Monday, September 28, 2026

ਸੇਵਕ ਦਲ ਖਾਲਸਾ ਦੀਵਾਨ ਦੀ ਚੋਣ-ਛਿੰਦੀ ਪਧਾਨ ਬਣੇ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਸੇਵਕ ਦਲ ਖਾਲਸਾ ਦੀਵਾਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਜੋੜਿਆਂ, ਲੰਗਰ ਵਰਤਾਉਣ ਅਤੇ ਜੋੜ ਮੇਲਿਆਂ ਵਿਚ ਜਾ ਕੇ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸ ਦੀ ਸਾਲਾਨਾ ਚੋਣ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ, ਕੌਸ਼ਲਰ ਰਾਜਿੰਦਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਹੋਈ ਜਿਸ ਵਿਚ ਸੁਰਿੰਦਰ ਸਿੰਘ ਛਿੰਦੀ ਨੂੰ  ਪ੍ਰਧਾਨ ਚੋਣਿਆ ਗਿਆ। ਇਸ ਚੋਣ ਪ੍ਰਤੀਕਿਰਿਆਂ ਨੂੰ ਪੂਰਾ ਕਰਦੇ ਹੋਏ ਮੌਕੇ ‘ਤੇ ਹੀ ਜਨਰਲ ਬਾਡੀ ਦੀ ਚੋਣ ਕੀਤੀ ਗਈ। ਜਿਸ ਵਿਚ ਮੀਤ ਪ੍ਰਧਾਨ  ਗੁਰਮੀਤ ਸਿੰਘ, ਜਨਰਲ ਸਕੱਤਰ ਕੁਲਵਿੰਦਰ ਸਿੰਘ, ਖਜ਼ਾਨਚੀ ਬਹਾਦਰ ਸਿੰਘ ਬਣਾਇਆ ਗਿਆ। ਇਨ੍ਹਾਂ ਤੋਂ ਇਲਾਵਾ ਕਾਰਜਕਾਰੀ ਕਮੇਟੀ ਵਿਚ ਜਰਨੈਲ ਸਿੰਘ, ਰਾਣਾ ਸਿੰਘ, ਝੰਡਾ ਸਿੰਘ, ਗੁਰਦਾਸ ਸਿੰਘ ਅਤੇ ਗੁਰਪ੍ਰੀਤ ਸਿੰਘ ਮੈਂਬਰ ਲਿਆ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply