Sunday, February 22, 2026

ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੇ ਪ੍ਰੀਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਮ’ਥਾ ਟੇਕਿਆ

ਅੰਮ੍ਰਿਤਸਰ, 10  ਜੁਲਾਈ (ਗੁਰਪ੍ਰੀਤ ਸਿੰਘ) – ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੀ ਧਰਮ ਪਤਨੀ ਸ੍ਰੀਮਤੀ ਨੀਰਜਾ ਬਿਰਲਾ ਤੇ ਉਨ੍ਹਾਂ ਦੇ ਸਪੁ’ਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਮਤੀ ਨੀਰਜਾ ਬਿਰਲਾ ਦੇ ਨਾਲ ਸਰਬਜੀਤ ਸਿੰਘ, ਸ੍ਰੀ ਉੱਤਮ ਸਹਾਏ, ਸ੍ਰੀ ਯੋਗੇਸ਼ ਬਿਸੇ, ਸ੍ਰੀ ਕੰਵਲ ਬੱਬਰ ਅਤੇ ਸz: ਸ਼ਲਿੰਦਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਗਏ। ਓਥੇ ਉਨ੍ਹਾਂ ਬੜੀ ਸ਼ਰਧਾੁਭਾਵਨਾ ਨਾਲ ਪ੍ਰਸ਼ਾਦਾ ਛਕਿਆ ਤੇ ਅੱਧਾ ਘੰਟਾ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਨਿਭਾਈ। ਇਸ ਉਪਰੰਤ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਉਪਰੰਤ ਤਕਰੀਬਨ ਅੱਧਾ ਘੰਟਾ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਕਰਨ ਉਪਰੰਤ ਮੁ’ਖ ਸੂਚਨਾ ਅਧਿਕਾਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਵਿੱਚ ਸਥਿਤ ਧਾਰਮਿਕ ਅਸਥਾਨਾ ਦਾ ਇਤਿਹਾਸ ਜਾਣਿਆਂ। ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਤੱਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਵਨੁਪਵਿ’ਤਰ ਅਸਥਾਨ ਸਮੁਵਿੱਚੀ ਮਨੁੱਖਤਾ ਦਾ ਸਾਂਝਾ ਅਸਥਾਨ ਹੈ। ਏਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਇਸ ਦੀ ਅੰਮ੍ਰਿਤਮਈ ਬਾਣੀ ਸੁਨਣ ਨਾਲ ਦੁ’ਖ ਦਰਦ ਦੂਰ ਹੁੰਦੇ ਹਨ ਤੇ ਰ’ਬੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਬਿਰਲਾ ਪ੍ਰੀਵਾਰ ਅ’ਜ ਏਥੇ ਆਪਣੇ ਬੇਟੇ ਸ੍ਰੀ ਆਰਿਮਨ ਵਿਕਰਮ ਦੇ ਜਨਮ ਦਿਨ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਲਈ ਆਇਆ ਸੀ।ਉਨ੍ਹਾਂ ਕਿਹਾ ਕਿ ਇਹ ਉਹ ਅਸਥਾਨ ਹੈ ਜਿਥੇ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ।ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਘੇਲ ਸਿੰਘ, ਸੁਖਬੀਰ ਸਿੰਘ ਅਤੇ ਮੁ’ਖ ਸੂਚਨਾ ਅਧਿਕਾਰੀ ਨੂੰ ਲੰਗਰ ਦੀ ਸੇਵਾ ਲਈ ੨ ਲੱਖ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਘੇਲ ਸਿੰਘ ਤੇ ਸੁਖਬੀਰ ਸਿੰਘ ਅਤੇ ਮੁ’ਖ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਸ੍ਰੀਮਤੀ ਨੀਰਜਾ ਬਿਰਲਾ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ, ਲੋਈ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਬੀਬੀ ਦਲਜੀਤ ਕੌਰ ਤੇ ਸਰਬਜੀਤ ਸਿੰਘ ਸਹਾਇਕ ਸੂਚਨਾ ਅਧਿਕਾਰੀ, ਹਰਪਿੰਦਰ ਸਿੰਘ ਸੁਪਰਵਾਈਜ਼ਰ ਲੰਗਰ, ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ, ਸੰਦੀਪ ਜੋਸ਼ੀ, ਪੰਕਜ ਛਾਬੜਾ, ਨਿਤੀਨ ਸ਼ਰਮਾ, ਕੁਲਜੀਤ ਸਿੰਘ ਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply