Friday, July 31, 2026

ਹੋਟਲ ਐਂਡ ਰੈਸਟੋਰੈਂਟ ਯੂਨੀਅਨ ਵਲੋਂ ਅਨਿਲ ਜੋਸ਼ੀ ਨੂੰ ਅਸਤੀਫ਼ਾ ਵਾਪਿਸ ਲੈਣ ਦੀ ਅਪੀਲ

PPN190511
ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ)- ਫੈਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਅੰਮ੍ਰਿਤਸਰ ਯੂਨੀਅਨ ਦੀ ਇਕ ਜਰੂਰੀ ਇਕੱਤਰਤਾ ਸੰਗਠਨ ਦੇ ਚੇਅਰਮੈਨ ਹਰਿੰਦਰ ਸਿੰਘ ਪਾਰੋਵਾਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੰਗਠਨ ਆਗੂਆਂ ਵਲੋਂ ਲੋਕਲ ਬਾਡੀ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਨੂੰ ਆਪਣਾ ਅਸਤੀਫ਼ਾ ਵਾਪਿਸ ਲੈਣ ਦੀ ਅਪੀਲ ਕੀਤੀ ਗਈ। ਯੂਨੀਅਨ ਦੇ ਮੈਂਬਰਾਂ ਵਲੋਂ ਇਕ ਜੁੱਟ ਹੋ ਕੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੂੰ ਅਪੀਲ ਕੀਤੀ ਕਿ ਬਹੁਤ ਸਮਾਂ ਪਿਛੋਂ ਅੰਮ੍ਰਿਤਸਰ ਨੂੰ ਅਨਿਲ ਜੋਸ਼ੀ ਵਰਗਾ ਇਕ ਵਧੀਆ ਇਨਸਾਨ ਮਿਲਿਆ ਹੈ ਜੋ ਬਤੌਰ ਮੰਤਰੀ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਦੀ ਹਾਰ ਨੂੰ ਲੈ ਕੇ ਨੈਤਿਕ ਤੌਰ ਤੇ ਅਸਤੀਫ਼ਾ ਦੇਣਾ ਅਨਿਲ ਜੋਸ਼ੀ ਦਾ ਵੱਡਾਪਣ ਹੈ, ਪਰ ਇਸ ਨਾਲ ਹੋਈ ਹਾਰ ਦੇ ਘਾਟੇ ਨੂੰ ਪੁਰਾ ਨਹੀਂ ਕੀਤਾ ਜਾ ਸਕਦਾ। ਇਸ ਲਈ ਅੰਮ੍ਰਿਤਸਰ ਨੂੰ ਜੋਸ਼ੀ ਵਰਗੇ ਮਿਹਨਤੀ ਤੇ ਇਮਾਨਦਾਰ ਮੰਤਰੀ ਤੋਂ ਮਹਿਰੂਮ ਨਾ ਕੀਤਾ ਜਾਵੇ ਤੇ ਉਨਾਂਂ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ।ਇਸ ਮੌਕੇ ਹੋਰਨਾ ਤੋਂ ਇਲਾਵਾ ਸਵਿੰਦਰ ਸਿੰਘ ਗਾਂਧੀ ਪ੍ਰਧਾਨ, ਪ੍ਰਿਤਪਾਲ ਸਿੰਘ ਸੇਠੀ ਜਨਰਲ ਸਕੱਤਰ, ਮਹਿੰਦਰਪਾਲ ਸਿੰਘ ਚਮਕ, ਪਰਮਿੰਦਰ ਸਿੰਘ, ਰਵਿੰਦਰਪਾਲ ਸਿੰਘ ਆਦਿ ਮੌਜੂਦ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply