Sunday, April 26, 2026

ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ ਮੇਲਾ 8 ਨੂੰ – ਗਾਇਕਾ ਅਨਮੋਲ ਗਗਨ ਮਾਨ ਦਾ ਲੱਗੇਗਾ ਅਖਾੜਾ

PPN0607201616ਚੌਂਕ ਮਹਿਤਾ, 6 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ  ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ 8 ਜੁਲਾਈ ਨੂੰ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪਾਲ ਸਿੰਘ ਭਾਲਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਤੇ ਨਾਮਵਾਰ ਕਲਾਕਾਰ ਦਾ ਖੁਲਾ ਅਖਾੜਾ ਲੱਗੇਗਾ ਜਿਸ ਰਾਹੀ  ਉਹ ਮੇਲੇ ਦੀਆ ਰੋਣਕਾਂ ਵਧਾਉਣਗੇ ਤੇ ਇਸੇ ਦਿਨ ਕਬੱਡੀ ਦਾ ਫਸਵਾਂ ਸ਼ੋ ਮੈਚ ਹੋਵੇਗਾ ਤੇ ਜੇਤੂ ਟੀਮ ਨੂੰ ਭਾਰੀ ਰਾਸ਼ੀ ਦੇ ਕੇ ਨਿਵਾਜ਼ਿਆ ਜਾਵੇਗਾ ਤੇ ਔਰਤਾਂ ਤੇ ਬੱਚਿਆਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਹੋਵੇਗਾ।ਇਸ ਮੌਕੇ ਗੁਰਚਰਨ ਸਿੰਘ ਢਿਲੋ, ਦਲਜੀਤ ਸਿੰਘ, ਪ੍ਰਧਾਨ ਕੁਲਬੀਰ ਸਿੰਘ, ਜੱਸ ਧਰਮੂਚੱਕ ਹਰਦੇਵ ਸਿੰਘ, ਦਲਜੀਤ ਸਿੰਘ ਜਾਮਨਗਰ, ਬਿੰਦਾ ਧਰਮੂਚੱਕ, ਹਰਬੰਸ ਸਿੰਘ ਗਿਆਨੀ ਆਦਿ ਮੈਂਬਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply