ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਟੀਚਰ ਹੋਮ ਵਿਖੇ ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇ ਸਹਿਯੋਗ ਨਾਲ ਕਰਵਾਏ ਲੋਕ ਅਰਪਣ ਸਮਾਗਮ ਵਿਚ ਡਾ: ਸਤਪ੍ਰੀਤ ਸਿੰਘ ਜੱਸਲ ਮੁਖੀ ਪੰਜਾਬੀ ਵਿਭਾਗ ਬਾਬਾ ਫਰੀਦ ਕਾਲਜ ਬਠਿੰਡਾ ਦੀ ਦੂਜੀ ਪੁਸਤਕ ‘ਗਲਪਕਾਰ ਬੰਤ ਸਿੰਘ ਚੱਠਾ’ ਅਤੇ ਡਾ: ਊਸ਼ਾ ਸ਼ਰਮਾ ਮੁਖੀ ਪੰਜਾਬੀ ਵਿਭਾਗ ਐਸ ਐਸ.ਡੀ ਗਰਲਜ਼ ਕਾਲਜ ਬਠਿੰਡਾ ਦੀ ਪਲੇਠੀ ਪੁਸਤਕ ‘ਰਘੁਬੀਰ ਢੰਡ ਦੀਆਂ ਕਹਾਣੀਆਂ ਦਾ ਵਿਚਾਰਧਾਰਾਈ ਪਰਿਪੇਖ’ ਦੀ ਘੁੰਡ ਚੁਕਾਈ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਵਿਸੇਸ਼ ਮਹਿਮਾਨ ਡਾ: ਸਤਨਾਮ ਸਿੰਘ ਜੱਸਲ, ਮੰਚ ਦੇ ਬਾਨੀ ਕਹਾਣੀਕਾਰ ਅਤਰਜੀਤ,ਭੂਰਾ ਸਿੰਘ ਕਲੇਰ,ਜਗਮੇਲ ਸਿੰਘ ਜਠੌਲ, ਮਨਪ੍ਰੀਤ ਟਿਵਾਣਾ, ਜੋਗਿੰਦਰ ਸਿੰਘ ਨਿਰਾਲਾ ਅਤੇ ਡਾ: ਨਿਰਮਲਪ੍ਰੀਤ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਪ੍ਰੋ: ਐਨ.ਕੇ ਗੋਸ਼ਾਈ ਲੈਕਚਰਾਰ ਰਾਮ ਰਛਪਾਲ, ਹਰਜੀਤ ਸਿੰਘ, ਸਰਿੰਦਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਜਿਥੇ ਇਨ੍ਹਾਂ ਦੋਹਾਂ ਲੇਖਕਾਂ ਨੂੰ ਮੁੱਖ ਮਹਿਮਾਨ ਗਾਸੋ ਅਤੇ ਮੰਚ ਦੇ ਪ੍ਰਬੰਧਕਾਂ ਵਲੋਂ ਵਧਾਈ ਦਿੱਤੀ ਗਈ ਉਥੇ ਇਨ੍ਹਾਂ ਦੋਹਾਂ ਪੁਸਤਕਾਂ ਦੀ ਚਰਚਾ ਕਰਦੇ ਹੋਏ ਡਾ: ਨਿਰਮਲਪੀ੍ਰਤ ਸਿੰਘ ਨੇ ਦੱਸਿਆ ਕਿ ਗਲਪਕਾਰ ਬੰਤ ਸਿੰਘ ਚੱਠਾ ਪੁਸਤਕ ਦੇ ਸੰਪਾਦਕ ਡਾ: ਸਤਪ੍ਰੀਤ ਸਿੰਘ ਜੱਸਲ ਹਨ ਉਨ੍ਹਾਂ ਦੀ ਧਾਰਨਾ ਹੈ ਕਿ ਬੰਤ ਸਿੰਘ ਚੱਠਾ ਪੰਜਾਬੀ ਦੇ ਵਿਲੱਖਣ ਗਲਪਕਾਰ ਹਨ ਜੋ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਨਹੀ ਬੱਝਿਆ ਸਗੋਂ ਸਮਾਜ ਦੀ ਉਲਝਤਾਣੀ ਨੂੰ ਹਮੇਸ਼ਾ ਆਪਣੀ ਕਲਮ ਰਾਹੀਂ ਸਮਝਣ ਦਾ ਯਤਨ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਡਾ: ਜੱਸਲ ਵਲੋਂ ਵੱਖ ਵੱਖ ਯੂਨੀਵਰਸਿਟੀਆਂ ਵਿਚ 25 ਦੇ ਕਰੀਬ ਖੋਜ ਪੱਤਰ ਵੀ ਪੜ੍ਹ ਚੁੱਕੇ ਹਨ। ਪੰਜਾਬੀ ਭਾਸ਼ਾ ਦੀ ਸੇਵਾ ਇਹ ਖਾਨਦਾਨੀ ਤੌਰ ‘ਤੇ ਹੀ ਕਰ ਰਹੇ ਹਨ। ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਨਵੇਂ ਲੇਖਕਾਂ ਦੀਆਂ ਪੁਸਤਕਾਂ ਖੋਜੀਆਂ ਲਈ ਬਹੁਤ ਲਾਹੇਵੰਦ ਹੋਣਗੀਆਂ।
ਡਾ: ਨਿਰਮਲਪ੍ਰੀਤ ਨੇ ਡਾ:ਉਸ਼ਾ ਸ਼ਰਮਾਂ ਦੀ ਪੁਸਤਕ ‘ਰਘੁਬੀਰ ਢੰਡ ਦੀਆਂ ਕਹਾਣੀਆਂ ਦਾ ਵਿਚਾਰਧਾਰਾਈ ਪਰਿਪੇਖ’ ਬਾਰੇ ਚਰਚਾ ਕਰਦਿਆਂ ਕਿਹਾ ਕਿ ਰਘੁਬੀਰ ਢੰਡ ਪਰਵਾਸੀ ਕਹਾਣਕਾਰ ਸੀ ਵਿਦੇਸ਼ਾਂ ਵਿਚ ਭਾਰਤੀਆਂ ਨੂੰ ਆਈਆਂ ਮੁਸ਼ਕਲਾਂ ਬਾਰੇ ਉਨ੍ਹਾਂ ਨੇ ਲਿਖਿਆ ਜਿਸ ਦਾ ਅਧਿਐਨ ਵਿਸਲੇਸ਼ਣ ਡਾ: ਉਸ਼ਾ ਨੇ ਆਪਣੀ ਪਲੇਠੀ ਪੁਸਤਕ ਵਿਚ ਕੀਤਾ ਹੈ।ਉਨ੍ਹਾਂ ਡਾ: ਉਸ਼ਾ ਬਾਰੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੇਦਨਾ ਦਾ ਡੂੰਘਾ ਅਨੁਭਵ ਹੈ ਅਤੇ ਇਸ ਅਨੁਭਵ ਅਤੇ ਅਧਿਐਨ ਸਦਕਾ ਇਹ ਸਾਹਿਤ ਨੂੰ ਡੁੰਘਾਈ ਵਿਚ ਸਮਝਣ ਦੀ ਮੁਹਾਰਿਤ ਰੱਖਦੀ ਹੈ ਇਨ੍ਹਾਂ ਨੇ 30 ਦੇ ਲੱਗਭਗ ਖੋਜ ਪੱਤਰ ਵੱਖ ਵੱਖ ਯੂਨੀਵਰਸਿਟੀਆਂ ਵਿਚ ਪੜ੍ਹੇ ਹਨ।ਇਸ ਤੋਂ ਬਾਅਦ ਡਾ: ਸਤਨਾਮ ਸਿੰਘ ਜੱਸਲ ਵਲੋਂ ਜਿਥੈ ਮੰਚ ਦੇ ਮੋਢੀ ਕਹਾਣੀਕਾਰ ਅਤਰਜੀਤ ਨੂੰ ਵਧਾਈ ਦਿੱਤੀ ਗਈ ਉਥੇ ਹੀ ਚੰਗਾ ਸਾਹਿਤ ਰਚਨ ਵਾਲੀਆਂ ਨਵੀਆਂ ਕਲਮਾਂ ਨੂੰ ਮੁਬਾਰਕਵਾਦ ਵੀ ਦਿੱਤੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media