Monday, July 8, 2024

 ਸੰਦੌੜ ਖੇਤਰ ਵਿੱਚ ਭਾਰੀ ਮੀਂਹ ਨਾਲ ਫਸਲਾਂ ਡੁੱਬੀਆਂ

PPN0907201602

ਸੰਦੌੜ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਸੰਦੌੜ ਖੇਤਰ ਦੇ ਪਿੰਡਾਂ ਚੀਮਾ, ਕਾਸਾਪੁਰ ਮਹੋਲੀ ਕਲਾਂ, ਫੌਜੇਵਾਲ, ਮਾਣਕੀ, ਦੁਲਮਾਂ ਕਲਾਂ, ਬਾਪਲਾ ਸੰਦੌੜ ਆਦਿ ਵਿਖੇ ਅੱਜ ਪਏ ਭਾਰੀ ਮੀਂਹ ਕਾਰਣ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਜਾਣ ਦਾ ਸਮਾਚਾਰ ਮਿਲਿਆ ਹੈ।ਇਨ੍ਹਾਂ ਪਿੰਡਾਂ ਵਿਚ ਨੀਵੈਂ ਥਾਵਾਂ ਤੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਕਿਸਾਨ ਕਾਫੀ ਪ੍ਰੇਸਾਨ ਹੋ ਗਏ ਹਨ ਪਿੰਡਾਂ ਵਿਚ ਨੀਵੇਂ ਥਾਂ ਅਤੇ ਘਰ ਪਾਣੀ ਨਾਲ ਭਰ ਗਏ ਹਨ ਜੋ ਕਿ ਆਮ ਜਨਤਾ ਲਈ ਪ੍ਰੇਸਾਨੀ ਦਾ ਸਬੱਬ ਬਣੇ ਹੋਏ ਹਨ।ਤਿੰਨ ਘੰਟੇ ਹੋਈ ਬਾਰਿਸ਼ ਤੋਂ ਬਾਅਦ ਖੇਤਾਂ ਨੇ ਝੀਲ ਦਾ ਰੂਪ ਧਾਰਨ ਕਰ ਲਿਆ।ਇਸ ਮੀਂਹ ਦੇ ਕਾਰਣ ਸਬਜੀਆਂ ਅਤੇ ਹਰੇ ਚਾਰੇ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਹੋਣ ਦੀ ਖਬਰ ਹੈ।ਪਿੰਡ ਬਾਪਲਾ, ਮਾਣਕੀ, ਚੀਮਾ, ਫੌਜੇਵਾਲ ਵਿਖੇ ਪਹਿਲਾਂ ਵੀ ਕੁੱਝ ਦਿਨ ਪਹਿਲਾਂ ਆਏ ਮੀਂਹ ਦਾ ਪਾਣੀ ਅਜੇ ਖੇਤਾਂ ਵਿਚੋਂ ਸੁੱਕਿਆ ਨਹੀਂ ਸੀ ਕਿ ਦੁਬਾਰਾ ਇੰਦਰ ਦੇਵਤਾ ਨੇ ਖੇਤਾਂ ਨੂੰ ਜਲਮਗਨ ਕਰ ਦਿੱਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply