ਚੌਂਕ ਮਹਿਤਾ, 6 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ ਆਰ ਆਈ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਚੌਂਕ ਮਹਿਤਾ ਪਿੰਡ ਉਦੋਨੰਗਲ ਸਥਿਤ ਪੀਰ ਬਾਬਾ ਅਲਾਹੀ ਸ਼ਾਹ ਜੀ ਦੀ ਦਰਗਾਹ ਤੇ ਦੋ ਰੋਜਾ ਮੇਲਾ ਬੜੀ ਧੂਮ ਧਾਮ ਨਾਲ ਸਪੰਨ ਹੋਇਆ। ਮੇਲੇ ਵਿੱਚ ਪਬ੍ਰੰਧਕ ਕਮੇਟੀ ਤੇ ਇਲਾਕਾ ਨਿਵਾਸੀਆ ਨੇ ਦਰਗਾਹ ਤੇ ਉਪਰ ਚਾਦਰ ਚੜਾਈ ਜਿਸ ਦੇ ਉਪਰੰਤ ਸਭਿਆਚਾਰਕ ਮੇਲਾ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਪਹਿਲੇ ਦਿਨ ਜੈਸਮੀਨ ਅਖਤਰ, ਹਰਜੋਤ, ਮੀਨੂ ਸਿੰਘ ਆਦਿ ਕਲਾਕਾਰ ਮੇਲੇ ਦੀਆ ਰੋਣਕਾਂ ਵਧਾਈਆਂ ਤੇ ਦੂਸਰੇ ਦਿਨ ਕੁਲਵਿੰਦਰ ਬਿੱਲਾ ਤੇ ਭੁਪਿੰਦਰ ਗਿੱਲ ਦੀ ਜੋੜੀ ਨੇ ਆਪਣੇ ਨਵੇਂ ਪੁਰਾਣੇ ਗੀਤ ਸੁਣਾ ਕੇ ਮੇਲੇ ਦੀਆਂ ਰੋਣਕਾਂ ਵਧਾਈਆਂ ਤੇ ਦਰਸ਼ਕਾਂ ਨੂੰ ਆਪਣੀ ਜਦੂਈ ਅਵਾਜ਼ ਨਾਲ ਕਈ ਘੰਟੇ ਕੀਲ ਕੇ ਰੱਖਿਆ ਅਤੇ ਹੋਰ ਨਾਮਵਾਰ ਕਲਾਕਾਰ ਨੇ ਆਪਣੀ ਗਾਇਕੀ ਦੇ ਜੌਹਰ ਵਖਾਏ ਤੇ ਸਟੇਜ ਸੈਕਟਰੀ ਦੀ ਸੇਵਾ ਪ੍ਰਧਾਨ ਭੁਪਿੰਦਰ ਸਿੰਘ ਤੇ ਮੁੱਖ ਪ੍ਰਬੰਧਕ ਕੁਲਬੀਰ ਸਿੰਘ ਨੇ ਬਹੁਤ ਹੀ ਬਖੂਬੀ ਨਿਭਾਈ।ਸ਼ਾਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦਰਮਿਆਨ ਕਬੱਡੀ ਦਾ ਅੱਤ ਫਸਵਾਂ ਸ਼ੋ ਮੈਚ ਹੋਇਆ ਤੇ ਸ੍ਰੀ ਗੌਬਿੰਦ ਸਿੰਘ ਮਾਛੀਵਾੜਾ ਟੀਮ ਜੇਤੂ ਰਹੀ ਜਿਸ ਨੂੰ 35 ਹਜ਼ਾਰ ਦੀ ਰਾਸ਼ੀ ਤੇ ਸ਼ੀਲਡ ਦੇ ਕੇ ਨਿਵਾਜ਼ਿਆ ਗਿਆ ਤੇ ਮੇਲੇ ਵਿੱਚ ਔਰਤਾਂ ਤੇ ਬੱਚਿਆ ਦੇ ਬੈਠਣ ਦਾ ਵੱਖਰਾ ਪ੍ਰਬੰਧ ਵਧੀਆ ਰਿਹਾ।ਇਸ ਮੌਕੇ ਮੁਸਲਿਮ ਬੋਰਡ ਦੇ ਚੇਅਰਮੈਨ ਦਿਲਬਾਗ ਹੁਸ਼ੈਨ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ ਮੈਂਬਰ ਵਰਕਿੰਗ ਕਮੇਟੀ,ਅਜੇਪਾਲ ਸਿੰਘ ਸ਼ਾਹ, ਅਜੈਬ ਸਿੰਘ ਨੰਬਰਦਾਰ, ਐਸ.ਐਚ.ਓ ਸੁਖਵਿੰਦਰ ਸਿੰਘ, ਅਜੈਬ ਸਿੰਘ, ਲਖਮੀਰ ਸਿੰਘ ਸ਼ਾਹ, ਚੇਅਰਮੈਨ ਪਲਵਿੰਦਰ ਸਿੰਘ ਚਾਹਲ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਜਤਿੰਦਰ ਸਿੰਘ ਲੱਧਾਮਮਡਾ, ਅਮਰ ਸਿੰਘ, ਮੋਹਣ ਸਿੰਘ ਬੂਰੇਨੰਗਲ,ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਇੰਨਸਪੈਕਟਰ ਗੁਰਮੇਜ ਸਿੰਘ, ਗੁਰਮੁੱਖ ਸਿੰਘ ਸਾਹਬਾ, ਕੁਲਦੀਪ ਸਿੰਘ, ਹਰਗੋਪਾਲ ਰੰਧਾਵਾ, ਕਰਮਜੀਤ ਲਾਲੀ, ਗੁਰਮੇਜ ਅਕਾਸ਼ ਮੋਟਰ, ਸਰਪੰਚ ਜੋਗਿੰਦਰ ਸਿੰਘ ਖੁਰਦ, ਰਵੀ ਦਬੁਰਜੀ, ਹਰਬੰਸ ਲਾਲ, ਸੁਖਦੇਵ ਸਿੰਘ ਨੰਬਰਦਾਰ,ਬਿੱਟੂ ਕਬੱਡੀ ਕੋਚ, ਬਾਬਾ ਬੱਬੂ, ਜਿੰਦਾ, ਮੌਂਟੀ, ਹਰਿੰਦਰ ਸਿੰਘ, ਆਦਿ ਮੈਂਬਰ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media