Wednesday, July 3, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 8 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67510

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਈਦ – ਅੰਮ੍ਰਿਤਸਰ ਵਿੱਚ ਵੀ ਮੁਸਲਮਾਨ ਭਾਈਚਾਰੇ ਨੇ ਈਦ ਦੀ ਨਮਾਜ਼ ਪੜ੍ਹ ਕੇ ਅਮਨ ਤੇ ਸ਼ਾਂਤੀ ਦੀ ਕੀਤੀ ਦੁਆ।

▶ ਲੁਧਿਆਣਾ – ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਦਾ ਬਿਆਨ – ਕੰਵਰ ਸੰਧੂ, ਆਸ਼ੀਸ਼ ਖੇਤਾਨ ਤੇ ਕੇਜਰੀਵਾਲ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦਰਜ਼ ਹੋਵੇਗੀ ਮਾਮਲਾ।

▶ ਮਲੇਰਕੋਟਲਾ ‘ਚ ਬੋਲੇ ਸੁਖਬੀਰ ਬਾਦਲ – ਕਿਹਾ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

▶ ਮਾਮਲਾ ‘ਆਪ’ ਮੈਨੀਫੈਸਟੋ ਦਾ- ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਨੇ ਕੇਜਰੀਵਾਲ ਦੇ ਘਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ।

▶ ਮੁੱਖ ਚੋਣ ਕਮਿਸ਼ਨ ਕੋਲ ਪਹੁੰਚਿਆ ਮੈਨੀਫੈਸਟੋ ‘ਤੇ ਸ੍ਰੀ ਹਰਮਿੰਦਰ ਸਾਹਿਬ ਦੀ ਤਸਵੀਰ ਲਗਾਉਣ ਦਾ ਮਾਮਲਾ – ‘ਆਪ’ ਦੀ ਮਾਨਤਾ ਰੱਦ ਕਰਨ ਦੀ ਕੀਤੀ ਮੰਗ।

▶ ‘ਆਪ’ ਦੇ ਸੁਖਪਾਲ ਖਹਿਰਾ ਨੇ ਕੀਤਾ ਪਲਟਵਾਰ – ਗੁਰਦੁਆਰਾ ਬੰਗਲਾ ਸਾਹਿਬ ਦੀ ਤਸਵੀਰ ਵਾਲਾ ਅਕਾਲੀ ਦਲ ਦਾ ਮੈਨੀਫੈਸਟੋ ਕੀਤਾ ਪੇਸ਼।

▶ ਬਠਿੰਡਾ ਵਿੱਚ 114 ਕਰੋੜ ਦੀ ਲਾਗਤ ਵਾਲੇ ਕੈਂਸਰ ਡਾਇਗਨੋਸਟਿਕ ਸੈਂਟਰ ਦਾ ਮੁੱਖ ਮੰਤਰੀ ਬਾਦਲ ਨੇ ਕੀਤਾ ਉਦਘਾਟਨ, ਬੀਬਾ ਹਰਮਿਸਰਤ ਬਾਦਲ, ਸੁਰਜੀਤ ਜਿਆਨੀ ਤੇ ਅਨਿਲ ਜੋਸ਼ੀ ਰਹੇ ਮੌਜੂਦ।

▶ ਅੰਮ੍ਰਿਤਸਰ ਵਿੱਚ ਮੁਖਬੀਰ ਸਿੰਘ ਮੁੱਖਾ ਐਨਕਾਊਂਟਰ ਮਾਮਲੇ ‘ਚ ਐਸ.ਆਈ.ਟੀ ਰਿਪੋਰਟ ਆਉਣ ‘ਤੇ ਰਾਮ ਬਾਗ ਥਾਣੇ ‘ਚ 8 ਪੁਲਿਸ ਮੁਲਾਜਮਾਂ ਖਿਲਾਫ ਕੇਸ ਦਰਜ਼।

▶ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ‘ਚ ਫੋਜ ਵਲੋਂ ਵੱਡੀ ਮਾਤਰਾ ‘ਚ ਅਸਲਾ ਬਰਾਮਦ।

▶ ਮੱਧ ਪ੍ਰਦੇਸ਼ ‘ਚ ਲਗਾਤਾਰ ਮੀਂਹ ਪੈਣ ਨਾਲ ਸਤਨਾ, ਸਾਗਰ ਤੇ ਪੰਨਾ ਇਲਾਕੇ ਪਾਣੀ ‘ਚ ਡੁੱਬੇ।

▶ ਪ੍ਰਧਾਨ ਮੰਤਰੀ ਮੋਦੀ ਅਫਰੀਕੀ ਮੁਲਕਾਂ ਦੇ ਦੋਰੇ ਦੌਰਾਨ ਮੋਜੰਮਬੀਕ ਪੁੱਜੇ ਤਨਜਾਨੀਆ, ਦੱਖਣੀ ਅਫਰੀਕਾ ਤੇ ਕੀਨੀਆ ਵੀ ਜਾਣਗੇ।

▶ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਟਿਕਟ ਦੇ ਚਾਹਵਾਨ 14 ਅਗਸਤ ਤੱਕ ਦੇ ਸਕਦੇ ਹਨ ਅਰਜੀਆਂ- ਕੈਪਟਨ ਅਮਰਿੰਦਰ ।

▶ ਜਲੰਧਰ ਵਿੱਚ 2 ਵੱਖ-ਵੱਖ ਥਾਵਾਂ ਤੋਂ 480 ਗ੍ਰਾਮ ਤੇ 20 ਗ੍ਰਾਮ ਹੈਰੋਇਨ ਸਮੇਤ 2 ਕਾਬੂ।

▶ ਬੰਗਲਾ ਦੇਸ਼ ਦੇ ਕਿਸ਼ੋਰਗੰਜ਼ ‘ਚ ਈਦ ਦੀ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ ਹਮਲਾ – 2 ਪੁਲਿਸ ਮੁਲਾਜ਼ਮਾਂ ਸਮੇਤ 4 ਦੀ ਮੌਤ – 14 ਜਖਮੀ – 1 ਸ਼ੱਕੀ ਅੱਤਵਾਦੀ ਮਰਿਆ।

▶ ਟੈਲੀਕਾਮ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ 45000 ਕਰੋੜ ਦੇ ਘਪਲੇ ਦਾ ਕਾਂਗਰਸ ਦੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਲਾਇਆ ਦੋਸ਼ – ਭਾਜਪਾ ਨੇ ਕਿਹਾ ਯੂ.ਪੀ.ਏ ਸਰਕਾਰ ਦੌਰਾਨ ਹੋਏ ਘਪਲੇ।

▶ ਪਠਾਨਕੋਟ ‘ਚ ਮੁੜ ਹਾਈ ਅਲਰਟ – ਜੰਮੂ ਕਸ਼ਮੀਰ ਸਰਹੱਦ ‘ਤੇ ਸੁਰੱਖਿਆ ਵਧਾਈ – ਜੰਮੂ ਤੋਂ ਪੰਜਾਬ ਆਉਣ ਵਾਲੇ ਵਾਹਨਾਂ, ਬੱਸਾਂ ਅਤੇ ਖਾਸਕਰ ਰੇਲ ਗੱਡੀਆਂ ਦੀ ਤਲਾਸ਼ੀ ਦੇ ਹੁਕਮ।

▶ ਆਮ ਆਦਮੀ ਪਾਰਟੀ ਨੇ ਪੰਜਾਬ ਲੀਗਲ ਸੈਲ ਦਾ ਕੀਤਾ ਐਲਾਨ- ਹਿੰਮਤ ਸਿੰਘ ਸ਼ੇਰਗਿੱਲ ਬਣੇ ਮੁਖੀ।

▶ ਰਾਜਸਥਾਨ ਦੇ ਭੀਲ਼ਵਾੜਾ ‘ਚ ਦਰਦਨਾਕ ਸੜਕ ਹਾਦਸਾ- 12 ਮੌਤਾਂ, 40 ਦੇ ਕਰੀਬ ਜਖਮੀ।

▶ ਘਾਟੇ ਨੂੰ ਪੂਰਾ ਕਰਨ ਲਈ ਸਟੇਸ਼ਨਾਂ ‘ਤੇ ਇਕੱਤਰ ਹੋਇਆ ਕੂੜਾ ਵੇਚੇਗਾ ਰੇਲਵੇ ਵਿਭਾਗ।

▶ ਹੁਸ਼ਿਆਰਪੁਰ- ਨਸ਼ੇ ਦੀ ਓਵਰਡੋਜ਼ ਲੈਣ ਨਾਲ ਮਲੇਸ਼ੀਆ ਤੋਂ ਆਏ ਇੱਕ ਐਨ.ਆਰ.ਆਈ ਦੀ ਹੋਈ ਮੌਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply