Monday, April 27, 2026

ਡਾ. ਓਮ ਗੌਰੀ ਦੱਤ ਸ਼ਰਮਾ ਵਲੋਂ ਪਿੰਗਲਵਾੜਾ ਦੇ ਬੱਚਿਆਂ ਦੀ ਗੁਰਬਾਣੀ ਦੀ ਡੀ.ਵੀ.ਡੀ ਰਲੀਜ਼

PPN0907201605

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ)- ਅੱਜ 9 ਜੁਲਾਈ 2016 ਨੂੰ ਮਾਨਾਂਵਾਲਾ ਕੰਪਲੈਕਸ ਪਿੰਗਲਵਾੜਾ ਵਿਖੇ ਪਿੰਗਲਵਾੜਾ ਦੇ ਬੱਚਿਆਂ ਦੇ ਕੀਰਤਨੀ ਜਥੇ ਵਲੋਂ ਬਣਾਈ ਗੁਰਬਾਣੀ ਦੀ ਡੀ.ਵੀ.ਡੀ ਦਾ ਰਲੀਜ਼ ਸਮਾਰੋਹ ਹੋਇਆ।ਇਸ ਸਮਾਗਮ ਦੀ ਪ੍ਰਧਾਨਗੀ ਜਲੰਧਰ ਦੂਰਦਰਸ਼ਨ ਕੇਂਦਰ ਦੇ ਡਿਪਟੀ ਡਾਇਰੈਕਟਰ ਜਰਨਲ ਡਾ. ਓਮ ਗੌਰੀ ਦੱਤ ਸ਼ਰਮਾ ਦੁਆਰਾ ਕੀਤੀ ਗਈ।
ਇਸ ਡੀ.ਵੀ.ਡੀ ਵਿਚ ਕੁਲ 6 ਸ਼ਬਦ ਹਨ ਜੋ ਕਿ ਰਾਗਾਂ ‘ਤੇ ਆਧਿਰਤ ਹਨ ਅਤੇ ਇਹਨਾਂ ਦਾ ਮਨੋਹਰ ਗਾਇਣ ਪਿੰਗਲਵਾੜੇ ਦੇ ਬੱਚਿਆਂ ਵਲੋਂ ਕੀਤਾ ਗਿਆ ਹੈ।ਡਾ. ਇੰਦਰਜੀਤ ਕੌਰ ਨੇ ਇਸ ਸਮਾਗਮ ਵਿਚ ਡਾ. ਗੌਰੀ ਦੱਤ ਦਾ ਸਵਾਗਤ ਕਰਦੇ ਹੋਏ ਉਹਨਾਂ ਵਲੋਂ ਪਿੰਗਲਵਾੜਾ ਬਾਰੇੇ ਦੂਰਦਰਸ਼ਨ ਵਲੋਂ ਹਮੇਸ਼ਾਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਡਾ. ਗੌਰੀ ਦੱਤ ਨੇ ਡੀ.ਵੀ.ਡੀ ਰਲੀਜ਼ ਕਰਦੇ ਹੋਏ ਪਿੰਗਲਵਾੜੇ ਦੇ ਬੱਚਿਆਂ ਵਲੋਂ ਕੀਤੇ ਇਸ ਉਦਮ ਦੀ ਸਰਾਹਣਾ ਕੀਤੀ ਅਤੇ ਕਿਹਾ ਕਿ ਇਸ ਡੀ.ਵੀ.ਡੀ ਵਿੱਚ ਬੱਚਿਆਂ ਵਲੋਂ ਕੀਤਾ ਗਾਇਨ ਕਿਸੇ ਵੀ ਉਚ ਕੋਟੀ ਦੇ ਰਾਗੀ ਜਥੇ ਤੋਂ ਘੱਟ ਨਹੀਂ ਹੈ।ਉਹਨਾਂ ਨੇ ਦੂਰਦਰਸ਼ਨ ਜਲੰਧਰ ਵਲੋਂ ਪਿੰਗਲਵਾੜੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਚਨ ਵੀ ਦਿੱਤਾ।ਇਸ ਸਮੇਂ ਡਾ. ਓਮ ਗੌਰੀ ਦੱਤ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਰਲੀਜ਼ ਸਮਾਰੋਹ ਵਿਚ ਬੀਬੀ ਕਿਰਨਜੋਤ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਹਰਜੀਤ ਸਿੰਘ ਨਿਰਦੇਸ਼ਕ ਫਿਲਮ ‘ਇਹ ਜਨਮ ਤੁਮਹਾਰੇ ਲੇਖੇ’, ਬੀਬੀ ਜਤਿੰਦਰ ਕੌਰ, ਡਾ. ਜਪਦੀਪਕ ਸਿੰਘ ਉਪ ਪ੍ਰਧਾਨ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ, ਤਿਲਕ ਰਾਜ, ਜੈ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply