ਜੰਡਿਆਲਾ ਗੁਰੂ, 6 ਜੁਲਾਈ (ਹੰਿਰੰਦਰ ਪਾਲ ਸਿੰਘ)- ਬੀਤੀ ਰਾਤ ਕਰੀਬ 9 ਵਜੇ ਜੀ.ਟੀ ਰੋਡ ਨੇੜੇ ਇੰਦਰ ਫਾਰਮ ਨੇੜੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇਵੀਦਾਸਪੁਰਾ ਵਿਖੇ ਗੁਰਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ (ਸ਼ਿੰਦੂ ਪਹਿਲਵਾਨ) ਦੇ ਨਾਲ ਵਿਆਹੀ ਪਿੰਡ ਮੱਲਾ ਨੇੜੇ ਸਰਲੀ ਥਾਣਾ ਖਡੂਰ ਸਾਹਿਬ ਦੀ ਲੜਕੀ ਪ੍ਰਭਜੋਤ ਕੋਰ ਨੂੰ ਅੱਜ ਉਸ ਦਾ ਭਰਾ ਜਗਜੀਤ ਸਿੰਘ ਆਪਣੇ ਦੋ ਹੋਰ ਦੋਸਤਾਂ ਨਾਲ ਸਹੁਰੇ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਲੈਣ ਆਇਆ ਸੀ, ਪਰ ਪਰ ਲੜਕੀ ਦੇ ਦਿਉਰ ਹੈਪੀ ਵਲੋਂ ਆਪਣੇ ਸਾਥੀਆਂ ਸਮੇਤ ਉਸ ਉੱਪਰ ਪਿੰਡ ਵੜਨ ਤੋਂ ਪਹਿਲਾਂ ਹੀ ਜੀ ਟੀ ਰੋਡ ‘ਤੇ ਹਮਲਾ ਕਰ ਦਿੱਤਾ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ ਜਿਸ ਕਰਕੇ ਲੜਕੀ ਦਾ ਭਰਾ ਜਖਮੀ ਹੋ ਗਿਆ।ਪੁਲਿਸ ਥਾਣਾ ਜੰਡਿਆਲਾ ਗੁਰੁ ਦੇ ਐਸ.ਐਚ.ਓ ਵਲੋਂ ਲੜਕੀ ਨੂੰ ਸੁਰੱਖਿਅਤ ਪਿੰਡ ਦੇਵੀਦਾਸਪੁਰਾ ਤੋਂ ਲਿਆ ਕੇ ਜੀ.ਟੀ ਰੋਡ ਉੱਪਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਹਵਾਲੇ ਕਰਨ ਮੋਕੇ ਪੀੜਤ ਲੜਕੀ ਨੇ ਦੱਸਿਆ ਕਿ ਵਿਆਹ ਦੇ ਇਕ ਮਹੀਨਾ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਦੇ ਸਾਰੇ ਮੈਂਬਰਾਂ ਵਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਅਤੇ ਇੱਕ ਕਾਰ ਲਿਆਉਣ ਲਈ ਕਿਹਾ ਜਾਣ ਲੱਗਾ ਅਤੇ ਆਏ ਦਿਨ ਮਾਰ ਕੁਟਾਈ ਸ਼ੁਰੂ ਕਰ ਦਿੱਤੀ।ਇਥੋਂ ਤੱਕ ਕਿ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਕੁਟਿਆ ਜਾਂਦਾ ਸੀ।ਲੜਕੀ ਨੂੰ ਲੈਣ ਆਏ ਉਸਦੇ ਪਰਿਵਾਰਿਕ ਮੈਂਬਰਾਂ ਵਿੱਚ ਰਿਸ਼ਤੇਦਾਰ ਭੈਣ ਮਨਦੀਪ ਕੋਰ ਅਤੇ ਬਾਕੀ ਮੈਂਬਰਾਂ ਨੇ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂ ਕਿ ਇਹਨਾਂ ਵਲੋਂ ਲੜਕੀ, ਉਸ ਦੇ ਭਰਾ ਅਤੇ ਗਰਭ ਵਿੱਚ ਪਲ ਰਹੇ ਬੱਚੇ ਸਮੇਤ ਤਿੰਨ ਜਾਨਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਸਬੰਧੀ ਜੰਡਿਆਲਾ ਥਾਣਾ ਮੁੱਖੀ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media