Saturday, October 31, 2026

ਬੀ.ਐਸ.ਐਫ ਵਲੋਂਂ ਖਾਲੜਾ ਸੈਕਟਰ ਵਿੱਚ 1 ਅਰਬ 5 ਕਰੋੜ ਦੀ ਹੀਰੋਇਨ ਤੇ ਗੰਨ ਬਰਾਮਦ

PPN1307201614ਪੱਟੀ, 13 ਜੁਲਾਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀ ਐਸ ਐਫ ਦੀ 138 ਵੀ ਬਟਾਲੀਅਨ ਵਲੋਂ ਖਾਲੜਾ ਸੈਕਟਰ ਦੇ ਬੀ ਉ ਪੀ ਨਾਰਲ਼ੀ ਪੋਸਟ ਤੋ ਇਕ ਅਰਬ 10 ਕਰੋੜ ਦੀ ਹੀਰੋਇਨ ਫੜਣ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆਈ ਜੀ ਅਨਿਲ ਪਾਲੀਵਾਲ ਨੇ ਕਿਹਾ ਕਿ ਅੱਜ ਸਵੇਰੇ ਤੜਕਸਾਰ 2:30 ਵਜ਼ੇ ਬਾਰਡਰ ਚੌਕੀ ਨਾਰਲੀ ਵਿਖੇ ਜਵਾਨਾਂ ਨੂੰ ਹਿਲਜੁਲ ਦਾ ਸ਼ੱਕ ਹੋਇਆ ਤਾਂ ਲਲਕਾਰਨ ਤੇ ਪਾਕਿਸਤਾਨੀ ਤਸਕਰ 21 ਪੈਕੇਟ ਹੀਰੋਇਨ ਤੇ ਇਕ ਸ਼ਾਰਟ ਗੰਨ ਸੁੱਟ ਕੇ ਭੱਜ ਗਏ। ਬੀ.ਐਸ.ਐਫ ਦੇ ਜਵਾਨਾਂ ਨੇ ਏਰੀਏ ਕਵਰ ਕਰਦੇ ਫਾਇਰ ਵੀ ਕੀਤੇ। ਉਨਾਂ ਦੱਸਿਆ ਕਿ ਫੜੀ ਗਈ 21 ਪੈਕੇਟ ਹੀਰੋਇਨ ਦੀ ਅੰਤਰਰਾਸ਼ਟਰੀ ਕੀਮਤ 1 ਅਰਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਤਲਾਸ਼ੀ ਮਹਿੁੰਮ ਚਲਾਈ ਜਾ ਰਹੀ ਹੈ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …

Leave a Reply