Friday, July 5, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 7 ਜੁਲਾਈ 2016

 

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=67506
〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

 

▶ ਖੂਫੀਆ ਏਜੰਸੀਆਂ ਦਾ ਦਿੱਲੀ ਸਰਕਾਰ ਨੂੰ ਅਲਰਟ, ਸ਼ੋਸ਼ਲ ਮੀਡੀਆ ‘ਤੇ ਨਜ਼ਰ ਰੱਖੇ- ਧਰਮ ਦੇ ਨਾਮ ‘ਤੇ ਦੰਗਾ ਭੜਕਾਉਣ ਦੀ ਹੋ ਸਕਦੀ ਹੈ ਕੋਸ਼ਿਸ਼।

▶ ਪਹਿਲੀ ਵਾਰ ਰਿਓ ਓਲੰਪਿਕ ਵਿੱਚ ਸ਼ਾਮਿਲ ਹੋਣਗੀਆਂ – ਭਾਰਤ ਦੀਆਂ 3 ਮਹਿਲਾ ਪਹਿਲਵਾਨ ਖਿਡਾਰਣਾਂ – ਹਰਿਆਣਾ ਤੋਂ ਹਨ ਦੋ ਭੈਣਾ ਬਬੀਤਾ ਫੋਗਟ ਤੇ ਵਿਨੇਸ਼ ਫੋਗਟ ਅਤੇ ਸ਼ਾਕਸ਼ੀ ਮਲਿਕ।

▶ ਜੰਮੂ ਕਸ਼ਮੀਰ ਵਿੱਚ ਅੱਜ ਮਨਾਈ ਗਈ ਈਦ – ਈਦ ਦੀ ਨਮਾਜ਼ ਤੋਂ ਬਾਅਦ ਨਾਅਰੇਬਾਜ਼ੀ, ਪਾਕਿਸਤਾਨ ਦੇ ਝੰਡੇ ਝੁਲੇ ਅਤੇ ਪਥਰਾਅ ਤੇ ਪ੍ਰਦਰਸ਼ਨ ਰੋਕਣ ਲਈ ਛੱਡੀ ਅੱਥਰੂ ਗੈਸ।

▶ ਸਰਜ਼ਰੀ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮੋਦੀ ਨੇ ਫੋਨ ‘ਤੇ ਦਿੱਤੀਆਂ ਤੰਦਰੁਸਤੀ ਅਤੇ ਈਦ ਦੀਆਂ ਸ਼ੁਭ ਕਾਮਨਾਵਾਂ ।

▶ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ‘ਆਪ’ ਆਗੂ ਆਸ਼ੀਸ਼ ਖੇਤਾਨ ਖਿਲਾਫ ਅੰਮ੍ਰਿਤਸਰ ‘ਚ ਮਾਮਲਾ ਦਰਜ਼- ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਰਜ਼ ਕਰਵਾਈ ਸ਼ਿਕਾਇਤ।

▶ ਸ਼੍ਰੋਮਣੀ ਕਮੇਟੀ ਨੇ ਵੀ ਜਤਾਈ ਨਰਾਜਗੀ – ਆਸ਼ੀਸ਼ ਖੇਤਾਨ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਦਿੱਤੀ ਚਿਤਾਵਨੀ।

▶ ਆਪ ਆਗੂ ਛੋਟੇਪੁਰ ਤੇ ਕੰਵਰ ਸੰਧੂ ਨੂੰ ਪੰਥ ‘ਚੋਂ ਛੇਕਣ ਦੀ ਉੱਠੀ ਮੰਗ – ਕਾਂਗਰਸੀ ਆਗੂ ਇੰਦਰਜੀਤ ਸਿੰਘ ਜੀਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੌਪਿਆ ਪੱਤਰ।

▶ ਆਸ਼ੀਸ਼ ਖੇਤਾਨ ਦਾ ਪ੍ਰਤੀਕਰਮ ਬਿਨ੍ਹਾਂ ਸ਼ਰਤ ਮੰਗੀ ਮੁਆਫੀ – ਕਿਹਾ ਮੁਆਫੀ ਨਾਕਾਫੀ ਹੈ ਤਾਂ ਸੂਲੀ ‘ਤੇ ਲਟਕਾਉਣਾ ਚਾਹੁੰਦੀ ਹੈ ਸਰਕਾਰ ਤਾਂ ਲਟਕਾ ਸਕਦੀ ਹੈ, ਹਰ ਸਜ਼ਾ ਭੁਗਤਣ ਨੂੰ ਤਿਆਰ ਹਾਂ।

▶ ਅਨਜਾਣੇ ‘ਚ ਹੋਈ ਗਲਤੀ ਦੀ ਆਸ਼ੀਸ਼ ਖੇਤਾਨ ਨੇ ਮੁਆਫੀ ਮੰਗ ਲਈ ਹੈ – ਸੰਜੇ ਸਿੰਘ।

▶ ਆਪ ਆਗੂ ਆਸ਼ੀਸ਼ ਖੇਤਾਨ ਨੇ ਗਲਤੀ ਦੀ ਮੁਆਫੀ ਮੰਗੀ ਹੈ ਤਾਂ ਮੁਆਫ ਕਰ ਦੇਣਾ ਚਾਹੀਦਾ ਹੈ – ਚਰਨਜੀਤ ਚੰਨੀ / ਸੁੱਚਾ ਸਿੰਘ ਛੋਟੇਪੁਰ ।

▶ ਜੰਮੂ ਕਸ਼ਮੀਰ ਵਿੱਚ 3 ਸ਼ੱਕੀ ਕਾਰਾਂ ਦੇਖੇ ਜਾਣ ‘ਤੇ ਪੰਜਾਬ ਵਿੱਚ ਹਾਈ ਅਲਰਟ, 7-8 ਸ਼ੱਕੀਆਂ ਦੇ ਦਾਖਲ ਹੋਣ ਦਾ ਖਦਸ਼ਾ ਜਤਾਇਆ ਗਿਆ ।

▶ ਸਰਕਾਰ ਕੱਚੇ ਘਰ ‘ਚ ਰਹਿਣ ਵਾਲਿਆਂ ਨੂੰ ਦੇਵੇਗੀ ਮਾਲੀ ਮਦਦ – ਪੰਜਾਬ ‘ਚ ਕੁੱਲ 1 ਲੱਖ ਦੇ ਕਰੀਬ ਕੱਚੇ ਘਰ ਹੋਣ ਦਾ ਅੰਦਾਜ਼ਾ।

▶ ਸ਼ੱਕੀਆਂ ਦੇ ਦਾਖਲੇ ‘ਤੇ ਬੋਲੇ ਸੀ.ਐਮ ਬਾਦਲ- ਪੰਜਾਬ ਪੁਲਿਸ ਹਰ ਤਰਾਂ ਦੇ ਹਮਲੇ ਨਾਲ ਨਜਿੱਠਣ ਦੇ ਸਮਰੱਥ।

▶ ਟੀ.ਈ.ਟੀ ਅਧਿਆਪਕ ਪਿੰਡ ਬਾਦਲ ‘ਚ ਸੀ.ਐਮ ਬਾਦਲ ਦੇ ਘਰ ਸਾਹਮਣੇ ਟੈਂਕੀ ‘ਤੇ ਚੜੇ।

▶ ਹੁਸੈਨੀਵਾਲਾ ਬਾਰਡਰ ‘ਤੇ ਸ਼ਹੀਦ ਸਮਾਰਕ ‘ਤੇ ਸਥਾਪਿਤ ਜਯੋਤੀ ਦਾ ਸ਼ੀਸ਼ਾ ਟੁੱਟਾ ਮਿਲਿਆ।

▶ ਹਰਿਆਣਾ ਵਿੱਚ ਬਣੇਗਾ ਕੌਮਾਂਤਰੀ ਫੁੱਟਬਾਲ ਦਾ ਸਟੇਡੀਅਮ – ਸਿਹਤ ਮੰਤਰੀ ਅਨਿਲ ਵਿਜ਼ ।

▶ ਸ਼ਿਮਲਾ ਵਿੱਚ ਵਧ ਰਹੇ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਲਈ ਅੋਡ-ਈਵਨ ਸਿਸਟਮ ਲਾਗੂ ਕਰਨ ‘ਤੇ ਹੋ ਰਹੀਆਂ ਹਨ ਵਿਚਾਰਾਂ।

▶ ਟੈਕਸਟਾਈਲ ਮੰਤਰਾਲਾ 10 ਕਰੋੜ ਲੋਕਾਂ ਨੂੰ ਦੇਵੇਗਾ ਨੌਕਰੀ – ਸਮ੍ਰਿਤੀ ਇਰਾਨੀ।

▶ ਕੇਜਰੀਵਾਲ ਦੇ ਪ੍ਰਿੰਸੀਪਲ ਸਕੱਤਰ ਆਈ.ਏ.ਐਸ ਰਾਜਿੰਦਰ ਕੁਮਾਰ ਮੁਅੱਤਲ – 48 ਘੰਟੇ ਦੀ ਹਿਰਾਸਤ ਦੇ ਮੱਦੇਨਜ਼ਰ ਹੋਇਆ ਫੈਸਲਾ।

▶ ਹਰਿਆਣਾ ਦੇ ਜੀਂਦ ਨੇੜਲੇ ਇਕ ਪਿੰਡ ਦੇ ਸਕੂਲ ‘ਚ ਦੋ ਸਾਲਾਂ ਨੂੰ ਬਿਜਲੀ ਗੁੱਲ – ਵਿਦਿਆਰਥੀਆਂ ਨੇ ਸਕੂਲ ਆਉਣਾ ਛੱਡਿਆ।

▶ ਗਾਇਕ ਮੀਕਾ ਸਿੰਘ ਮੁੜ ਵਿਵਾਦਾਂ ‘ਚ – ਮਹਿਲਾ ਮਾਡਲ ਨੇ ਵਰਸੋਆ ਥਾਣੇ ‘ਚ ਦਰਜ਼ ਕਰਵਾਇਆ ਛੇੜ-ਛਾੜ ਦਾ ਮਾਮਲਾ।

▶ ਅਟਾਰੀ ਵਾਹਗਾ ਸਰਹੱਦ ‘ਤੇ ਭਾਰਤੀ ਬੀ.ਐਸ.ਐਫ ਅਤੇ ਪਾਕਿ ਰੇਂਜਰਾਂ ਨੇ ਈਦ ਮੌਕੇ ਮਿਠਾਈਆਂ ਦਾ ਕੀਤਾ ਆਦਾਨ ਪ੍ਰਦਾਨ।

▶ 81 ਸਾਲਾਂ ਦੇ ਹੋਏ ਤਿਬਤੀ ਧਰਮ ਗੁਰੂ ਦਲਾਈ ਲਾਮਾ – ਹਿਮਾਚਲ ਦੇ ਧਰਮਸ਼ਾਲਾ ‘ਚ ਮਨਾਇਆ ਜਨਮ ਦਿਨ।

▶ ਖਲਚੀਆਂ ‘ਚ ਗੈਸ ਕਟਰ ਨਾਲ ਕੱਟਿਆ ਐਚ.ਡੀ.ਐਫ.ਸੀ ਦਾ ਏ.ਟੀ.ਐਮ – 19 ਲੱਖ ਲੁੱਟੇ।

▶ ਜਲੰਧਰ ਦੀ ਰਬਰ ਫੈਕਟਰੀ ‘ਚ ਧਮਾਕਾ – ਛੱਤ ਉੱਡੀ, ਤਿੰਨ ਜਖਮੀ।

▶ ਟੈਕਸ ਚੌਰੀ ਦੇ ਮਾਮਲੇ ‘ਚ ਅਰਜਨਟੀਨਾ ਦੇ ਸਾਬਕਾ ਸਟਾਰ ਫੁਟਬਾਲਰ ਲਿਊਨੇਲ ਮੈਸੀ ਨੂੰ ਸਪੇਨ ਦੀ ਅਦਾਲਤ ਵਲੋਂ 20 ਲੱਖ ਯੂਰੋ ਦਾ ਜੁਰਮਾਨਾ – ਪਿਤਾ ਸਮੇਤ 21 ਮਹੀਨੇ ਦੀ ਸਜ਼ਾ।

▶ ਫਿਲਮ ਡਿਸ਼ੂਮ ਦੇ ਡਾਇਰੈਕਟਰ ਰੋਹਿਤ ਧਵਨ ਨੇ ਸਿੱਖ ਭਾਏਚਾਰੇ ਤੋਂ ਮੰਗੀ ਮੁਆਫੀ – ਵਿਵਾਦਤ ਗਾਣਾ ਵੀ ਹਟਾਇਆ ਜਾਵੇਗਾ।

▶ ਫਿਰੋਜ਼ਪੁਰ ਵਿਖੇ ਪੰਜਾਬ ਐਗਰੋ ਦੇ ਗੋਦਾਮ ‘ਚੋਂ 3 ਕਰੋੜ ਅਨਾਜ ਖੁਰਦ-ਬੁਰਦ ਕੀਤੇ ਜਾਣ ਦੀ ਖਬਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply