛੁਕ ਨੌਜਵਾਨਾਂ ਵਾਸਤੇ ‘ਵਿਦੇਸ਼ੀ ਰੋਜ਼ਗਾਰ ਨੌਜਵਾਨ ਬੋਰਡ’ (ਫੋਰਨ ਇੰਪਲਾਈਮੈਂਟ ਯੂਥ ਬੋਰਡ) ਦਾ ਗਠਨ।
6. ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ ‘ਵਾਈ-ਫਾਈ ਹਾਟਸਪਾਟ’ ਦੀ ਸੁਵਿਧਾ।
7. ਨਸ਼ਿਆਂ ਦੀ ‘ਸਪਲਾਈ ਚੇਨ’ ਦਾ ਇੱਕ ਮਹੀਨੇ ਵਿੱਚ ਸਫਾਇਆ। ਨਸ਼ਾ ਪੀੜਤਾਂ ਦਾ 6 ਮਹੀਨੇ ਵਿੱਚ ਮੁੜ ਵਸੇਬਾ।
8. ਹਰ ਪਿੰਡ ਵਿਚ ਇੱਕ ਆਧੁਨਿਕ ਪੇਂਡੂ ਸਿਹਤ ਕਲੀਨਿਕ, ਜਿੱਥੇ ਡਾਕਟਰ ਦੀ ਸਹੂਲਤ ਦੇ ਨਾਲ ਮੁਫਤ ਦਵਾਈਆਂ ਅਤੇ ਬਿਨਾਂ ਪੈਸੇ ਮੈਡੀਕਲ ਟੈਸਟ ਦਾ ਇੰਤਜ਼ਾਮ।
9. ਪ੍ਰਾਈਵੇਟ ਸਕੂਲਾਂ ਨੂੰ ਅਨੁਸ਼ਾਸਨ ਹੇਠ ਲਿਆ ਕੇ ਮਨ-ਮਰਜ਼ੀ ਨਾਲ ਫੀਸ ਵਿੱਚ ਵਾਧੇ ਕਰਨ ਤੋਂ ਰੋਕਣਾ।
10. ਪੰਜਾਬ ਦੇ ਲੋਕਾਂ ‘ਤੇ ਅਕਾਲੀ-ਭਾਜਪਾ ਵੱਲੋਂ ਦਰਜ ਕੀਤੇ ਗਏ ਝੂਠੇ ਮੁਕੱਦਮੇ ਵਾਪਸ ਲੈਣੇ।
11. ਸਿੱਖਿਆ ਖੇਤਰ ਉੱਤੇ ਵਿਸ਼ੇਸ਼ ਜ਼ੋਰ, ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਬਿਹਤਰ ਬਣਾਉਣਾ।
12. ਉੱਚ ਸਿੱਖਿਆ ਗਰੰਟੀ ਸਕੀਮ ਤਹਿਤ 10 ਲੱਖ ਤੱਕ ਦਾ ਬਿਨਾਂ ਸ਼ਰਤ ਲੋਨ ਉਪਲੱਬਧ ਕਰਵਾਉਣਾ।
13. ਸਰਕਾਰੀ ਨੌਕਰੀਆਂ ਵਾਸਤੇ ਅਰਜ਼ੀ ਫੀਸ ਨੂੰ ਖਤਮ ਕਰਨਾ, ਹਰ ਜ਼ਿਲ੍ਹਾ ਪੱਧਰ ‘ਤੇ ਪ੍ਰੀਖਿਆ ਕੇਂਦਰ ਬਣਾਉਣਾ।
14. ਸੂਬੇ ਵਿਚ ਖੇਡਾਂ ਨੂੰ ਲੋਕ ਲਹਿਰ ਬਣਾਉਣਾ ਅਤੇ ‘ਪੰਜਾਬ ਓਲੰਪਿਕ ਮਿਸ਼ਨ’ ਦੀ ਉਸਾਰੀ ਨਾਲ ਓਲੰਪਿਕ ਖੇਡਾਂ ਵਿੱਚ ਤਗਮਾ ਜੇਤੂ ਖਿਡਾਰੀ ਤਿਆਰ ਕਰਨਾ।
1. ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾ ਕੇ ਉਦਯੋਗਿਕ ਕਾਰੋਬਾਰ ਦਾ ਮੁੜ ਤੋਂ ਰਾਜ ਅਤੇ ਉਸ ਦੀ ਸਰਕਾਰ ਵਿਚ ਵਿਸ਼ਵਾਸ ਪੈਦਾ ਕਰਨਾ
2. ਅਗਲੇ 5 ਸਾਲਾਂ ਵਿੱਚ 25 ਲੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ
3. ਹਰ ਬਲਾਕ ਵਿੱਚ ‘ਐਂਟਰਪ੍ਰੀਨਿਓਰਸ਼ਿਪ ਅਤੇ ਸਕਿਲਿੰਗ ਸੈਂਟਰ’ (ਈ.ਐਸ.ਸੀ.)
4. ਪੰਜਾਬ ਦੇ 10 ਮੁੱਖ ਸ਼ਹਿਰਾਂ ਵਿੱਚ ‘ਪੰਜਾਬ ਲਾਂਚ ਪੈਡ ਹੱਬਸ’ (ਇਨਕੂਬੇਟਰਸ)
5. ਫੋਰਨ ਇੰਪਲਾਈਮੈਂਟ ਯੂਥ ਬੋਰਡ
6. ਪੰਜਾਬ ਓਵਰਸੀਜ਼ ਇੰਪਲਾਈਮੈਂਟ ਕਾਰਪੋਰੇਸ਼ਨ
7. ਦੋਆਬਾ ਖੇਤਰ ਵਿੱਚ ਕਾਂਸ਼ੀ ਰਾਮ ਯੂਥ ਸਕਿਲ ਯੂਨੀਵਰਸਿਟੀ ਦੀ ਸਥਾਪਨਾ
8. ਹਰ ਪਿੰਡ, ਸ਼ਹਿਰ ਅਤੇ ਸਰਕਾਰੀ ਕਾਲਜ ਵਿਚ ਮੁਫਤ ‘ਵਾਈ-ਫਾਈ ਹਾਟਸਪਾਟ’ ਦੀ ਸੁਵਿਧਾ
9. ਮਾਫੀਆ ਰਾਜ ਦਾ ਖਾਤਮਾ
10. ਲੜਕੀਆਂ ਲਈ ਮਾਤਾ ਗੁਜਰੀ ਟ੍ਰੇਨਿੰਗ ਅਕੈਡਮੀ
11. ਸੂਖਮ ਲੋਨ ਅਧਾਰਤ ਉਦਯੋਗ ਦੀ ਸਥਾਪਨਾ
12. ਅਰਜ਼ੀ ਫੀਸ ਦਾ ਖਾਤਮਾ
13. ਪ੍ਰੋਬੇਸ਼ਨ ਸਮੇਂ ਵਿੱਚ ਪੂਰੀ ਤਨਖਾਹ
14. ਬੇਰੁਜ਼ਗਾਰ ਨੌਜਵਾਨਾਂ ਦੀਆਂ ਮੰਗਾਂ
15. ਨਸ਼ਿਆਂ ਦੀ ‘ਸਪਲਾਈ ਚੇਨ’ ਦਾ ਇੱਕ ਮਹੀਨੇ ਵਿੱਚ ਸਫਾਇਆ
16. ਅਕਾਲੀ-ਭਾਜਪਾ ਵੱਲੋਂ ਦਰਜ ਕੀਤੇ ਝੂਠੇ ਮੁਕੱਦਮੇ ਵਾਪਸ ਲੈਣੇ
17. 24 ਘੰਟੇ ਨਸ਼ਾ ਵਿਰੋਧੀ ਟੋਲ ਫ੍ਰੀ ਨੰਬਰ
18. ਦੋਸ਼ੀ ਨਸ਼ਾ ਤਸਕਰਾਂ ਨੂੰ ਮੌਤ ਤੱਕ ਉਮਰ ਕੈਦ ਵਾਸਤੇ ਇੱਕ ਖਾਸ ਕਾਨੂੰਨ
19. ਇਲਾਜ ਤੋਂ ਬਾਅਦ ਨਸ਼ਾ ਪੀੜਤਾਂ ਦਾ ਮੁੜ ਵਸੇਬਾ
20. ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਮੁਫਤ ਇਲਾਜ
21. ਯੋਗਤਾਪੂਰਨ ਮਨੋਵਿਗਿਆਨੀ ਡਾਕਟਰਾਂ ਦੀ ਸਹੂਲਤ
22. ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਵਿਚ ਨਸ਼ਾ ਮੁਕਤੀ ਹਲਫਨਾਮਾ
23. ਚੋਣ ਉਮੀਦਵਾਰਾਂ ਦੇ ਖੂਨ ਅਤੇ ਪਿਸ਼ਾਬ ਦੇ ਨਮੂਨਿਆਂ ਦੀ ਅਚਨਚੇਤ ਜਾਂਚ
24. ਹਰ ਪਿੰਡ ਵਿਚ ਇੱਕ ਆਧੁਨਿਕ ਪੇਂਡੂ ਸਿਹਤ ਕਲੀਨਿਕ
25. ‘ਸਕੂਲ ਆਫ ਐਡਿਕਸ਼ਨ ਸਟੱਡੀਜ਼’ ਦੀ ਸਥਾਪਨਾ
26. ਸਿੱਖਿਆ ਨੂੰ ਮੁੱਖ ਪ੍ਰਾਥਮਿਕਤਾ
27. ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ੍ਰਾਈਵੇਟ ਅਦਾਰਿਆਂ ਨਾਲੋਂ ਬਿਹਤਰ ਬਣਾਉਣਾ
28. ਵਿਦਿਆਰਥੀਆਂ ਲਈ ਮੁਫਤ ਬੱਸ ਸੇਵਾਵਾਂ
29. ਲੜਕੀਆਂ ਅਤੇ ਮਹਿਲਾ ਵਿਦਿਆਰਥਣਾਂ ਵਾਸਤੇ ਸਪੈਸ਼ਲ ਬੱਸਾਂ
30. ਸਰਕਾਰੀ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ
31. ਨੌਵੀਂ ਕਲਾਸ ਤੋਂ ਮੁਫਤ ਲੈਪਟਾਪ
32. ਸਕੂਲ ਅਧਿਆਪਕਾਂ ਦੀਆਂ 29,000 ਖਾਲੀ ਅਸਾਮੀਆਂ ਭਰਨ ਬਾਰੇ
33. ਹਰ ਪ੍ਰਾਇਮਰੀ ਸਕੂਲ ਵਿੱਚ ਘੱਟੋ-ਘੱਟ 5 ਅਧਿਆਪਕ
34. ਸਕੂਲਾਂ ਵਿੱਚ ਹੁਨਰ ਵਿਕਾਸ ਲਾਜ਼ਮੀ
35. ਲੜਕੀਆਂ ਲਈ ਉੱਚ ਸਿੱਖਿਆ ਦੇ ਵਜ਼ੀਫੇ
36. ਅਧਿਆਪਕ ਸਿਰਫ ਪੜ੍ਹਾਈ ਵਾਸਤੇ
37. ਸਾਰੇ ਪ੍ਰਾਈਵੇਟ ਵਿਦਿਅਕ ਅਦਾਰਿਆਂ ਦਾ ਸਲਾਨਾ ਆਡਿਟ
38. ਅੰਗਹੀਣ ਬੱਚਿਆਂ ਲਈ ਸਹੂਲਤਾਂ
39. ਸਕੂਲ ਬੋਰਡ ਦੇ ਪਾਠਕ੍ਰਮ ਦਾ ਆਧੁਨੀਕਰਨ
40. ਹਾਈ ਸਕੂਲਾਂ ਵਿੱਚ ਕੰਪਿਊਟਰ ‘ਲੈਬ’
41. ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਦੇ ਸ਼ੋਸ਼ਣ ਉੱਤੇ ਰੋਕ
42. ਉੱਚ ਸਿੱਖਿਆ ਗਰੰਟੀ ਸਕੀਮ
43. ਵਿਦਿਅਕ ਮਾਹਰਾਂ ਨੂੰ ਗੌਰਵ
44. ਵਿਦਿਆਰਥੀਆਂ ਅਤੇ ਪੇਸ਼ੇਵਰਾਂ (ਵਰਕਿੰਗ ਪ੍ਰੋਫੈਸ਼ਨਲਸ) ਲਈ ਰਿਹਾਇਸ਼ੀ ਹੋਸਟਲ
45. ਨਵੇਂ ਕਾਲਜਾਂ ਦੀ ਸਥਾਪਨਾ
46. ਪੇਸ਼ੇਵਰ ਸਿੱਖਿਆ ਅਦਾਰਿਆਂ ਦੇ ਪਾਠਕ੍ਰਮ ਦਾ ਨਵੀਨੀਕਰਨ
47. ਯੂਨੀਵਰਸਿਟੀਆਂ ਦੇ ਕਾਂਸਟੀਟੂਐਂਟ ਕਾਲਜਾਂ ਦਾ ਸੁਧਾਰ
48. ਪੰਜਾਬ ਓਲੰਪਿਕ ਮਿਸ਼ਨ ਅਤੇ ਖੇਡਾਂ ਦੀ ਲੋਕ ਲਹਿਰ
49. ਖੇਡਾਂ ਦੇ ਬਜਟ ਵਿਚ ਠੋਸ ਵਾਧਾ
50. ਤਗਮਾ ਜੇਤੂਆਂ ਲਈ ਇਨਾਮ ਰਾਸ਼ੀ ਵਿੱਚ ਵਾਧਾ
ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਜਿਸ ਵਿਚ ਓਲੰਪਿਕ ਖੇਡਾਂ ਵੀ ਸ਼ਾਮਲ ਨੇ, ਤਗਮਾ ਜੇਤੂਆਂ ਲਈ ਇਨਾਮ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ, ਜੋ ਹਰ ਦੂਜੇ ਰਾਜ ਤੋਂ ਬਿਹਤਰ ਹੋਵੇਗਾ। ਓਲੰਪਿਕ ਗੋਲਡ, ਸਿਲਵਰ ਅਤੇ ਬਰਾਂਜ਼ ਤਗਮਾ ਜੇਤੂਆਂ ਲਈ ਇਨਾਮ ਰਾਸ਼ੀ ਕ੍ਰਮਵਾਰ 5, 4 ਤੇ 3 ਕਰੋੜ ਰੁਪਏ ਕੀਤੀ ਜਾਵੇਗੀ। (ਹੁਣ ਇਹ ਰਾਸ਼ੀ 1 ਕਰੋੜ, 50 ਲੱਖ ਅਤੇ 25 ਲੱਖ ਰੁਪਏ ਹੈ) ਇਸੇ ਤਰ੍ਹਾਂ ਬਾਕੀ ਮੁਕਾਬਲਿਆਂ ਦੀ ਇਨਾਮ ਰਾਸ਼ੀ ਵਿਚ ਵੀ ਵਾਧਾ ਕੀਤਾ ਜਾਵੇਗਾ। ਉਦਾਹਰਣ ਵਜੋਂ ਹੇਠਾਂ ਬਣੇ ਟੇਬਲ ਵਿਚ 4 ਮੁਕਾਬਲਿਆਂ ਵਿਚ ਜੇਤੂਆਂ ਲਈ ਨਵੀਂ ਇਨਾਮ ਰਾਸ਼ੀ ਦਾ ਵੇਰਵਾ ਦਿੱਤਾ ਗਿਆ ਹੈ:
ਲੜੀ ਨੰ: ਕੰਪੀਟੀਸ਼ਨ ਇਨਾਮ ਰਾਸ਼ੀ – ਗੋਲਡ ਇਨਾਮ ਰਾਸ਼ੀ – ਸਿਲਵਰ ਇਨਾਮ ਰਾਸ਼ੀ – ਬਰਾਂਜ਼
1. ਓਲੰਪਿਕਸ 5 ਕਰੋੜ 4 ਕਰੋੜ 3 ਕਰੋੜ
2 . ਏਸ਼ੀਅਨ 3 ਕਰੋੜ 2 ਕਰੋੜ 1 ਕਰੋੜ
3. ਕਾਮਨਵੈਲਥ 1 ਕਰੋੜ 0.75 ਕਰੋੜ 0.50 ਕਰੋੜ
4. ਵਰਲਡ ਕੱਪ (4 ਸਾਲ) 1 ਕਰੋੜ 0.75 ਕਰੋੜ 0.50 ਕਰੋੜ
51. ਅੰਤਰਰਾਸ਼ਟਰੀ ਸਹੂਲਤਾਂ ਵਾਲੀ ਖੇਡ ਯੂਨੀਵਰਸਿਟੀ
ਆਮ ਆਦਮੀ ਪਾਰਟੀ ਪੰਜਾਬ ਰਾਜ ਵਿਚ ਅੰਤਰਰਾਸ਼ਟਰੀ ਖੇਡ ਸਹੂਲਤਾਂ ਵਾਲੀ ਖੇਡ ਯੂਨੀਵਰਸਿਟੀ ਦਾ ਨਿਰਮਾਣ ਕਰੇਗੀ।ਇਸ ਤੋਂ ਇਲਾਵਾ 3 ਸਪੋਰਟਸ ਕਾਲਜ (ਹਰ ਖੇਤਰ, ਯਾਨੀ ਮਾਝਾ, ਮਾਲਵਾ ਅਤੇ ਦੋਆਵਾ ਵਿਚ ਇੱਕ) ਸਥਾਪਤ ਕੀਤੇ ਜਾਣਗੇ।ਰਾਜ ਵਿਚ ਮੌਜੂਦਾ 2 ਸਪੋਰਟਸ ਸਕੂਲਾਂ ਤੋਂ ਇਲਾਵਾ, ਜੋ ਦੋਆਬਾ ਅਤੇ ਮਾਲਵਾ ਵਿਚ ਚੱਲ ਰਹੇ ਨੇ, ਇੱਕ ਹੋਰ ਸਪੋਰਟਸ ਸਕੂਲ ਮਾਝਾ ਖੇਤਰ ਵਿਚ ਸਥਾਪਿਤ ਕੀਤਾ ਜਾਵੇਗਾ।
Punjab Post Daily Online Newspaper & Print Media