
ਚੌਂਕ ਮਹਿਤਾ, 12 ਜੁਲਾਈ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਜੋ ਕਿ ਜੋ ਆਪਣੀ ਵਿਲਾਖੱਣ ਹੀ ਪਹਿਚਾਣ ਰੱਖਦਾ ਹੈ, ਦਾ ਜਲੰਧਰ ਬਟਾਲਾ ਰੋਡ ਜੋ ਕਿ ਅਵਾਜਾਈ ਦਾ ਮੁੱਖ ਰਾਹ ਹੈ ਉੇਸ ਦੇ ਮੇਨ ਬਜ਼ਾਰ ਤੋ ਦੋਵੇ ਪਾਸੇ ਕੁੱਝ ਦੂਰੀ ‘ਤੇ ਪੁਰਬਾ ਕਾਰ ਬਜਾਰ ਨਜ਼ਦੀਕ ਸੜਕ ਨੇ ਇਨਾਂ ਜਿਆਦਾ ਨਰਕ ਦਾ ਰੂਪ ਧਾਰਨ ਕਰ ਲਿਆ ਹੈ। ਜੋ ਕੋਈ ਵੀ ਵਿਅਕਤੀ ਇਕ ਵਾਰ ਲੰਘਦਾ ਹੈ ਤਾਂ ਸ੍ਰ. ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਿੱਚ ਵਿਛਾਏ ਸੜਕਾਂ ਦੇ ਜਾਲ ਠੁੱਸ ਦਿਖਾਈ ਦੇਂਦੇ ਹਨ।ਹਲਕਾ ਵਿਧਾਇਕ ਵਲੋਂ ਵੱਡੇ ਵੱਡੇ ਅਖਬਾਰਾਂ ਵਿੱਚ ਦਿਤੇ ਬਿਆਨ ਕਿ ਇਲਾਕੇ ਵਿੱਚ ਸੜਕਾਂ ਤੇ ਨਾਲੀਆਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਗਿਆ, ਦੇ ਦਾਅਵੇ ਵੀ ਉਸ ਵੇਲੇ ਖੋਖਲੇ ਸਾਬਤ ਹੁੰਦੇ ਹਨ ਜਦੋ ਲੋਕ ਜਾਨ ਬਚਾਅ ਕੇ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਘਰਾਂ ਨੂੰ ਮੁੜਦੇ ਹਨ।ਇਥੇ ਸੜਕ ਦਾ ਇਨਾਂ ਜਿਆਦਾ ਬੁਰਾ ਹੈ ਕਿ ਰੋਜ ਦੋ ਤਿੰਨ ਗੱਡੀਆਂ ਦੇ ਟਾਇਰ ਲੱਥ ਕੇ ਹਾਦਸੇ ਹੁੰਦੇ ਰਹਿੰਦੇ ਹਨ ਤੇ ਜਾਮ ਦੀ ਭਾਰੀ ਸਮੱਸਿਆ ਪੈਦਾ ਹੁੁੰਦੀ ਹੈ ਤਾਂ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਦਾ ਹੈ । ਸੋ ਲੋਕਾਂ ਦੀ ਬਾਦਲ ਸਰਕਾਰ ਅੱਗੇ ਪੁਰਜੋਰ ਮੰਗ ਹੈ ਕਿ ਚੌਕ ਮਹਿਤਾ ਦੀ ਇਸ ਸਮੱਸਿਆ ਵੱਲ ਜਰਾ ਗੋਰ ਨਾਲ ਧਿਆਨ ਦਿਤਾ ਜਾਵੇ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media