ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿੰਡ ਕੋਟ ਸ਼ਮੀਰ ਅਤੇ ਗਹਿਰੀ ਦੀ ਹੱਦ ਵਿੱਚੋਂ ਦੀ ਲੰਘਦਾ ਗੰਦੇ ਨਾਲੇ ਦਾ ਪਾਣੀ ਟੁੱਟ ਗਿਆ ਜਿਸ ਨਾਲ ਆਸ ਪਾਸ ਦੇ ਕੋਟ ਸ਼ਮੀਰ ਤੇੇ ਗਹਿਰੀ ਭਾਗੀ ਦੇ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਚ ਪਾਣੀ ਭਰ ਗਿਆ। ਗੰਦਾ ਨਾਲਾ ਟੁੱਟਣ ਦੀ ਇਹ ਦੂਜੀ ਘਟਨਾ ਹੈ। ਇੱਕ ਮਹੀਨਾਂ ਪਹਿਲਾਂ ਵੀ ਇਹ ਨਾਲਾ ਟੁੱਟ ਚੁੱਕਾ ਹੈ ਅਤੇ ਉਦੋਂ ਵੀ ਨਰਮੇਂ ਦੀ ਉਗਰ ਰਹੀ ਫਸਲ ਦਾ ਕਾਫ਼ੀ ਨੁਕਸਾਨ ਕਰ ਚੁੱਕਾ ਹੈ। ਗੰਦੇ ਨਾਲੇ ਦੇ ਇਸ ਪਾਣੀ ਨਾਲ ਸਾਬਕਾ ਸਰਪੰਚ ਗਹਿਰੀ ਭਾਗੀ ਬਲਦੇਵ ਸਿੰਘ 60 ਏਕੜ,ਸੇਵਕ ਧਾਲੀਵਾਲ ਕੋਟ ਸ਼ਮੀਰ 5 ਏਕੜ,ਕੁਲਦੀਪ ਸਿੰਘ ਪੁੱਤਰ ਜੰਟਾ ਸਿੰਘ 9,ਰਾਜ ਸਿੰਘ 9 ਏਕੜ ਝੋਨਾ ਤੇ ਬਹਾਦਰ ਸਿੰਘ ਪੁੱਤਬ ਮੇਹਰ ਸਿੰਘ 3 ਏਕੜ,ਆਤਮਾ ਸਿੰਘ 2,ਧਨੱਤਰ ਸਿੰਘ 2 ਏਕੜ ਨਰਮੇ ਸਮੇਤ ਦੋਨੋਂ ਪਿੰਡਾਂ ਗਹਿਰੀ ਤੇ ਕੋਟ ਸ਼ਮੀਰ ਦੀ ਲਗਭਗ 200 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਪਿੰਡ ਗਹਿਰੀ ਭਾਗੀ ਦੇ ਕਿਸਾਨ ਗੁਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਇੱਕ ਮਹੀਨਾਂ ਪਹਿਲਾਂ ਵੀ ਨਾਲਾ ਹੁਣ ਵਾਲੇ ਪਾੜ ਤੋਂ 20 ਫੁੱਟ ਪਾਸੇ ਉਸਦੇ ਖੇਤ ਵਿੱਚ ਹੀ ਟੁੱਟਿਆ ਸੀ ਅਤੇ ਉਸਦੀ ਸਾਢੇ ਤਿੰਨ ਏਕੜ ਦੇ ਕਰੀਬ ਨਰਮੇ ਦੀ ਫਸਲ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਤੇ ਹੁਣ ਉਸਨੇ ਚਾਰ ਦਿਨ ਪਹਿਲਾ ਉਸੇ ਥਾਂ ਝੋਨਾਂ ਲਾਇਆ ਸੀ ਜੋ ਕਿ ਪਾਣੀ ਵਿੱਚ ਡੁੱਬ ਗਿਆ। ਕਿਸਾਨਾਂ ਦੀ ਮੰਗ ਹੈ ਕਿ ਨਾਲੇ ਦੀ ਮਰੁੰਮਤ ਕਰਵਾਈ ਜਾਵੇ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media