ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆ) – ਸੈਸ਼ਨ 2016-17 ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨਾਲ ਸਬੰਧਤ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸੈਲਫ ਫਾਈਨਾਂਸਡ ਕਾਲਜਾਂ ਵਿੱਚ ਬੀ. ਐਡ. ਕੋਰਸ ਵਿਚ ਦਾਖਲੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਮਿਤੀ 17.07.2016 ਦਿਨ ਐਤਵਾਰ ਨੂੰ ਕਰਵਾਏ ਜਾਣ ਵਾਲੇ ਪੰਜਾਬ ਪੱਧਰੀ ਬੀ. ਐਡ. ਸਾਂਝਾ ਪ੍ਰਵੇਸ਼ ਟੈਸਟ-2016 ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਇਹ ਜਾਣਕਾਰੀ ਟੈਸਟ ਦੇ ਕੋ-ਆਰਡੀਨੇਟਰ ਡਾ. ਅਮਰਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦਿੱਤੀ। ਉਹਨਾਂ ਨੇ ਦੱਸਿਆ ਕਿ ਟੈਸਟ ਲਈ ਪੰਜਾਬ ਦੇ 17 ਸ਼ਹਿਰਾਂ (ਅਬੋਹਰ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਚੰਡੀਗੜ੍ਹ, ਫਰੀਦਕੋਟ, ਫਿਰੋਜਪੁਰ, ਗੁਰਦਾਸਪੁਰ, ਹੁਿਸ਼ਆਰਪੁਰ, ਜਲੰਧਰ, ਲੁਧਿਆਣਾ,ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ ਅਤੇ ਸ਼ਹੀਦ ਭਗਤ ਸਿੰਘ ਨਗਰ) ਵਿਚ ਕੁੱਲ 25 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚ ਲੋੜੀਂਦਾ ਨਿਗਰਾਨ ਅਮਲਾ ਤਾਇਨਾਤ ਕਰਨ ਸੰਬੰਧੀ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਹਨਾਂ ਨੇ ਜਾਣਕਾਰੀ ਹਿੱਤ ਦੱਸਿਆ ਹੈ ਕਿ ਟੈਸਟ ਲਈ ਪ੍ਰੀਖਿਆਰਥੀਆਂ ਦੇ ਅਲਾਟ ਕੀਤੇ ਗਏ ਰੋਲ ਨੰਬਰ ਅਤੇ ਪ੍ਰੀਖਿਆ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੀ. ਐਡ. ਟੈਸਟ ਲਈ ਸਥਾਪਿਤ ਵੈਬਸਾਈਟ:www.punjabbedadmissions2016.org ਤੇ ਪਾ ਦਿੱਤੇ ਗਏ ਹਨ ਅਤੇ ਪ੍ਰੀਖਿਆਰਥੀ ਆਪਣੇ ਐਡਮਿਟ ਕਾਰਡ ਮਿਤੀ 12.07.2016 ਤੋਂ ਵੈਬਸਾਈਟ ਤੋਂ ਡਾਊਨਲੋਡ ਕਰਕੇ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆਰਥੀ ਕੋਲ ਐਡਮਿਟ ਕਾਰਡ ਦੇ ਨਾਲ ਕਿਸੇ ਸ਼ਨਾਖਤੀ ਸਬੂਤ ਜਿਵੇਂ ਆਧਾਰ ਕਾਰਡ, ਵੋਟਰ ਕਾਰਡ ਜਾਂ ਡਰਾਈਵਿੰਗ ਲਾਈਸੈਂਸ ਆਦਿ ਦਾ ਹੋਣਾ ਲਾਜ਼ਮੀ ਹੈ ਅਤੇ ਇਸ ਤੋਂ ਬਿਨ੍ਹਾਂ ਉਹਨਾਂ ਨੂੰ ਪ੍ਰੀਖਿਆ ਵਿਚ ਪ੍ਰਵੇਸ਼ ਲਈ ਆਗਿਆ ਨਹੀਂ ਹੋਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media