Friday, September 11, 2026

ਸੀ-ਪਾਇਟ ਪੀ.ਟੀ.ਆਈ, ਮਾਸਟਰ ਤੇ ਰਸੋਈਏ ਵਾਪਸ ਕੰਮ ‘ਤੇ ਪਰਤੇ

PPN1407201610

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਆਪਣੀਆਂ ਚਿਰੌਕਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹੇ ਪਏ ਸੀ-ਪਾਇਟ ਪੀਟੀਆਈ, ਮਾਸਟਰ ਤੇ ਰਸੋਈਏ ਵਿਭਾਗ ਦੇ ਆਲਾ ਅਫਸਰਾਂ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੋਰਾਨ ਮੰਗਾਂ ਮੰਨ ਲਏ ਜਾਣ ਦੇ ਵਿਸ਼ਵਾਸ਼ ਤੋਂ ਬਾਅਦ ਵਾਪਸ ਕੰਮ ਤੇ ਪਰਤ ਆਏ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੀ-ਪਾਇਟ ਕੈਂਪ ਰਣੀਕੇ ਦੇ ਕੈਂਪ ਇੰਚਾਰਜ ਕੁਆਟਰ ਮਾਸਟਰ ਪੀਟੀਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਉਨ੍ਹਾਂਂ ਦੀ ਡਾਇਰੈਕਟਰ ਜਨਰਲ ਮੇਜਰ ਜਨਰਲ ਰਜੇਸ਼ ਬਾਵਾ, ਡਿਪਟੀ ਡਾਇਰੈਕਟਰ ਸ਼ਰਨਜੀਤ ਸਿੰਘ ਭੁੱਲਰ, ਸੁਪਰਡੈਂਟ ਟਹਿਲ ਸਿੰਘ ਤੇ ਸੀਨੀਅਰ ਸਹਾਇਕ ਸੋਨਿਕਾ ਦੇ ਨਾਲ ਹੋਈ ਇਕ ਵਿਸ਼ੇਸ਼ ਮੀਟਿੰਗ ਹੋਈ ਜੋ ਬੇਹੱਦ ਸਫਲਤਾਪੁਰਵਕ ਸੰਪੰਨ ਹੋਈ। ਇਸ ਦੋਰਾਨ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਪੀਟੀਆਈ, ਮਾਸਟਰਾਂ ਅਤੇ ਰਸੋਈਆ ਸਟਾਫ ਦੇ ਵਲੋਂ ਆਪਣੀ ਕੰਮ ਛੋੜ ਹੜਤਾਲ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦੇ ਤਿੰਨਾਂ ਵਰਗਾਂ ਨੂੰ ਦਸੰਬਰ 2011 ਤੋਂ ਸੋਧੇ ਹੋਏ ਵਿਭਾਗ ਦੇ ਪੇ-ਸਕੇਲ ਤੇ ਗ੍ਰੇਡ ਲਾਗੂ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਹੜਤਾਲ ਖਤਮ ਕਰਕੇ ਟਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਦੋਂ ਕਿ ਅੰਮ੍ਰਿਤਸਰ ਵਿਖੇ 13 ਜੁਲਾਈ, ਅਜਨਾਂਲਾ ਵਿਖੇ 14 ਜੁਲਾਈ ਨੂੰ ਟਰਾਇਲ ਪ੍ਰਕਿਰਿਆ ਸੰਪੰਨ ਹੋ ਗਈ ਹੈ। ਬਾਬਾ ਬਕਾਲਾ ਤੇ ਰਣੀਕੇ ਸੀ-ਪਾਇਟ ਕੈਂਪ ਵਿਖੇ ਟਰਾਇਲ 15 ਜੁਲਾਈ ਦਿਨ ਸ਼ੁੱਕਰਵਾਰ ਨੂੰ ਸੰਪਨ ਹੋਣਗੇ। ਇਸ ਮੋਕੇ ਧਰਮਜੀਤ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਪ੍ਰਦੀਪ ਕੁਮਾਰ, ਜਗਦੀਸ਼, ਕੁਲਦੀਪ ਸਿੰਘ ਸਮੇਤ ਦਰਜਨਾਂ ਕਰਮਚਾਰੀ ਤੇ ਅਧਿਕਾਰੀ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply