ਅੰਮਿਤਸਰ, 10 ਜੁਲਾਈ (ਜਗਦੀਪ ਸਿੰਘ ਸੱਗੂ) – ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜਸਦੀਪ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਵਿੰਦਰ ਸਿੰਘ ਢਿਲੋ ਪੀ.ਪੀ.ਐਸ ਡੀ.ਐਸ.ਪੀ ਜੰਡਿਆਲਾ ਗੁਰੂ ਅਤੇ ਡੀ.ਪੀ.ਪੀ ਪੰਜਾਬ ਦੁਆਰਾ ਗਠਿਤ ਐਸ.ਟੀ.ਐਫ ਸਪੈਸਲ ਟਾਸਕ ਫੋਰਸ ਜਿਸ ਦਾ ਮੁੱਖ ਮੰਤਵ ਗੈਂਗਸਟਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨਾ ਹੈ, ਦੀ ਨਿਭਾਈ ਅਹਿਮ ਭੁਮਿਕਾ ਦੇ ਸਹਿਯੋਗ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਗੈਗਸਟਰਾਂ ਅਤੇ ਹੋਰ ਅਪਰਾਧਿਕ ਵਿਅਕਤੀਆਂ ਖਿਲਾਫ ਚਲਾਈ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋ ਜੱਗੂ ਗੈਗ ਅਤੇ ਅੰਕਲ ਖੱਤਰੀ ਗੈਗ ਦੇ ਨਾਲ ਸਬੰਧਤ ਮੁੱਖ ਦੋਸ਼ੀ ਜਗਰੂਪ ਸਿੰਘ ਉਰਫ ਜੂਪਾ ਵਾਸੀ ਚੰਨਣਕੇ ਜੋ ਸਰਗਰਮ ਗੈਗਸਟਰ ਹੈ ਅਤੇ ਪਹਿਲਾ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਮਿਤੀ 1.11.2015 ਨੂੰ ਪੁਲਿਸ ਹਿਰਾਸਤ ਤੋ ਫਰਾਰ ਹੋਇਆ ਸੀ ਤੇ ਕੱਲ ਮਿਤੀ 9.7.2016 ਨੂੰ ਮੁੱਖ ਅਫਸਰ ਸੁੱਖਵਿੰਦਰ ਸਿੰਘ ਥਾਣਾ ਮਹਿਤਾ ਤੋ ਵਧੀਕ ਮੁੱਖ ਅਫਸਰ ਐਸ.ਆਈ. ਸੁਰਿੰਦਰ ਸਿੰਘ ਅਤੇ ਏ.ਐਸ.ਆਈ ਗੁਰਮਿੰਦਰ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਚੌਕ ਮਹਿਤਾ ਵਿਖੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੈਗਸਟਰ ਦੇ ਸਾਥੀ ਜਗਰੂਪ ਸਿੰਘ ਉਰਫ ਜੂਪਾ ਪੁੱਤਰ ਸੁਖਵਿੰਦਰ ਸਿੰਘ ਕੌਮ ਜੱਟ ਵਾਸੀ ਚੰਨਣਕੇ, ਨਵਜੋਤ ਸਿੰਘ ਉਰਫ ਜੋਤਾ ਪੁੱਤਰ ਰਣਜੀਤ ਸਿੰਘ ਕੌਮ ਜੱਟ ਵਾਸੀ ਬੁੱਟਰ ਕਲਾ, ਗੁਰਜੰਟ ਸਿੰਘ ਜੰਟਾ ਪੁੱਤਰ ਸੁਖਦੇਵ ਸਿੰਘ ਕੌਮ ਜੱਟ ਵਾਸੀ ਅਰਜਨਮਾਗਾ, ਗੁਰਿੰਦਰ ਸਿੰਘ ਉਰਫ ਬਾਬਾ ਪੁੱਤਰ ਅਜੀਤ ਸਿੰਘ ਕੌਮ ਜੱਟ ਵਾਸੀ ਚੰਨਣਕੇ, ਰਣਜੋਧ ਸਿੰਘ ਉਰਫ ਬੱਬਲੂ ਪੁੱਤਰ ਤੇਜਪ੍ਰਤਾਪ ਸਿੰਘ ਵਾਸੀ 23 ਮੀਲ ਉਦੋਨੰਗਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਹੀ ਯੋਜਨਾ ਬਣਾ ਰਹੇ ਹਨ ਤੇ ਭਾਰੀ ਮਾਤਰਾ ਵਿੱਚ ਹਥਿਆਰ ‘ਤੇ ਗੋਲੀ ਸਿੱਕੇ ਨਾਲ ਲੈਸ ਹੋ ਕੇ ਉਦੋਨੰਗਲ ਸਟੇਡੀਅਮ ਵਿੱਚ ਮੌਜੂਦ ਹਨ।ਜਿਸ ‘ਤੇ ਮੁੱਖ ਅਫਸਰ ਸੁਖਵਿੰਦਰ ਸਿੰਘ ਥਾਣਾ ਮਹਿਤਾ ਵੱਲੋਂ ਸਮੇਤ ਪਾਰਟੀ ਉਦੋਨੰਗਲ ਸਟੇਡੀਅਮਵਿੱਚ ਰੇਡ ਕਰਕੇ 4 ਦੋਸ਼ੀਆਂ ਜਗਰੂਪ ਸਿੰਘ ਉਰਫ ਜੂਪਾ, ਨਵਜੋਤ ਸਿੰਘ ਉਰਫ ਜੋਤਾ, ਗੁਰਜੰਟ ਸਿੰਘ ਉਰਫ ਜੰਟਾ, ਗੁਰਵਿੰਦਰ ਸਿੰਘ ਉਰਫ ਬਾਬਾ ਗ੍ਰਿਫਤਾਰ ਕੀਤੇ ਰਣਜੋਧ ਸਿੰਘ ਉਰਫ ਬੱਬਲੂ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਦੋਸ਼ੀਆਂ ਕੋਲੋ ਜਿਸ ਵਿੱਚ ਜਗਰੂਪ ਸਿੰਘ ਉਰਫ ਜੂਪਾ ਪਿਸਤੋਲ 315, 2 ਰੌਦ ਜਿੰਦਾ 315 ਅਤੇ 2000 ਨਸ਼ੀਲੀਆਂ ਗੋਲੀਆਂ ਨਵਜੋਤ ਸਿੰਘ ਉਰਫ ਜੋਤਾ 1 ਪਿਸਤੋਲ 315, 2 ਜਿੰਦਾ ਰੌਦ 315 ਅਤੇ 2000 ਨਸ਼ੀਲੀਆਂ ਗੋਲੀਆਂ-ਗੁਰਜੰਟ ਸਿੰਘ ਉਰਫ ਜੰਟਾ 1 ਪਿਸਤੋਲ 315, 2 ਜਿੰਦਾ ਰੌਦ 315- ਗੁਰਵਿੰਦਰ ਸਿੰਘ 1 ਪਿਸਤੋਲ 315, 2 ਜਿੰਦਾ ਰੌਦ 315- ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਬਾਬਾ ਜਗਰੂਪ ਸਿੰਘ ਉਰਫ ਜੂਪਾ ਕੋਲੋ ਪੁੱਛ ਗਿੱਛ ਦੌਰਾਨ 1 ਹਸਰ ਪਿਸਤੋਲ ਉਸ ਦੇ ਘਰੋ ਬਰਾਮਦ ਹੋਇਆ । ਇਹਨਾ ਦੋਸ਼ੀਆਂ ਵੱਲੋਂ ਇਲਾਕੇ ਵਿੱਚ ਵੱਡੀਆਂ ਵਾਰਦਾਤਾਂ ਕੀਤੀਆ ਹਨ। ਜਿੰਨਾਂ ਵਿੱਚ ਮੁਕੱਦਮਾ ਨੰਬਰ-99 ਮਿਤੀ 25-5-2016 ਜੁਰਮ 379-ਬੀ ਭ:ਦ ਥਾਣਾ ਜੰਡਿਆਲਾ ਕਾਰ ਸਵਿਫਟ ਨੰਬਰੀ ਪੀ.ਬੀ.02 ਸੀ ਪੀ-6437, ਮੁਕੱਦਮਾ ਨੰਬਰ 66 ਮਿਤੀ 6-5-2016 ਜੁਰਮ 379- ਬੀ ਭ:ਦ ਥਾਣਾ ਬਿਆਸ ਕਾਰ ਆਈ 20 ਨੰਬਰ ਡੀ.ਐਲ.ਸੀ. ਕਿਉ ਨੰਬਰ 6600, ਮੁਕੱਦਮਾ ਨੰਬਰ 86 ਮਿਤੀ 13-6-2016 ਜੁਰਮ 379 ਬੀ ਭ:ਦ ਥਾਣਾ ਬਿਆਸ ਕਾਰ ਇਨੋਵਾ ਨੰਬਰ ਪੀ.ਬੀ.-11-ਐਮ-7100, ਮੁਕੱਦਮਾ ਨੰਬਰ 45 ਮਿਤੀ 16-5-2016 ਜੁਰਮ 379ਬੀ ਭ:ਦ ਥਾਣਾ ਖਿਲਚੀਆ ਕਾਰ ਬਲੈਰੋ ਨੰਬਰ ਜੂ ਕੇ.06.ਐਲ 1803 ਵਾਰਦਾਤਾਂ ਸ਼ਾਮਲ ਹਨ।
ਵਾਰਦਾਤਾਂ ਵਿੱਚ ਖੋਹੀਆਂ ਗੱਡੀਆ ਜੋ ਕਿ ਪਹਿਲਾ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋਸ਼ੀਆਂ ਪਾਸੋ ਹੋਰ ਵੀ ਡਕੈਟੀਆਂ, ਲੁੱਟਾ ਖੋਹਾਂ ਤੇ ਹੋਰ ਕਈ ਵਾਰਦਾਤਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋ ਚਲਾਈ ਗਈ ਮੁਹਿੰਮ ਅਪਰਾਧੀਆਂ ਦੇ ਖਿਲਾਫ ਜ਼ਿਲਖ਼ੇ ਦੇ ਸਾਰੇ ਅਪਰਾਧੀਆਂ ਨੂੰ ਸਿਲਾਖਾ ਪਿਛੇ ਪਹੁੰਚਾੳਣ ਤੱਕ ਜਾਰੀ ਰਹੇਗੀ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media