Friday, March 20, 2026

ਕੇਜਰੀਵਾਲ ਵਿਵਾਦਾਂ ਦਾ ਜਨਮ ਦਾਤਾ – ਜੀ.ਕੇ

Manjit S GK

ਨਵੀਂ ਦਿੱਲੀ, 9 ਜੁਲਾਈ (ਪੰਜਾਬ ਪੋਸਟ ਬਿਊਰੋ)- ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਖ ਰੱਖ ਕੇ ਨੌਜਵਾਨਾਂ ਲਈ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਦੌਰਾਨ ਸਿੱਖ ਧਰਮ ਗ੍ਰੰਥ ਅਤੇ ਸਥਾਨ ਨੂੰ ਛੋਟਾ ਦਿਖਾਉਣ ਦੀ ਗਲਤੀ ਤੇ ਪੋਚਾ ਮਾਰਨ ਦਾ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦਾ ਦਾਅ ਵਿਵਾਦਾਂ ਵਿਚ ਆ ਗਿਆ ਹੈ।ਦਰਅਸਲ ਕੇਜਰੀਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ 18 ਜੁਲਾਈ ਨੂੰ ਪਸ਼ਚਾਤਾਪ ਵਜੋਂ ਜਾਣ ਦੇ ਕੀਤੇ ਗਏ ਐਲਾਨ ਤੇ ਹੁਣ ਸਵਾਲ ਉਠਣ ਲਗ ਪਏ ਹਨ।ਇਸੇ ਕੜ੍ਹੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਜਰੀਵਾਲ ਨੂੰ ਵਿਵਾਦਾ ਦਾ ਜਨਮਦਾਤਾ ਅਤੇ ਦਿੱਲੀ ਦੇ ਲੋਕਾਂ ਦਾ ਸਾਹਮਣਾ ਕਰਨ ਤੋਂ ਭਗੋੜਾ ਕਰਾਰ ਦੇ ਦਿਤਾ ਹੈ।
ਜੀ.ਕੇ. ਨੇ ਕੇਜਰੀਵਾਲ ਦੀ ਅੱਜ ਤਕ ਦੀਆਂ ਸਾਰੀਆਂ ਪੰਜਾਬ ਫੇਰੀਆਂ ਦੌਰਾਨ ਹੋਏ ਵਿਵਾਦਾਂ ਤੇ ਮੰਥਨ ਕਰਨ ਵਾਸਤੇ ਕੇਜਰੀਵਾਲ ਨੂੰ ਸਰਕਾਰੀ ਕੰਮਾਂ ਤੋਂ ਕੁੱਝ ਦਿਨਾਂ ਦੀ ਛੁੱਟੀ ਲੈਣ ਦੀ ਵੀ ਸਲਾਹ ਦਿੱਤੀ ਹੈ। ਜੀ.ਕੇ ਨੇ ਕਿਹਾ ਕਿ ਕੇਜਰੀਵਾਲ ਹਰ ਮਹੀਨੇ ਇੱਕ ਸੈਲਾਨੀ ਵਾਂਗ 2-3 ਦਿਨ ਲਈ ਪੰਜਾਬ ਜਾਂਦੇ ਹਨ, ਪਰ ਵਾਪਸ ਪਰਤਣ ‘ਤੇ ਹਰ ਵਾਰ ਨਵਾਂ ਵਿਵਾਦ ਆਪਣੇ ਨਾਲ ਲੈ ਆਉਂਦੇ ਹਨ। 1984 ਸਿੱਖ ਕਤਲੇਆਮ ਪੀੜਿਤਾਂ ਦੀ ਮਦਦ ਅਤੇ ਐਸ.ਆਈ.ਟੀ ਨੂੰ ਹੋਂਦ ਵਿਚ ਲਿਆਉਣ ਦਾ ਦਾਅਵਾ, ਐਸ.ਵਾਈ.ਐਲ ‘ਤੇ ਬਿਆਨਬਾਜ਼ੀ ਤੇ ਹਾਲ ਵਿਚ ਚੋਣ ਮਨੋਰਥ ਪੱਤਰ ਤੇ ਹੋਏ ਵਿਵਾਦ ਦਾ ਵੀ ਜੀ.ਕੇ ਨੇ ਹਵਾਲਾ ਦਿੱਤਾ। ਜੀ.ਕੇ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ ਕਸੂਰਵਾਰ ਆਪਣੇ ਲਈ ਸਜਾ ਵੀ ਆਪ ਨਿਰਧਾਰਿਤ ਕਰ ਰਿਹਾ ਹੈ। ਜੀ.ਕੇ. ਨੇ ਕੇਜਰੀਵਾਲ ਨੂੰ ਆਤਮਮੁਗਧਤਾ ਤੋਂ ਬਾਹਰ ਨਿਕਲ ਕੇ ਪੰਜਾਬ ਦੀ ਹਕੀਕਤ ਨੂੰ ਸਮਝਣ ਦੀ ਵੀ ਸਲਾਹ ਦਿਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply