Saturday, August 22, 2026

ਥਾਣਾ ਸੰਦੌੜ ਵਿਖੇ ਪੁਲਿਸ ਮੁਲਾਜ਼ਮਾਂ ਵਲੋਂ ਮੋਟਰਸਾਈਲ ‘ਤੇ ਗਸ਼ਤ ਸ਼ੁਰੂ

PPN1007201604

ਸੰਦੌੜ, 10 ਜੁਲਾਈ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦਿਸ਼ਾਂ ਹੇਠ ਪੰਜਾਬ ਭਰ ਦੇ ਦਿਹਾਤੀ ਥਾਣਿਆਂ ਤਹਿਤ ਆਉਂਦੇ ਇਲਾਕਿਆਂ ‘ਚ ਵਿਚ ਗੈਰ ਸਮਾਜੀ ਅਨਸਰਾਂ ‘ਤੇ ਤੁਰੰਤ ਨੱਥ ਪਾਉਣ ਹਿੱਤ ਪੁਲਿਸ ਮਲਾਜਮਾਂ ਮੋਟਰਸਾਈਕਲਾਂ ਦੀ ਮੁਹੱਇਆ ਕਰਵਾਏ ਗਏ ਹਨ।ਥਾਣਾ ਮੁੱਖੀ ਸੰਦੌੜ ਅਮਨਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਸੰਦੌੜ ਵਿਖੇ ਰੂਲਰ ਰੈਪਡ ਰਿਸਪੋਨਸ ਦੇ ਤਹਿਤ ਦਿਹਾਤੀ ਇਲਾਕੇ ਵਿਚ 3 ਨਿਰਧਾਰਿਤ ਪੁਜੀਸ਼ਨਾਂ 24 ਘੰਟਿਆਂ ਲਈ ਬਣਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਗੈਰ ਸਮਾਜੀ ਅਨਸਰਾਂ ਵਲੋਂ ਕੀਤੀਆਂ ਗਈਆਂ ਗਲਤ ਕਾਰਵਾਈਆਂ ਦਾ ਪਤਾ ਲਗਦਿਆਂ ਹੀ ਤੁਰੰਤ ਐਕਸ਼ਨ ਲੈਂਦਿਆਂ ਮੋਟਰ ਸਾਈਕਲ ਪਾਰਟੀ ਦੇ ਮੁਲਾਜਮਾਂ ਵਲੋਂ ਘਟੋ ਘੱਟ 20 ਮਿੰਟਾਂ ਵਿਚ ਪਹੁੰਚ ਕੇ ਸਖਤ ਕਾਰਵਾਈ ਕੀਤੀ ਜਾਵੇਗੀ।ਅੱਜ ਸੰਦੌੜ ਵਿਖੇ ਮੋਟਰਸਾਈਕਲ ਪਾਰਟੀ ਦੇ ਮੁਲਾਜਮਾਂ ਵਲੋਂ ਗਸ਼ਤ ਵੀ ਕੀਤੀ ਗਈ, ਜਿਸ ਦੌਰਾਨ ਬੇਫਜੂਲ ਖੜੇ ਲੋਕਾਂ ਦੀਆਂ ਟੋਲੀਆਂ ਨੂੰ ਖਦੇੜਿਆ ਗਿਆ ਅਤੇ ਅਗਾਂਹ ਤੋਂ ਜਨਤਕ ਥਾਵਾਂ ‘ਤੇ ਨਾ ਖੜਨ ਲਈ ਤਾੜਨਾ ਵੀ ਕੀਤੀ। ਇਸ ਉਪਰਾਲੇ ਦੀ ਇਲਾਕੇ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ।ਇਸ ਮੌਕੇ ਹੋਲਦਾਰ ਦਿਲਵਰ ਖਾਂ, ਜਗਰੂਪ ਸਿੰਘ ਆਦਿ ਮੁਲਜਾਮ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply