Monday, July 8, 2024

ਪੰਜਾਬ ਵਿੱਚ ਅੱਗ ਨਾਲ ਨਾ ਖੇਡਣ ਅਕਾਲੀ ਦਲ ਤੇ ਆਪ- ਚੰਨੀ

ਕਾਂਗਰਸੀ ਵਰਕਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦਾ ਲਿਆ ਪ੍ਰਣ

PPN0307201604

ਗੁਰਦਾਸਪੁਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਦੋਵੇਂ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਅੱਗ ਨਾਲ ਖੇਡਣ ਖਿਲਾਫ ਚੇਤਾਵਨੀ ਦਿੱਤੀ ਹੈ, ਕਿਉਂਕਿ ਇਥੋਂ ਦੇ ਲੋਕ ਪਹਿਲਾਂ ਹੀ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਇਸਦਾ ਸਾਹਮਣਾ ਕਰ ਚੁੱਕੇ ਹਨ ਅਤੇ ਉਹ ਇਕ ਹੋਰ ਅਸ਼ਾਂਤੀ ਨੂੰ ਸਹਿਣ ਨਹੀਂ ਕਰ ਸਕਦੇ। ਇਸ ਲੜੀ ਹੇਠ ਉਨ੍ਹਾਂ ਨੇ ਸ਼ੰਕਾ ਪ੍ਰਗਟਾਉਂਦਿਆਂ ਕਿਹਾ ਹੈ ਕਿ ਸੰਪ੍ਰਦਾਇਕ ਹਿੰਸਾ ਭੜਕਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ।ਚੰਨੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਅਯੋਜਿਤ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਦੇ ਫੜੇ ਜਾਣ ਤੋਂ ਹੋਏ ਖੁਲਾਸੇ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਜਿਹੜੇ ਸੰਘ ਪਰਿਵਾਰ ਦਾ ਹਿੱਸਾ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹਿੱਸਾ ਵੀ ਹਨ, ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਫੜੇ ਗਏ ਦੋਸ਼ੀਆਂ ਵਿੱਚੋਂ ਇਕ ਵਿਜੈ ਕੁਮਾਰ ਨੇ ਮੇਹਰੋਲੀ ਤੋਂ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਦਾ ਮੁੱਖ ਸਾਜਿਸ਼ਕਰਤਾ ਵਜੋਂ ਨਾਮ ਲਿਆ ਹੈ। ਸੰਗਰੂਰ ਦੇ ਐਸ.ਐਸ.ਪੀ ਪ੍ਰਿਤਪਾਲ ਸਿੰਘ ਥਿੰਦ ਵੱਲੋਂ ਇਹ ਕਹਿੰਦਿਆਂ ਕਿ ਜਾਂਚ ਦੌਰਾਨ ਯਾਦਵ ਨੂੰ ਸੰਮਨ ਭੇਜਿਆ ਜਾਵੇਗਾ, ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਗੰਭੀਰ ਦੋਸ਼ ਹੈ।ਜੇ ਇਹ ਆਪ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ, ਤਾਂ ਇਸਦੇ ਬਹੁਤ ਗੰਭੀਰ ਨਤੀਜ਼ੇ ਨਿਕਲ ਸਕਦੇ ਹਨ, ਜੋ ਖਤਰਨਾਕ ਸਿਆਸਤ ਹੈ।ਹੁਣ ਅਕਾਲੀ ਦਲ ਭਾਜਪਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਸਾਹਮਣੇ ਤੱਥਾਂ ਨੂੰ ਲੈ ਕੇ ਆਏ, ਕਿਉਂਕਿ ਇਸ ਮਾਮਲੇ ਵਿੱਚ ਪਹਿਲਾਂ ਵੀ.ਐਚ.ਪੀ ‘ਤੇ ਲੱਗੇ ਦੋਸ਼ ਅਚਾਨਕ ਆਪ ‘ਤੇ ਸ਼ਿਫਟ ਹੋ ਚੁੱਕੇ ਹਨ।ਜੇ ਆਪ ਵਿਧਾਇਕ ਸਚਮੁੱਚ ਮਾਮਲੇ ਵਿੱਚ ਸ਼ਾਮਿਲ ਹੈ, ਤਾਂ ਇਸ ਤੋਂ ਖੁਲਾਸਾ ਹੁੰਦਾ ਹੈ ਕਿ ਇਹ ਪਾਰਟੀ ਸੱਤਾ ਹਾਸਿਲ ਕਰਨ ਵਾਸਤੇ ਕਿਸ ਹੱਦ ਤੱਕ ਜਾ ਸਕਦੀ ਹੈ।
ਵਿਰੋਧੀ ਧਿਰ ਦੇ ਲੀਡਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਾਲਾਤਾਂ ‘ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ, ਕਿਉਂਕਿ ਜੇ ਹਾਲਾਤ ਖਤਰਨਾਕ ਮੌੜ ਲੈਂਦੇ ਹਨ, ਤਾਂ ਇਸ ਲਈ ਉਹ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ, ਬਾਦਲ ਤੋਂ ਬੇਹਤਰ ਹੋਰ ਕੌਣ ਜਾਣ ਸਕਦਾ ਹੈ, ਜਿਨ੍ਹਾਂ ਦੀ ਪਾਰਟੀ ਨੇ ਅਗਸਤ 1980 ਵਿੱਚ ਅਪਣਾਏ ਸੰਕਲਪ ਰਾਹੀਂ ਪੰਜਾਬ ਵਿੱਚ ਹਿੰਸਾ ਦੀ ਸਿਆਸਤ ਦੀ ਨੀਂਹ ਰੱਖਦਿਆਂ ਫਿਰਕੂਵਾਦ ਨੂੰ ਹਵਾ ਦਿੱਤੀ ਸੀ।ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਗੰਭੀਰ ਦੋਸ਼ ਸਿਆਸੀ ਵਿਰੋਧੀਆਂ ਦਾ ਅਕਸ ਨਹੀਂ ਖ਼ਰਾਬ ਕਰ ਸਕਦੇ।ਜੇ ਮਾਮਲੇ ਵਿੱਚ ਕੋਈ ਸਬੂਤ ਹੈ, ਤਾਂ ਪੁਲਿਸ ਨੂੰ ਉਹ ਸਾਹਮਣੇ ਲਿਆਉਣਾ ਚਾਹੀਦਾ ਹੈ, ਕਿਉਂਕਿ ਅਜਿਹੇ ਹਾਲਾਤ ਜ਼ਿਆਦਾ ਦੇਰ ਨਹੀਂ ਬਣੇ ਰਹਿਣ ਦਿੱਤੇ ਜਾ ਸਕਦੇ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕੀਤੇ ਗਏ ਹਨ, ਜਿਹੜੇ ਸਿਆਸੀ ਦੁਸ਼ਮਣੀ ਦਾ ਨਤੀਜ਼ਾ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ‘ਤੇ ਇਸਦੇ ਕਸੂਰਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਗਰੀਬ ਲੋਕ ਮਾੜੀ ਹਾਲਤ ਵਿੱਚ ਹਨ ਅਤੇ ਦਲਿਤਾਂ ਖਿਲਾਫ ਅੱਤਿਆਚਾਰ ਦਿਨੋਂ ਦਿਨ ਵੱਧਦੇ ਜਾ ਰਹੇ ਹਨ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ, ਵਿਧਾਇਕ ਸੰਗਤ ਸਿੰਘ ਗਿਲਜ਼ੀਆਂ, ਅਰੂਨਾ ਚੌਧਰੀ, ਤ੍ਰਿਪਤ ਰਜਿੰਦਰ ਬਾਜਵਾ, ਅਸ਼ੋਕ ਚੌਧਰੀ, ਰੁਮਾਲ ਚੰਦ, ਸਲਾਮਤ ਮਸੀਹ, ਹਰਪ੍ਰਤਾਪ ਸਿੰਘ ਅਜਨਾਲਾ, ਬਰਿੰਦਰ ਸਿੰਘ ਛੋਟੇਪੁਰ, ਗੁਰਮੀਤ ਪਾਹੜਾ, ਤਰਸੇਮ ਸਿੰਘ ਘੁੰਮਣ, ਸੁਰਿੰਦਰ ਸਿੰਘ ਭਮਰਾ, ਬਲਵੰਤ ਸਿੰਘ ਸਵਾਮੀ, ਪਰਮਿੰਦਰ ਸਿੰਘ ਸਾਬੀ ਨੇ ਵੀ ਸੰਬੋਧਨ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply