ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਤਲਵਾਰਬਾਜੀ ਐਸੋਸੀਏਸ਼ਨ ਦੇ ਵਲੋਂ ਜਿਲੇ ਦੇ ਅੰਡਰ 12 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਨੂੰ ਤਲਵਾਰਬਾਜੀ ਖੇਡ ਪ੍ਰਤੀ ਹੋਰ ਵੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਚੋਣ ਟਰਾਇਲ ਪ੍ਰਕਿਰਿਆ 16 ਜੁਲਾਈ ਦਿਨ ਸ਼ਨਿਵਾਰ ਨੂੰ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸਵੇਰੇ 9 ਵਜੇ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਬਾਨੀ ਅੰਤਰਾਸ਼ਟਰੀ ਕੋਚ ਪ੍ਰੋਫ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਰਕਦਾ ਅਹੁਦੇਦਾਰ ਪ੍ਰਿੰ: ਨਿਰਮਲ ਸਿੰਘ ਭੰਗੂ ਤੇ ਧੰਨਜੀਤ ਸਿੰਘ ਸੰਧੂ ਰਾਜਾਜੰਗ ਦੇ ਸਲਾਹ ਮਸ਼ਵਰੇ ਤੋਂ ਬਾਅਦ ਰੱਖੇ ਗਏ ਚੋਣ ਟਰਾਇਲ ਪ੍ਰਕਿਰਿਆ ਦੇ ਦੋਰਾਨ ਅੰਡਰ 12 ਸਾਲ ਉਮਰ ਵਰਗ ਦੇ ਚੁਣੇ ਗਏ ਇਪੀ, ਫੋਇਲ, ਸਾਇਬਰ ਈਵੈਂਟ ਦੇ ਵਿਚੋਂ ਚੁਣੇ ਗਏ ਮਹਿਲਾ-ਪੁਰਸ਼ ਖਿਡਾਰੀ 17 ਜੁਲਾਈ ਦਿਨ ਐਤਵਾਰ ਨੂੰ ਪਟਿਆਲਾ ਯੂਨਿਵਰਸਿਟੀ ਵਿਖੇ ਸਟੇਟ ਫੈਂਸਿੰਗ ਟੀਮ ਲਈ ਹੋ ਰਹੇ ਟਰਾਇਲਾਂ ਵਿਚ ਆਪਣੀ ਕਿਸਮਤ ਅਜਮਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰਾਇਲਾਂ ਲਈ ਖਿਡਾਰੀ ਆਪਣੀਆਂ ਤਲਵਾਰਾਂ, ਕਿੱਟ ਤੇ ਜਨਮ ਤਾਰੀਖ ਦਸਤਾਵੇਜ਼ ਲੈ ਕੇ ਆਉਣ। ਕੋਚ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਚੁਣੀਆਂ ਗਈਆਂ ਟੀਮਾਂ 22 ਤੋਂ ਲੈ ਕੇ 24 ਜੁਲਾਈ ਤੱਕ ਮਹਾਂਰਾਸ਼ਟਰ ਦੇ ਸ਼ਹਿਰ ਨਾਸਿਕ ਵਿਖੇ ਹੋ ਰਹੀ 7ਵੀਂ ਕੌਮੀ ਤਲਵਾਰਬਾਜੀ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਸਕਣਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media