Friday, July 5, 2024

ਪੱਤਰਕਾਰ ਸੁਰਿੰਦਰਪਾਲ ਸਿੰਘ ਦੀ ਮਾਤਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਂਟ

PPN0507201608
ਜੰਡਿਆਲਾ ਗੁਰ, 5 ਜੁਲਾਈ ੂ(ਹਰਿੰਦਰ ਪਾਲ ਸਿੰਘ)- ਕਸਬਾ ਜੰਡਿਆਲਾ ਗੁਰੂ ਤੋ ਪੱਤਰਕਾਰ ਸੁਰਿੰਦਰਪਾਲ ਸਿੰਘ ਦੇ ਮਾਤਾ ਸ਼੍ਰੀ ਮਤੀ ਅੱਛਰ ਕੌਰ ਜਿੰਨਾ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਨਮਿਤ ਸ਼੍ਰੀ ਅਖੰਡ ਪਾਠ ਸਹਿਬ ਦੇ ਭੋਗ ਉਹਨਾ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਅੰਤਿਮ ਅਰਦਾਸ ਸਟਾਰ ਇੰਟਰਨੈਸ਼ਨਲ ਪੈਲਸ ਤਰਨ ਤਾਰਨ ਰੋਡ ਜੰਡਿਆਲਾ ਗੁਰੂ ਵਿਖੇ ਹੋਈ।ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਰਾਜਸੀ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਸਮੁੱਚਾ ਪੱਤਰਕਾਰ ਭਾਈਚਾਰਾ ਹਾਜਰ ਹੋਇਆ।ਸਰਧਾਂਜਲੀਆਂ ਭੇਂਟ ਕਰਨ ਵਾਲਿਆਂ ਵਿੱਚ ਸਾਬਕਾ ਹਲਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਡੈਨੀ, ਸਾਬਕਾ ਪ੍ਰਧਾਨ ਨਗਰ ਕੌਂਸਲ ਜੰਡਿਆਲਾ ਰਾਜ ਕੁਮਾਰ ਮਲਹੋਤਰਾ, ਸ਼੍ਰੋਮਣੀ ਕਮੇਟੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ, ਈ.ਟੀ.ਓ ਹਰਭਜਨ ਸਿੰਘ ਅਤੇ ਹਾਜਰੀ ਭਰਨ ਵਾਲਿਆਂ ਵਿੱਚ ਦਲਬੀਰ ਸਿੰਘ ਵੇਰਕਾ ਕਮਿਸ਼ਨਰ ਰਾਈਟ ਟੂ ਸਰਵਿਸ ਐਕਟ, ਚੇਅਰਮੈਨ ਤਰਸੇਮ ਸਿੰਘ ਸਿਆਲਕਾ, ਨਗਰ ਕੌਂਸਲ ਦੇ ਵਾਇਸ ਪ੍ਰਧਾਨ ਸੰਨੀ ਸ਼ਰਮਾ, ਟਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ,ਮਹਿਲ ਸਿੰਘ ਛਾਪਾ, ਇੰਦਰਮੋਹਣ ਸਿੰਘ, ਅਕਾਲੀ ਆਗੂ ਅਮਰੀਕ ਸਿੰਘ ਬਿੱਟਾ, ਜਸਵੰਤ ਸਿੰਘ ਗਰੋਵਰ, ਸਵਿੰਦਰ ਸਿੰਘ ਚੰਦੀ (ਦੋਵੇਂ ਮੈਂਬਰ ਵਿਜੀਲੈਂਸ ਕਮੇਟੀ) ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ ਆਮ ਆਦਮੀ ਪਾਰਟੀ, ਆਸ਼ੂ ਵਿਨਾਇਕ, ਸੰਜੀਵ ਕੁਮਾਰ ਹੈਪੀ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਐਸੋਸੀਏਸ਼ਨ, ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ, ਮਾਸਟਰ ਕੁਲਵਿੰਦਰਜੀਤ ਸਿੰਘ ਬੰਡਾਲਾ, ਇੰਸਪੈਕਟਰ ਉਪਕਾਰ ਸਿੰਘ, ਮਨਦੀਪ ਸਿੰਘ ਢੋਟ, ਜੱਸ ਵਰਪਾਲ, ਅਮੋਲਕ ਸਿੰਘ, ਚਾਚਾ ਦਰਸ਼ਨ ਸਿੰਘ, ਅਵਤਾਰ ਸਿੰਘ ਟੱਕਰ, ਗੁਲਜਾਰ ਸਿੰਘ ਧੀਰੇਕੋਟ, ਮਨਜੀਤ ਸਿੰਘ ਗਰੋਵਰ, ਡਾ: ਰੇਨੂੰ ਭਾਟੀਆ ਡੀ.ਐਚ.ਓ ਤਰਨ ਤਾਰਨ, ਨਵਨੀਤ ਬਾਠ, ਹਰਪ੍ਰੀਤ ਸਿੰਘ ਬਬਲੂ, ਹਰਜਿੰਦਰ ਸਿੰਘ ਬਾਮਣ, ਕੁਲਵਿੰਦਰ ਸਿੰਘ ਕਿੰਦਾ, ਸਰਬਜੀਤ ਜੰਜੂਆ, ਅਮਨ ਢੋਟ, ਕਾਲੇ ਸ਼ਾਹ ਆੜਤੀ ਬਿੱਟੀ ਆੜਤੀ, ਸੁੱਖਜਿੰਦਰ ਸਿੰਘ ਗੋਲਡੀ, ਸਰੂਪ ਸਿੰਘ ਸੰਤ, ਬਲਵਿੰਦਰ ਗਿੱਲ, ਹਰਚਰਨ ਸਿੰਘ ਬਰਾੜ, ਡਾ: ਬੱਗਾ, ਕਸ਼ਮੀਰ ਸਿੰਘ ਜਾਣੀਆਂ, ਜਗਬੀਰ ਸਿੰਘ ਲਾਲੀ, ਦਵਿੰਦਰ ਸਿੰਘ ਬੌਬੀ ਖਾਨਕੋਟ, ਹਰਜੀਤ ਸਿੰਘ ਹਰਜਾਈ, ਅੰਮ੍ਰਿਤ ਲਾਲ ਖੰਨਾ, ਤੇਜਿੰਦਰ ਸਿੰਘ ਚੰਦੀ ਸਮੇਤ ਬਹੁਤ ਸਾਰੀਆਂ ਸਖਸੀਅਤਾਂ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply