Monday, August 10, 2026

ਈਦ ਉਲ ਫਿਤਰ ਦਾ ਤਿਉਹਾਰ ਮਨਾਇਆ

PPN0907201601

ਸੰਦੌੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ)- ਈਦ ਉਲ ਫਿੱਤਰ ਦੇ ਸ਼ੁੱਭ ਦਿਹਾੜੇ ਤੇ ਬਾਬਾ ਇਕਬਾਲ ਸ਼ਾਹ ਕਾਦਰੀ ਜੀ ਗਿਆਂਰਵੀ ਵਾਲੇ ਨੂੰ ਈਦ ਮੁਬਾਰਕ ਤੇ ਲੱਖ ਲੱਖ ਵਧਾਈ ਦੇਣ ਲਈ ਉੱਘੇ ਸਮਾਜ ਸੇਵਕ ਬੀਬੀ ਨਿੰਦੀ ਚਹਿਲ ਅਤੇ ਸਾਬਕਾ ਸਰਪੰਚ ਬਲਜੀਤ ਸਿੰਘ ਘੁੰਗਰਾਣਾ ਨੇ ਆਪਣੇ ਪ੍ਰੀਵਾਰ ਸਮੇਤ ਪਹੁੰਚ ਕੇ ਈਦ ਉਲ ਫਿਤਰ ਦਾ ਤਿਉਹਾਰ ਸਾਂਝੇ ਤੌਰ ‘ਤੇ ਮਨਾਇਆ।ਉਨਾਂ ਨੇ ਬਾਬਾ ਜੀ ਤੇ ਉਨਾਂ ਦੇ ਪ੍ਰੀਵਾਰ ਨੂੰ ਈਦ ਦੀਆਂ ਢੇਰ ਸਾਰੀਆਂ ਵਧਾਈਆਂ ਦਿੱਤੀਆ।ਇਸ ਤੋਂ ਇਲਾਵਾ ਪੀਰ ਗਿਆਂਰਵੀ ਵਾਲੇ ਅਬਦੁੱਲ ਕਾਦਿਰ ਜਿਲਾਨੀ ਵੈੱਲਫੇਅਰ ਕਮੇਟੀ (ਰਜਿ:) ਦੇ ਵਾਇਸ ਪ੍ਰਧਾਨ ਸੁਰਿੰਦਰ ਸਿੰਘ ਨੇ ਵੀ ਬਾਬਾ ਜੀ ਨੂੰ ਈਦ ਦੀਆਂ ਸ਼ੁੱਭ ਕਾਮਨਾਵਾਂ ਦੇ ਕੇ ਹਮਦਰਦ ਗਰੀਬ ਬਿਮਾਰ ਲੋਕਾਂ ਦਾ ਮਸੀਹਾਂ ਦੱਸਿਆ।ਇਸ ਸਮੇਂ ਉਨਾਂ ਨਾਲ ਯੂਥ ਅਕਾਲੀ ਦਲ ਦੇ ਆਗੂ ਡਾ. ਨਜੀਰ ਮੁਹੰਮਦ, ਬੇਗਮ ਰਾਣੀ, ਰਿੱਕੀ ਛੰਨਾਂ ਆਦਿ ਪ੍ਰੀਵਾਰ ਮੈਂਬਰ ਸਾਮਲ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply