Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=67696

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਮਲੇਰਕੋਟਲਾ ਬੇਅਦਬੀ ਮਾਮਲਾ – ਨਰੇਸ਼ ਯਾਦਵ ਕੋਲੋਂ 8 ਘੰਟੇ ਤੱਕ ਪੁਛਗਿੱਛ ਸੰਗਰੂਰ ਦੇ ਸੀ.ਆਈ.ਏ ਦਫਤਰ ‘ਚ ਹੋਈ ਪੁਛਗਿੱਛ, ਕੇਵਲ ਸੰਘਾ ਨੂੰ ਵੀ ਬੁਲਾਇਆ।

▶ ਨਰੇਸ਼ ਯਾਦਵ ਨੇ ਕਿਹਾ ਪੁਛਗਿੱਛ ਦੌਰਾਨ ਪੁਲਿਸ ਨੇ ਕੀਤਾ ਪ੍ਰੇਸ਼ਾਨ, ਗਲਤ ਢੰਗ ਨਾਲ ਪੁੱਛੇ ਸਵਾਲ- ਮੁੜ ਬੁਲਾਉਣ ‘ਤੇ ਆਵਾਂਗਾ।

▶ ਨਰੇਸ਼ ਯਾਦਵ ਖਿਲਾਫ ਸਬੂਤ ਮੌਜੂਦ-ਅਗਲੇਰੀ ਜਾਂਚ ਦੌਰਾਨ ਗ੍ਰਿਫਤਾਰੀ ਬਾਰੇ ਹੋਵੇਗਾ ਫੈਸਲਾ- ਐਸ.ਐਸ.ਪੀ ਸੰਗਰੂਰ।

▶ ਰੋਪੜ – ਸ਼ਰਾਬਬੰਦੀ ਤੋਂ ਸੀ.ਐਮ ਬਾਦਲ ਦਾ ਇਨਕਾਰ, ਕਿਹਾ ਸ਼ਰਾਬਬੰਦੀ ਲਾਗੂ ਹੋਈ ਤਾਂ ਲੋਕ ਕਰਨਗੇ ਗਲਤ ਕੰਮ ।

▶ ਮੇਰਠ- ਗੈਰਕਨੂੰਨੀ ਬਿਲਡਿੰਗ ਨੂੰ ਡੇਗਣ ਦੀ ਕਾਰਵਾਈ ਸਮੇਂ – 4 ਮੰਜ਼ਲਾ ਇਮਾਰਤ ਢਹਿਢੇਰੀ, 4 ਦੀ ਮੌਤ ।

▶ ਜੰਮੂ ਕਸ਼ਮੀਰ ਵਿੱਚ ਮਾਰੇ ਗਏ ਹਿਜ਼ਬੁਲ ਕਮਾਂਡਰ ਦੇ ਸਸਕਾਰ ਉਪਰੰਤ ਭੜਕੀ ਹਿੰਸਾ ‘ਚ 11 ਮੌਤਾਂ ਕਈ ਸੁਰੱਖਿਆ ਜਵਾਨ ਤੇ ਹੋਰ ਜਖਮੀ।

▶ ਸੋਮਨਾਥ ਮੰਦਰ ‘ਚ ਮੱਥਾ ਟੇਕਣ ਉਪਰੰਤ ਗੁਜਰਾਤ ਦਾ ਦੌਰਾ ਅਰੰਭਿਆ ਕੇਜਰੀਵਾਲ ਨੇ, ਮੁੱਖ ਮੰਤਰੀ ਅਨੰਦੀਬੇਨ ‘ਤੇ ਸਾਧਿਆ ਨਿਸ਼ਾਨਾ।

▶ ਦਿੱਲੀ ਹਾਈਕੋਰਟ ਨੇ ਵਿਜੇ ਮਾਲੀਆ ਨੂੰ 9 ਸਤੰਬਰ ਤੱਕ ਪੇਸ਼ ਹੋਣ ਦੇ ਦਿੱਤੇ ਹੁਕਮ।

▶ ਤੇਜ਼ ਰਫਤਾਰ ਟੈਲਗੋ ਦਾ ਟਰੇਨ ਦਾ ਹੋਇਆ ਦੂਜਾ ਟਰਾਇਲ – 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ 53 ਮਿੰਟਾਂ ‘ਚ ਤੈਅ ਕੀਤਾ 84 ਕੀਲੋਮੀਟਰ ਦਾ ਪੈਂਡਾ।

▶ ਰਿਓ ਓਲੰਪਿਕ ਦੀਆਂ ਤਿਆਰੀਆਂ ‘ਚ ਲੱਗੀ ਅੰਮ੍ਰਿਤਸਰ ਜਿਲੇ ਦੇ ਛੋਟੇ ਜਿਹੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਐਥਲੀਟ ਸੁਖਬੀਰ ਕੌਰ, ਖਾਲਸਾ ਕਾਲਜ਼ ਵੁਮੈਨ ਦੀ ਰਹੀ ਹੈ ਵਿਦਿਆਰਥਣ।

▶ ਜਲੰਧਰ ਸਟੇਸ਼ਨ ‘ਤੇ ਹਾਦਸਾ – ਚੱਲਦੀ ਟ੍ਰੇਨ ‘ਚੋਂ ਉਤਰਦਿਆਂ ਇੱਕ ਵਿਅਕਤੀ ਦੀ ਮੌਤ- ਬਿਹਾਰ ਦਾ ਤੋਂ ਦੱਸਿਆ ਜਾਂਦਾ ਹੈ ਮ੍ਰਿਤਕ ਰਾਜੇਸ਼ ।

▶ ਫਰੀਦਕੋਟ ਦੇ ਕੋਟਕਪੁਰਾ ਵਿਖੇ ਸੜਕ ਕਿਨਾਰੇ ਬਰਸਾਤੀ ਪਾਣੀ ਨਾਲ ਭਰੇ ਟੋਏ ‘ਚ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ।

▶ ਹਰਿਆਣਾ ਸਰਕਾਰ ਭਰਤੀ ਕਰੇਗੀ 1000 ਮਹਿਲਾ ਪੁਲਿਸ ਮੁਲਾਜਮ, ਤੇ ਦਿਹਾਤੀ ਸਵੈ ਸੇਵਿਕਾਵਾਂ- ਰੱਖੜੀ ਤੋਂ ਇਕ ਦਿਨ ਪਹਿਲਾਂ ‘ਮਹਿਲਾ ਸਮਾਗਮ’ ਦਾ ਐਲਾਨ।

▶ ਹਰਿਆਣਾ ਦੇ ਪਾਲਮ ‘ਚ ਨਿੱਜੀ ਕੰਪਨੀ ਦੀ ਤਿਜੌਰੀ ਸਮੇਤ 5 ਲੱਖ ਦੀ ਹੋਈ ਲੁੱਟ।

▶ ਰੋਪੜ ‘ਚ ‘ਆਪ’ ਮੈਨੀਫੈਸਟੋ ‘ਤੇ ਬੋਲੇ ਸੀ.ਐਮ ਬਾਦਲ – ਆਸ਼ੀਸ਼ ਖੇਤਾਨ ਨੇ ਕੀਤਾ ਬੱਜਰ ਪਾਪ, ਮੁਆਫੀ ਨਾ ਕਾਫੀ।

▶ ਖਿਮਾ ਯਾਚਨਾ ਲਈ 18 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਜੋੜੇ ਝਾੜਣ ਅਤੇ ਲੰਗਰ ਦੀ ਸੇਵਾ ਕਰਨਗੇ ਕੇਜਰੀਵਾਲ – ਸੁੱਖਪਾਲ ਖਹਿਰਾ।

▶ ਭਾਰੀ ਬਾਰਸ਼ ਨਾਲ ਮੱਧ ਪ੍ਰਦੇਸ਼ ‘ਚ 11 ਮੌਤਾਂ – ਨੀਵੇਂ ਇਲਾਕਿਆਂ ‘ਚ ਭਰਿਆ ਪਾਣੀ – ਤੇਜ ਬਹਾਅ ‘ਚ ਰੁੜਿਆ ਲੋਕਾਂ ਦਾ ਸਮਾਨ।

▶ ਬਾਬਾ ਫਰੀਦ ਯੂਨੀਵਰਸਿਟੀ ਵਲੋਂ PPMET ਪ੍ਰੀਖਿਆ ਅੱਜ 10 ਜੁਲਾਈ ਨੂੰ।

▶ ਉਤਰ ਪ੍ਰਦੇਸ਼ ਦੇ ਬਾਲੀਆ ਵਿਖੇ ਘਰ ‘ਚ ਵੜੀ ਬੇਕਾਬੂ ਕਾਰ – 6 ਮੌਤਾਂ, 5 ਜਖਮੀ।

▶ ਅਮਰੀਕਾ ‘ਚ ਹਵਾਈ ਹਾਦਸਾ, 4 ਮੌਤਾਂ – ਹਿਊਸਟਨ ਸੂਬੇ ‘ਚ ਵਾਪਰੀ ਘਟਨਾ।

▶ ਕੌਮੀ ਯੂਨੀਵਰਸਿਟੀ ਵਜੋਂ ਚੱਲੇਗੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ – ਘੱਟ ਗਿਣਤੀ ਦਰਜ਼ਾ ਖਤਮ।

▶ ਦੱਖਣੀ ਚੀਨ ‘ਚ ਤੂਫਾਨ ਅਤੇ ਮੀਂਹ ਦੇ ਕਹਿਰ ਨਾਲ ਹੋਇਆ ਵੱਡਾ ਨੁਕਸਾਨ – 170 ਦੇ ਕਰੀਬ ਮੋਤਾਂ, 11 ਸੂਬੇ ਪ੍ਰਭਾਵਿਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply