Wednesday, April 29, 2026

ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਦੀ ਸੁਕਰੀਤੀ ਸ਼ਰਮਾ ਬੀ.ਸੀ.ਏ ਫਾਈਨਲ ਰਹੀ ਅੱਵਲ

PPN0607201612ਜੰਡਿਆਲਾ ਗੁਰੂ, 6 ਜੁਲਾਈ (ਹਰਿੰਦਰ ਪਾਲ ਸਿੰਘ)-  ਵਿਦਿਆ ਦੇ ਖੇਤਰ ਵਿਚ ਲੜਕੀਆਂ ਜਿਥੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੀਆਂ ,ਉਥੇ ਹੀ ਅੱਜ ਦਾ ਨੌਜਵਾਨ ਗਭਰੂ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ।ਸੁਕਰੀਤੀ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ ਸ਼ਹੀਦ ਊਧਮ ਸਿਂਘ ਚੌਂਕ ਨੇ ਗੁਰੂ ਨਾਨਕ ਦੇਵ ਯੂਨਿਵਰਿਸਟੀ ਅਧੀਨ ਚਲ ਰਹੇ ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਦੇ ਬੀ.ਸੀ.ਏ ਫਾਈਨਲ ਸਮੈਸਟਰ ਵਿਚ 400 ਵਿਚੋ 305 ਨੰਬਰ ਲੇ ਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਂ ਬਾਪ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ।ਇਸ ਮੌਕੇ ਪਿਤਾ ਅਸ਼ਵਨੀ ਸ਼ਰਮਾ ਜੋ ਕਿ ਇਲੈਕਟਰਾਨਿਕ ਮੀਡੀਆ ਵਿਚ ਵੀ ਸੇਵਾਵਾਂ ਦੇ ਰਹੇ ਹਨ ਨੇ ਪਰਮਾਤਮਾ ਦਾ  ਸ਼ੁਕਰਾਨਾ ਕਰਦੇ ਹੋਏ ਆਪਣੀ ਬੇਟੀ ਨੂੰ ਵਧਾਈ ਦਿੱਤੀ ਅਤੇ ਅਕਾਲ ਪੁਰਖ ਅਰਦਾਸ ਕੀਤੀ ਕਿ ਅਗੇ ਵੀ ਉੱਚ ਸਿਖਿਆ ‘ਚ ੁਹਮੇਸ਼ਾਂ ਉਸ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply