Thursday, March 26, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਜੁਲਾਈ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਦਿੱਲੀ ‘ਚ ਹੋਈ ਇੰਟਰ ਸਟੇਟ ਕੌਂਸਲ ਮੀਟਿੰਗ ‘ਚ ਪੀ.ਐਮ ਮੋਦੀ ਬੋਲੇ – ਕੇਂਦਰ ਤੇ ਸੂਬਿਆਂ ਦਰਮਿਆਨ ਤਾਲਮੇਲ ਵਧਾਉਣਾ ਜਰੂਰੀ।

▶ ਸੂਬਿਆਂ ਨੂੰ ਪਿਛਲੇ ਸਾਲ ਨਾਲੋਂ ਟੈਕਸਾਂ ‘ਚ ਜਿਆਦਾ ਹਿੱਸਾ ਦਿਤਾ, ਕੇਂਦਰੀ ਟੈਕਸਾਂ ‘ਚ ਰਾਜਾਂ ਦੀ ਭਾਈਵਾਲੀ 32% ਤੋਂ ਵਧਾ ਕੇ 42 % ਕੀਤੀ – ਮੋਦੀ।

▶ ਮੀਟਿੰਗ ‘ਚ ਸ਼ਾਮਲ ਹੋਣ ਆਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਖਤਮ ਹੋਵੇ ਰਾਜਪਾਲ ਦਾ ਅਹੁੱਦਾ ।

▶ ਮਮਤਾ ਬੈਨਰਜੀ ਨੇ ਨਿਤੀਸ਼ ਕੁਮਾਰ ਦਾ ਕੀਤਾ ਸਮੱਰਥਨ, ਕਿਹਾ ਸੂਬਿਆਂ ਨੂੰ ਮਾਲੀ ਮਦਦ ਦੇਣ ਲਈ ਬਣੇ ਕਮੇਟੀ।

▶ 100 ‘ਆਪ’ ਵਰਕਰ ਕਾਂਗਰਸ ਵਿੱਚ ਸ਼ਾਮਲ- ਕੈਪਟਨ, ਕਿਹਾ ਪੰਜਾਬ ਦੀਆਂ 117 ਵਿਚੋਂ ਸੀਟਾਂ 35 ਨੌਜਵਾਨਾਂ ਨੂੰ ਦਿਆਂਗੇ।

▶ ਨਸ਼ਿਆਂ ਦੇ ਖਿਲਾਫ ਹਾਂ, ਪਰ ਪੰਜਾਬ ਦੀ ਮਾਲੀ ਹਾਲਤ ਨੂੰ ਦੇਖਦਿਆਂ ਉਸ ‘ਤੇ ਰੋਕ ਲਗਾਉਣ ਦੇ ਹੱਕ ‘ਚ ਨਹੀਂ – ਕੈਪਟਨ।

▶ ਛੋਟੇਪੁਰ – ‘ਆਪ’ ਨੇ ਹੋਈ ਗਲਤੀ ਕਬੂਲੀ, ਇਸੇ ਲਈ ਮਾਫੀ ਮੰਗਣ ਤੇ ਸੇਵਾ ਕਰਨ ਅੱਜ ਸ੍ਰੀ ਦਰਬਾਰ ਸਾਹਿਬ ਆ ਰਹੇ ਹਨ ਕੇਜਰੀਵਾਲ।

▶ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਪੰਚਾਇਤਾਂ ਨੂੰ ਗ੍ਰਾਂਟ ਖਰਚ ਕਰਨ ਦੀ ਇਜਾਜ਼ਤ ਨਹੀਂ– ਛੋਟੇਪੁਰ।

▶ ਹਮੇਸ਼ਾਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਹਾਂ, ‘ਆਪ’ ਦੇ ਦੋਸ਼ ਝੂਠੇ – ਅਕਾਲੀ ਦਲ।

▶ ਪੰਜਾਬ ਸਕੂਲ ਸਿੱਖਿਆ ਬੋਰਡ ਨੇ 11ਵੀਂ ਅਤੇ 12ਵੀਂ ਕਲਾਸ ਲਈ ਸੀ.ਸੀ.ਈ (C.C.E) ਘਟਾਈ।

▶ ਹਰਿਆਣਾ ਦੇ ਗੁਰੂਗ੍ਰਾਮ ‘ਚ ਮੋਟਰਸਾਇਕਲ ਸਵਾਰ 3 ਹਮਲਾਵਰਾਂ ਵਲੋਂ ਕੱਪੜਾ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ।

▶ ਸ਼ਕਤੀ ਪ੍ਰਦਰਸ਼ਨ ਤੋਂ ਪਹਿਲਾਂ ਅਰੁਨਾਚਲ ਦੇ ਮੁੱਖ ਮੰਤਰੀ ਨਾਬਾਮ ਤੁਕੀ ਨੇ ਦਿੱਤਾ ਅਸਤੀਫਾ – ਪੈਮਾ ਖਾਂਡੂ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਚੁਣੇ ਗਏ।

▶ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।

▶ ਆਉਂਦੇ 3 ਦਿਨਾਂ ‘ਚ ਪੰਜਾਬ ਤੇ ਹਰਿਆਣਾ ‘ਚ ਭਾਰੀ ਮੀਂਹ ਦੀ ਚਿਤਾਵਨੀ।

▶ ਫੀਸਾਂ ਵਿੱਚ ਵਾਧੇ ਦਾ ਨੋਟਿਸ ਦੇਣ ਵਾਲੇ ਨਿੱਜੀ ਸਕੂਲਾਂ ਦਾ ਦਿੱਲੀ ਸਰਕਾਰ ਕਰੇਗੀ ਨਿਰੀਖਣ।

▶ ਤੁਰਕੀ ਵਿੱਚ ਫੋਜ ਵਲੋਂ ਤਖਤਾ ਪਲਟਣ ਦੀ ਸਾਜਿਸ਼ ਅਸਫਲ – 160 ਦੀ ਮੌਤ, 1500 ਦੇ ਕਰੀਬ ਜਖਮੀ, 2800 ਫੌਜੀ ਗ੍ਰਿਫਤਾਰ।

▶ ਤੁਰਕੀ ‘ਚ ਲੋਕਾਂ ਨੇ ਮਿਲ ਕੇ ਲੋਕਤੰਤਰ ਨੂੰ ਬਚਾਇਆ, ਦੋਸ਼ੀਆਂ ਨੂੰ ਸਖਤ ਸਜ਼ਾ ਦਾ ਕਰਨਾ ਪਏਗਾ ਸਾਹਮਣਾ – ਰਾਸ਼ਟਰਪਤੀ ਤਈਅਪ ਈਰਦੋਗਨ।

▶ ਮੰਬਈ ਦੀ ਮੈਟਰੋਪੋਲੀਟਨ ਅਦਾਲਤ ਵਲੋਂ ਚੈਕ ਬਾਊਂਸ ਮਾਮਲੇ ‘ਚ ਵਿਜੈ ਮਾਲਿਆ ਦੇ ਗੈਰ ਜਮਾਨਤੀ ਵਾਰੰਟ ਜਾਰੀ।

▶ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਸਟ੍ਰੇਲੀਆ ਦੇ ਕੈਰੀ ਹੋਪ ਨੂੰ WBO ਪੈਸ਼ੇਵਾਰ ਮੁਕਾਬਲੇ ‘ਚ ਹਰਾਇਆ – ਵਰਲਡ ਰੈਂਕਿੰਗ 15 ਹੋਈ।

▶ ਪ੍ਰਧਾਨ ਮੰਤਰੀ ਸਮੇਤ ਕਈ ਆਗੂਆਂ ਨੇ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਜਿੱਤ ‘ਤੇ ਦਿੱਤੀ ਵਧਾਈ।

▶ ਕਾਹਨਗੜ੍ਹ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ ਹਰਜਿੰਦਰ ਸਿੰਘ ਨੂੰ 5000 ਰਿਸ਼ਵਤ ਲੈਂਦਿਆਂ ਵਿਜ਼ੀਲੈਂਸ ਨੇ ਕੀਤਾ ਗ੍ਰਿਫਤਾਰ।

▶ ਵਾਲਮੀਕ ਭਾਈਚਾਰੇ ਵਲੋਂ ਅੰਮ੍ਰਿਤਸਰ ‘ਚ ਵਿਰਸਾ ਸਿੰਘ ਵਲਟੋਹਾ ਤੇ ਰਾਖੀ ਸਾਵਤ ਖਿਲਾਫ ਪ੍ਰਦਰਸ਼ਨ ਤੇ ਪੁੱਤਲੇ ਫੂਕੇ – ਮਾਮਲਾ ਇਤਰਾਜ਼ਯੋਗ ਟਿੱਪਣੀਆਂ ਦਾ।

▶ ਜੰਮੂ ਤੋਂ ਮੁੜ ਸ਼ੁਰੂ ਹੋਈ ਅਮਰਨਾਥ ਯਾਤਰਾ –  ਸੁਰੱਖਿਆ ਦੇ ਕੀਤੇ ਪੁਖਤਾ ਇੰਤਜਾਮ।

▶ ਚਰਚਿਤ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦੀ ਹੱਤਿਆ – ਭਰਾ ‘ਤੇ ਲੱਗੇ ਕਤਲ ਦੇ ਦੋਸ਼।

▶ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਕਾਰ ਪਲਟੀ – ਹਫਤਾ ਪਹਿਲਾਂ ਵਿਆਹੇ ਜੋੜੇ ਦੀ ਮੌਤ – ਜੰਡਿਆਲਾ ਤੋਂ ਆ ਰਹੇ ਸਨ ਜਲੰਧਰ।

▶ ਸੰਗਰੂਰ ਤੋਂ ਕਾਂਗਰਸੀ ਆਗੂ ਗਿਰੀਰਾਜ ਆਮ ਆਦਮੀ ਪਾਰਟੀ ‘ਚ ਸ਼ਾਮਿਲ।

▶ ਰੋਹਤਕ – ਕਾਰ ਤੇ ਟਰੱਕ ਦਰਮਿਆਨ ਟੱਕਰ – 4 ਦੀ ਮੌਤ।

▶ ਤੁਰਕੀ ‘ਚ ਤਖਤਾ ਪਲਟਨ ਦੇ ਮਾਸਟਰਮਾਇੰਡ ਦਾ ਅਜੇ ਤੱਕ ਨਹੀਂ ਲੱਗਾ ਪਤਾ – ਮੁਸਲਿਮ ਧਰਮ ਗੁਰੂ ਫੇਤਹੁਲਾਹ ਗੁਲੇਨ ‘ਤੇ ਜਿਤਾਇਆ ਜਾ ਰਿਹਾ ਹੈ ਸ਼ੱਕ।

▶ ਦਿੱਲੀ ‘ਚ ਪਹਿਲੀ ਵਾਰ 23 ਜੁਲਾਈ ਨੂੰ ਹੋਵੇਗੀ ‘ਨਾਇਟ ਮੈਰਾਥਨ ਦੋੜ’ – ਔਰਤਾਂ ‘ਚ ਸੁਰੱਖਿਆ ਤੇ ਵਿਸ਼ਵਾਸ਼ ਵਧਾਉਣ ਲਈ ਲਿਆ ਫੈਸਲਾ।

▶ ਅੰਮ੍ਰਿਤਸਰ ਦੇ ਕੈਂਟ ਖੇਤਰ ‘ਚ ਸੜਕ ਕਿਨਾਰੇ ਝਾੜੀਆਂ ‘ਚੋਂ ਪੰਜ ਬੰਬ ਮਿਲਣ ਨਾਲ ਫੈਲੀ ਦਹਿਸ਼ਤ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏🏻

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply