Friday, July 5, 2024

ਬੇਇਨਸਾਫੀ ਤੇ ਧੱਕੇਸ਼ਾਹੀ ਖਿਲਾਫ ਅਵਾਜ਼ ਬੁਲੰਦ ਕਰਦੀ ਰਹੇਗੀ ਹਿਊਮਨ ਰਾਈਟਸ ਸੰਘਰਸ਼ ਕਮੇਟੀ – ਤਰੇਹਨ

PPN0407201617ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ ਸੱਗੂ)  ਸਥਾਨਕ ਹਿਊਮਨ ਰਾਈਟਸ ਸੰਘਰਸ਼ ਕਮੇਟੀ ਵੱਲੋਂ ਸੰਸਥਾ ਦੀ ਮਜ਼ਬੂਤੀ ਲਈ ਨਵੇਂ ਮੈਂਬਰ ਅਤੇ ਅਹੁੱਦੇਦਾਰ ਸ਼ਾਮਲ ਕੀਤੇ ਗਏ ਹਨ।ਸੁਲਤਾਨਵਿੰਡ ਰੋਡ ਸਥਿਤ ਕੋਟ ਕਰਨੈਲ ਸਿੰਘ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਨਵੇਂ ਬਣਾਏ ਗਏ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਸੌਂਪੇ ਗਏ।ਇਸ ਸਮੇਂ ਗੱਲਬਾਤ ਕਰਦਿਆਂ ਹੋਇਆਂ ਸੰਸਥਾ ਦੇ ਕੌਮੀ ਪ੍ਰਧਾਨ ਸ਼ਾਮ ਲਾਲ ਤਰੇਹਨ ਨੇ ਦੱਸਿਆ ਕਿ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ, ਜਿੰਨ੍ਹਾਂ ਵਿੱਚ ਅੱਜ ਮਲਕੀਅਤ ਸਿੰਘ ਹੁੰਦਲ ਨੂੰ ਪੰਜਾਬ ਜਨਰਲ ਸਕੱਤਰ, ਸਵਰਾਜ ਸਿੰਘ ਸ਼ਹਿਰੀ ਉਪ ਪ੍ਰਧਾਨ ਬਣਾਇਆ ਗਿਆ।ਮਨਮੋਹਨ ਸਿੰਘ ਕੌਮੀ ਜਨਰਲ ਸਕੱਤਰ ਅਤੇ ਸਰਵਨ ਕੁਮਾਰ ਸੈਕਟਰੀ ਪੰਜਾਬ ਨੇ ਕਿਹਾ ਕਿ ਹਿਊਮਨ ਰਾਈਟਸ ਸੰਘਰਸ਼ ਕਮੇਟੀ ਨਾ ਸਿਰਫ ਲੋਕਾਂ ਨਾਲ ਹੋਣ ਵਾਲੀ ਬੇਇਨਸਾਫੀ ਤੇ ਧੱਕੇਸ਼ਾਹੀ ਖਿਲਾਫ ਅਵਾਜ ਬੁਲੰਦ ਕਰਦੀ ਹੈ, ਬਲਕਿ ਲੋੜਵੰਦ ਅਤੇ ਗਰੀਬਾਂ ਲਈ ਫਰੀ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ ਅਤੇ ਲੋੜਵੰਦਾਂ ਤੇ ਗਰੀਬ ਪਰਿਵਾਰਾਂ ਦੀ ਮਾਲੀ ਮਦਦ ਵੀ ਕੀਤੀ ਜਾਂਦੀ ਹੈ।ਇਸ ਮੌਕੇ ਨਵੇਂ ਬਣੇ ਮੈਂਬਰ ਮਨਵਿੰਦਰ ਸਿੰਘ ਛਾਬੜਾ, ਨਰਿੰਦਰ ਕੁਮਾਰ, ਰਮੇਸ਼ਪਾਲ ਸਿੰਘ, ਗੁਰਸ਼ਰਨ ਸਿੰਘ ਵਸੀਕਾ, ਤਜਿੰਦਰ ਸਿੰਘ ਤੋਂ ਇਲਾਵਾ ਜਸਪਾਲ ਸਿੰਘ ਭੁੱਲਰ, ਹਰਬੰਸ ਸਿੰਘ ਨਾਗੀ, ਮੰਨਾ ਸਿੰਘ ਝਾਮਕੇ, ਅਮਨ  ਸੋਹਲ, ਵੀਰ ਅਰਜਨ ਭਾਰਤੀ, ਸੁਰਿੰਦਰ ਟੋਨਾ, ਹਰਜੀਤ ਸਿੰਘ, ਡਾ. ਅਸ਼ਵਨੀ, ਸੁਖਵਿੰਦਰ ਸਿੰਘ, ਸੁੱਚਾ ਸਿੰਘ, ਸਵਿੰਦਰ ਸਿੰਘ, ਚਾਨਣ ਸਿੰਘ ਕੀੜੀ, ਗੁਰਪ੍ਰਤਾਪ ਸਿੰਘ ਰਾਜਾ, ਰਵਿੰਦਰ ਰਾਣਾ, ਖਜਾਨ ਸਿੰਘ, ਮਨਜੀਤ ਬਮਰਾਹ ਆਦਿ ਵੀ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply