Monday, July 8, 2024

 ਮਰੀਜ਼ਾਂ ਲਈ ਲਾਭਕਾਰੀ ਹੈ ਗੋਡੇ ਬਦਲਾਉਣ ਵਾਲਾ ‘3-ਡੀ ਨੀ ਆਰਮਰਕੋਟ ਸਿਸਟਮ’ ਡਾ. ਪ੍ਰਕਾਸ਼ ਸਿੰਘ

PPN0907201604

ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ) – ਗੋਡਿਆ ਦੇ ਦਰਦ ਤੋਂ ਪੀੜਤ ਮਰੀਜ਼ਾਂ ਲਈ ਅਧੁਨਿਕ ਤਕਨੀਕ ਨਾਲ ਅਮਰੀਕਨ ਕੰਪਨੀ ਵਲੋ ਤਿਆਰ ਕੀਤਾ ਗਿਆ ਗੋਡੇ ਦਾ ਜੋੜ ‘3 ਡੀ ਨੀ ਆਰਮਰਕੋਟ ਸਿਸਟਮ’ ਵਾਲਾ ਪਹਿਲਾ ਟੋਟਲ ਨੀ ਰਿਪਲੇਸਮੈਂਟ ਇਮਪਲਾਂਟੇਸ਼ਨ ਸਿਸਟਮ ਜਿਆਦਾ ਫਾਇਦੇਮੰਦ ਸਾਬਤ ਹੋ ਰਿਹਾ ਹੈ।ਸਥਾਨਕ ਹੋਟਲ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪਰਕਾਸ਼ ਹਸਪਤਾਲ ਦੇ ਡਾ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਆਰਮਰਕੋਟ ਨੂੰ ਵਿਟਾਮਿਨ ਈ ਪੌਲੀ ਦੇ ਨਾਲ ਖਾਸ ਤੌਰ ‘ਤੇ ਤਿਆਰ ਡੁਪਲੀਕੋਟ ਗੋਡਾ ਮਰੀਜ ਨੂੰ ਤਾਕਤ, ਸਥਿਰਤਾ ਅਤੇ ਲਚੀਲਾਪਣ ਪ੍ਰਦਾਨ ਕਰਦਾ ਹੈ, ਇਸੇ ਲਈ ਇਸ ‘ਨੀ ਰਿਪਲੇਸਮੈਂਟ ਸਿਸਟਮ ਨੂੰ ‘ਗੋਲਡ ਆਨ ਗੋਲਡ ਨੀ’ ਵੀ ਕਿਹਾ ਜਾਂਦਾ ਹੈ ਅਤੇ ਇਸ ਨਾਲ ਭਾਰ ਚੁੱਕਣ, ਬੈਠਣ ਅਤੇ ਪੌੜੀ ਚੜ੍ਹਣ ਵਿੱਚ ਵੀ ਕਿਸੇ ਤਰਾਂ ਦੀ ਮੁਸ਼ਕਲ ਪੇਸ਼ ਨਹੀਂ ਆਉਂਦੀ ਅਤੇ ਡੁਪਲੀਕੇਟ ਗੋਡੇ ਨੂੰ ਦੁਬਾਰਾ ਬਦਲਣ ਦੀ ਨੌਬਤ ਨਹੀਂ ਆਾਉਂਦੀ।
ਉਨਾਂ ਕਿਹਾ ਕਿ ਡੈਟਾ ਡਰਿਵਨ ਡਿਜਾਇਨ ਵਾਲਾ ਇਹ 3ਡੀ ਨੀ, ਟੋਟਲ ਨੀ ਕਾਈਨੇਮੈਟਿਕਸ ‘ਤੇ ਇੱਕ ਦਹਾਕੇ ਤੋਂ ਜ਼ਿਆਦਾ ਲਮੀਂ ਚੱਲੀ ਰਿਸਰਚ ‘ਤੇ ਅਧਾਰਿਤ ਹੈ।ਡੀ.ਜੇ.ਓ ਸਰਜੀਕਲ ਵਲੋਂ ਵਿਕਸਿਤ ਕੀਤੇ ਗਏ ਈ-ਪਲਸ ਟੋਟਲ ਨੀ ਰਿਪਲੇਸਮੈਂਟ ਇਨਸਰਟ ਕਪੋਨੈਂਟ ਪਹਿਲਾ ਅਜਿਹਾ ਟੋਟਲ ਨੀ ਰਿਪਲੇਸਮੈਂਟ ਪਦਾਰਥ ਸੀ, ਜਿਸ ਨੂੰ ਪਹਿਲੀ ਵਾਰ ਜੁਲਾਈ 2001 ਵਿੱਚ ਅਮਰੀਕਾ ਵਿੱਚ ਮਰੀਜਾਂ ‘ਤੇ ਪ੍ਰਯੋਗ ਕੀਤਾ ਗਿਆ ਅਤੇ ਦੁਨੀਆਂ ਭਰ ਵਿੱਚ ਹੁਣ ਤੱਕ 90,000 ਤੋਂ ਜ਼ਿਆਦਾ ਗੋਡੇ 3ਡੀ ਨੀ ਤਕਨੀਕ ਨਾਲ ਬਦਲੇ ਜਾ ਚੁੱਕੇ ਹਨ।ਇਸ ਦੀ ਬਨਾਵਟ ਅੇਸੀ ਹੈ ਕਿ ਇਹ ਟਰਾਂਸਪਲਾਾਂਟ ਕਰਨ ਸਮੇ ਹੱਡੀ ਵੀ ਜਿਆਦਾ ਨਹੀਂ ਕੱਟਣੀ ਪੈਂਦੀ ਇਸ ਕਕਰਕੇ ਇਹ ਜਿਆਦਾ ਮਜ਼ਬੂਤੀ ਦਿੰਦਾ ਹੈ।ਡਾ. ਪਰਕਾਸ਼ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਘੱਟ ਉਮਰ ਵਿੱਚ ਗੋਡੇ ਬਦਲ ਦਿੱਤੇ ਗਏ ਸਨ, ਉਨ੍ਹਾਂ ਨੂੰ ਵਧਦੀ ਉਮਰ ਵਿੱਚ ਦੁਬਾਰਾ ਗੋਡੇ ਬਦਲਣ ਦੀ ਮੁਸ਼ਕਿਲ, ਮਹਿਗੀ ਅਤੇ ਖਤਰਨਾਕ ਸਰਜਰੀ ਤੋਂ ਗੁਜਰਣਾ ਪੈਂਦਾ ਸੀ ਅਤੇ ਇਕ ਆਮ ਡੁਪਲੀਕੇਟ ਗੋਡਾ ਲਗਭਗ 15-18 ਸਾਲ ਹੀ ਚੱਲਦਾ ਹੈ।
ਇਕ ਸਵਾਲ ਦੇ ਜਵਾਬ ਵਿੱਚ ਡਾ. ਪਰਕਾਸ਼ ਨੇ ਦੱਸਿਆ ਕਿ ਗੋਡਿਆਂ ਦੇ ਦਰਦ ਤੋਂ ਪੀੜਤ ਜਿਆਦਾਤਰ ਮਰੀਜ 45 ਸਾਲ ਤੋਂ ਬਾਅਦ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿੰਨਾ ਦਾ ਇਲਾਜ਼ ਕਰਨ ਦੇ ਨਾਲ ਨਾਲ ਉਨਾਂ ਨੂੰ ਕਸਰਤ, ਸੈਰ ਅਤੇ ਸਾਈਕਲਿੰਗ ਤੇ ਫੀਜੀਓਥਰੈਪੀ ਦੀ ਸਲਾਹ ਦਿਤੀ ਜਾਂਦੀ ਹੈ।ਪਰ ਗੋਡਾ ਬਦਲਣ ਦੀ ਲੋੜ 60 ਸਾਲ ਤੋਂ ਉਪਰ ਦੇ ਮਰੀਜ਼ਾਂ ਨੂੰ ਮਹਿਸੂਸ ਹੁੰਦੀ ਹੈ, ਜਿੰਨਾਂ ਨੂੰ ਤੁਰਨ ਫਿਰਨ, ਉਠਣ ਬੈਠਣ ਅਤੇ ਪੌੜੀਆਂ ਚੜਣ ਵਿੱਚ ਜਿਆਦਾ ਤਕਲੀਫ ਰਹਿੰਦੀ ਹੈ।ਜਿਸ ਦੀ ਕੀਮਤ ਵੀ ਵਾਜ਼ਬ ਹੈ ਅਤੇ ਉਨਾਂ ਵਲੋਂ ਆਮ ਗੋਡੇ ਦੀ ਕੀਮਤ ‘ਤੇ ਹੀ ਇਹ ਆਪਰੇਸ਼ਨ ਕੀਤੇ ਜਾ ਰਹੇ ਹਨ।
ਇਸ ਸਮੇਂ ਪ੍ਰਕਾਸ਼ ਹਸਪਤਾਲ ਤੋਂ ਗੋਡਾ ਬਦਲਾਅ ਚੁੱਕੇ ਦੋ ਮਰੀਜ਼ਾਂ ਬਰਿੰਦਰ ਕੌਰ ਤੇ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਹ ਗੋਡੇ ਬਦਲਾਉਣ ਉਪਰੰਤ ਉਹ ਆਮ ਵਾਂਗ ਮਹਿਸੂਸ ਕਰ ਰਹੇ ਹਨ ਅਤੇ ਆਪਰੇਸ਼ਨ ਤੋਂ ਬਾਅਦ ਕੋਈ ਮੁਸ਼ਕਲ ਨਹੀਂ ਹੋਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply