ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਵਾਰਡ 42 ‘ਚ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਮੰਡੀ ਫਤਹਿ ਸਿੰਘ ਵਿਖੇ ਅਕਾਲੀ ਵਰਕਰਾਂ ਦੀ ਇਕ ਹੰਗਾਮੀ ਇਕੱਤਰਤਾ ਹੋਈ, ਜਿਸ ਵਿਚ ਹਲਕੇ ਦੇ ਕੌਸਲਰ, ਵਾਰਡ ਪ੍ਰਧਾਨ, ਮੋਹਤਬਰ ਆਗੁ ਸ਼ਾਮਿਲ ਹੋਏ।ਇਸ ਮੀਟਿੰਗ ਵਿਚ ਸ੍ਰੋਮਣੀ ਯੂਥ ਅਕਾਲੀ ਦਲ ਮਾਝਾ ਜੋਨ ਦੇ ਨਵਨਿਯੁੱਕਤ ਸਕੱਤਰ ਜਨਰਲ ਤੇ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਤੇ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਸ਼ਾਮਿਲ ਹੋਏ।ਇਸ ਸਮੇਂ ਬੋਲਦਿਆਂ ਜਥੇਦਾਰ ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਹਲਕਾ ਦੱਖਣੀ ਤੇ ਅਕਾਲੀ ਦਲ ਤੋਂ ਬੇਰੁਖੀ ਕਾਰਨ ਵਿਧਾਨ ਸਭਾ ਹਲਕਾ ਦੱਖਣੀ ਜੋ ਕਿ ਲਾਵਾਰਿਸ ਹੋ ਚੁੱਕਾ ਹੈ, ਉਨ੍ਹਾ ਪਾਰਟੀ ਹਾਈ ਕਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਹਲਕੇ ਦੀ ਜਿੰਮੇਵਾਰੀ ਕਿਸੇ ਮਿਹਨਤੀ ਤੇ ਨਿਰਧੜਕ ਆਗੂ ਨੂੰ ਸੌਪੀ ਜਾਵੇ ਤਾਂ ਤੋਂ ਵਿਕਾਸ ਪੱਖੋਂ ਪੱਛੜ ਚੁੱਕੇ ਹਲਕੇ ਦੀ ਸੁਣਵਾਈ ਹੋ ਸਕੇ।
ਇਕੱਤਰ ਮੋਹਤਬਰਾਂ ਵਲੋਂ ਤਲਬੀਰ ਸਿੰਘ ਗਿੱਲ ਨੂੰ ਹਲਕਾ ਦੱਖਣੀ ਦੀ ਵਾਗ ਡੋਰ ਸੰਭਾਲਣ ਦਾ ਸੱਦਾ ਦੇਣ ‘ਤੇ ਸ: ਗਿੱਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਕਾਸ ਵਿਚ ਕੋਈ ਕੰੀ ਨਹੀਂ ਰਹਿਣ ਦਿੱਤੀ ਜਾਵੇਗੀ ਉੇਨਾਂ ਦੱਸਿਆ ਕਿ ਜਲਦ ਹੀ ਹਲਕੇ ਦੀ ਇਕ ਮੀਟਿੰਗ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਬੁਲਾਈ ਜਾਵੇਗੀ ਤੇ ੇ ਰਹਿੰਦੇ ਵਿਕਾਸ ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਪੂਰਾ ਕਰਵਾਇਆ ਜਾਵੇਗਾ।ਆਗੂਆਂ ਵਲੋਂ ਤਲਬੀਰ ਸਿੰਘ ਗਿੱਲ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ਪ੍ਰਿਤਪਾਲ ਸਿੰਘ ਲਾਲੀ (ਕੌਸਲਰ ਦਾ ਪਤੀ), ਪੰਮਾ ਕੌਂਸਲਰ, ਰਜਿੰਦਰ ਸਿੰਘ ਬਿੱਟੂ ਵਾਰਡ ਪ੍ਰਧਾਨ, ਸ਼ਾਮ ਲਾਲ ਸਰਕਲ ਪ੍ਰਧਾਨ, ਪ੍ਰਮਜੀਤ ਸਿੰਘ ਪੰਮਾ ਵਾਰਡ ਪ੍ਰਧਾਨ, ਹਰਪ੍ਰੀਤ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ ਮਾਝਾ ਜੋਨ, ਮਲਕੀਤ ਸਿੰਘ ਬਾਠ ਭੋਏ, ਸਵਿੰਦਰ ਸਿੰਘ ਵਸੀਕਾ ਆਦਿ ਮੌਜੂਦ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media