Thursday, March 26, 2026

ਮੁਲਾਜ਼ਮਾਂ ਨੂੰ ਦੂਜਿਆਂ ਦੇ ਰਹਿਮੋ ਕਰਮ ‘ਤੇ ਨਾ ਛੱਡੇ ਨਗਰ ਨਿਗਮ -ਸਾਂਝੀ ਸੰਘਰਸ਼ ਕਮੇਟੀ

U
U

ਅੰਮ੍ਰਿਤਸਰ 14 ਜੁਲਾਈ (ਜਗਦੀਪ ਸਿੰਘ ਸੱਗੂ) ਨਗਰ ਨਿਗਮ ਟਾਊਨ ਹਾਲ ਸਥਿਤ ਆਪਣੀ ਇਮਾਰਤ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਨੂੰ ਦੇ ਕੇ ਮੁਲਾਜ਼ਮਾਂ ਨੂੰ ਦੂਜਿਆਂ ਦੇ ਰਹਿਮੋ ਕਰਮ ‘ਤੇ ਛੱਡਣ ਜਾਂ ਕਿਰਾਏਦਾਰਾਂ ਵਾਂਗ ਰੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ।ਨਗਰ ਨਿਗਮ ਦੀ ਸਾਂਝੀ ਸੰਘਰਸ਼ ਕਮੇਟੀ ਵਲੋਂ ਬੁਲਾਈ ਗਈ ਮੀਟਿੰਗ ਸ਼ਾਮਲ ਨਗਰ ਨਿਗਮ ਕਰਮਚਾਰੀ ਤਾਲਮੇਲ ਦਲ ਦੇ ਪ੍ਰਧਾਨ ਹਰਜਿੰਦਰ ਸਿੰਘ ਵਾਲੀਆ, ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਨੋਦ ਬਿੱਟਾ, ਨਗਰ ਨਿਗਮ ਵਰਕਜ਼ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਬੀਕਾ ਅਤੇ ਜਲ ਸਪਲਾਈ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ.ਪੀ ਨੇ ਇਹ ਦੋਸ਼ ਲਾਉਂਦਿਆਂ ਦੱਸਿਆ ਹੈ ਕਿ ਪੁਰਾਤਨ ਅਤੇ ਸ਼ਹਿਰ ਦੇ ਕੇਂਦਰ ਵਿਚ ਸਥਿਤ ਇਮਾਰਤ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਨੂੰ ਤਾਂ ਕਰੋੜਾਂ ਦੀ ਇਹ ਇਮਾਰਤ ਮੁਫਤ ਵਿਚ ਦਿੱਤੀ ਜਾ ਰਹੀ ਹੈ ਅਤੇ ਨਗਰ ਨਿਗਮ ਵਲੋਂ ਇੰਪਰੂਵਮੈਂਟ ਟਰੱਸਟ ਨਾਲ ਜੋ ਸਮਝੌਤਾ ਕੀਾਤਾ ਗਿਆ ਹੈ, ਉਸ ਤਹਿਤ ਨਗਰ ਨਿਗਮ ਟਰੱਸਟ ਨੂੰ ਨਵੇਂ ਦਫਤਰ ਬਦਲੇ 2 ਏਕੜ ਜਗ੍ਹਾ ਜਾਂ ਇਸ ਦੀ ਬਜਾਰ ਕੀਮਤ ਅਦਾ ਕਰੇਗਾ, ਜੋ ਕਿ ਪਹਿਲਾਂ ਹੀ ਕੰਗਾਲ ਹੋ ਚੁੱਕੀ ਨਗਰ ਨਿਗਮ ਨਾਲ ਵੱਡੀ ਬੇਇਨਸਾਫੀ ਹੈ, ਕਿਉਂਕਿ ਕਾਰਪੋਰੇਸ਼ਨ ਵਿਭਾਗ ਵੱਲ ਮੁਲਾਜ਼ਮਾਂ ਦੇ ਪੀ.ਐੱਫ ਦੇ ਹੀ ਤਕਰੀਬਨ 60 ਤੋਂ 70 ਕਰੋੜ ਰਕਮ ਬਕਾਇਆ ਹੈ।ਉਨਾਂ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਆਪਣੀ ਜਾਇਦਾਦ ਮੁਫਤ ‘ਚ ਹੈਰੀਟੇਜ਼ ਐਂਡ ਟੂਰਿਜ਼ਮ ਪ੍ਰਮੋਸ਼ਨ ਵਿਭਾਗ ਨੂੰ ਸੌਂਪ ਕੇ ਨਗਰ ਨਿਗਮ ਕਮਚਾਰੀਆਂ ਸਮੇਤ ਦੂਜਿਆਂ ਦੇ ਰਹਿਮੋ ਕਰਮ ‘ਤੇ ਜਾਵੇਗਾ ਜਾਂ ਕਿਰਾਏਦਾਰਾਂ ਵਾਂਗ ਰੁਲੇਗਾ, ਕਿਉਂਕਿ ਟਰੱਸਟ ਕਿਸੇ ਸਮੇਂ ਵੀ ਆਪਣੀ ਬਣਦੀ ਰਕਮ ਨਾ ਮਿਲਣ ‘ਤੇ ਦਫਤਰ ਖਾਲੀ ਕਰਵਾ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਕਿ ਸ਼ਹਿਰੋ ਬਾਹਰ ਦੂਰ ਰਣਜੀਤ ਐਵਨਿਊ ਵਿਖੇ ਕੰਮ ਕਰਵਾਉਣ ਜਾਣ ਵਿੱਚ ਲੋਕਾਂ ਨੂੰ ਮੁਸ਼ਕਲ ਪੇਸ਼ ਆਵੇਗੀ ਅਤੇ ਨਗਰ ਨਿਗਮ ਦੇ ਦਰਜਾ ਚਾਰ ਗਰੀਬ ਮੁਲਾਜ਼ਮਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।ਕਮੇਟੀ ਆਗੂਆਂ ਨੇ ਕਿਹਾ ਕਿ ਜਿਸ ਤਰਾਂ ਪਰਿਵਾਰ ਦਾ ਮੁਖੀ ਆਪਣੇ ਘਰ ਦੀ ਜਿੰਮੇਵਾਰੀ ਸੰਭਾਲਦਾ ਹੈ, ਠੀਕ ਉਸੇ ਤਰਾਂ ਹੀ ਮੇਅਰ ਸ਼ਹਿਰ ਦਾ ਮੁਖੀ ਹੁੰਦਾ ਹੈ ਅਤੇ ਆਪਣੇ ਸਾਥੀ ਕੌਂਸਲਰ ਨਾਲ ਮਿਲ ਕੇ ਉਨਾਂ ਨੂੰ ਸ਼ਹਿਰ ਵਾਸੀਆਂ ਤੇ ਨਗਰ ਨਿਗਮ ਦੇ ਹਿੱਤਾਂ ਖਿਲਾਫ ਹੋਣ ਵਾਲੇ ਫੈਸਲਿਆਂ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ।ਇਸ ਮੌਕੇ ਪਰਮਜੀਤ ਸਿੰਘ, ਅਜੀਤ ਸਿੰਘ, ਅਸ਼ੋਕ ਮਜੀਠੀਆ, ਅਰੁਣ, ਸਤਿੰਦਰ ਸਿੰਘ, ਅਜੇ ਕੁਮਾਰ, ਕੇਵਲ ਕੁਮਾਰ, ਕਸਤੂਰੀ ਲਾਲ, ਬਲਵਿੰਦਰ ਕੁਮਾਰ, ਚਰਨਜੀਤ, ਪੰਮਾ, ਰਿਸ਼ੀ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਮੇਅਰ ਬਖਸ਼ੀ ਰਾਮ ਅਰੋੜਾ-
ਇਸ ਸਬੰਧੀ ਜਦ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ 8 ਸਾਲ ਪਹਿਲਾਂ ਕੀਤੇ ਗਏ ਫੈਸਲੇ ਮੁਤਾਬਿਕ ਨਗਰ ਨਿਗਮ ਦਾ ਦਫਤਰ ਹੋ ਰਿਹਾ ਹੈ ਅਤੇ ਉਨਾਂ ਦੇ ਕਾਰਜਕਾਲ ਸਮੇਂ ਕੋਈ ਸਮਝੌਤਾ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਨਗਰ ਨਿਗਮ ਵਲੋਂ ਟਰੱਸਟ ਨੂੰ ਰਣਜੀਤ ਐਵਨਿਊ ਸਥਿਤ ਨਵੇਂ ਦਫਤਰ ਬਦਲੇ ਕੋਈ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।ਬਾਕੀ ਰਹੀ ਗੱਲ ਨਿਗਮ ਦਫਤਰ ਦੀ ਜਾਇਦਾਦ ਦੀ ਇਹ ਦਫਤਰ ਪੰਜਾਬ ਸਰਕਾਰ ਦੀ ਮਲਕੀਅਤ ਹੈ ਅਤੇ ਸਰਕਾਰ ਕੋਈ ਵੀ ਫੈਸਲਾ ਲੈ ਸਕਦੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply