Friday, October 2, 2026

120 ਬੋਤਲਾਂ ਸਮੇਤ ਦੋਸ਼ੀ ਕਾਬੂ

ਸੰਦੌੜ 16 ਜੁਲਾਈ (ਹਰਮਿੰਦਰ ਸਿੰਘ ਭੱਟ) – ਥਾਣਾ ਸੰਦੌੜ ਦੇ ਅਧੀਨ ਪੈਂਦੇ ਪਿੰਡ ਧਲੇਰ ਕਲਾਂ ਵਿਖੇ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਇੱਕ ਸੱਕੀ ਵਿਅਕਤੀ ਦੀ ਤਾਲਾ ਸੀ ਲੈਣ ਉਪਰੰਤ 120 ਬੋਤਲਾਂ ਸ਼ਰਾਬ ਠੇਕਾ ਦੇਸੀ ਦੀਆਂ ਬਰਾਮਦ ਕੀਤੀਆਂ ਗਈਆਂ । ਥਾਣਾ ਸੰਦੌੜ ਦੇ ਮੁਖੀ ਐਸ. ਐਚ. ਓ ਅਮਨਪਾਲ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਬਸ਼ੀਰ ਖਾਂ ਸਮੇਤ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਚਰਨ ਸਿੰਘ ਪੁੱਤਰ ਭਾਗ ਸਿੰਘ ਜੋ ਕਿ ਆਪਣੇ ਮੋਟਰ ਸਾਈਕਲ ਨੰਬਰ ਐੱਚ. ਆਰ. 32 ਬੀ. 1037  ਉੱਪਰ ਦੋਨੋਂ ਪਾਸੇ ਪਲਾਸਟਿਕ ਦੀਆਂ ਕੈਂਨੀਆਂ ਟੰਗੀ ਲਈ ਆਉਂਦਾ ਦਿਖਾਈ ਦਿੱਤਾ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀ ਨੇ ਆਪਣਾ ਵਾਹਨ ਰੋਕ ਕੇ ਪਿੱਛੇ ਨੂੰ ਮੋੜ ਕੇ ਭੱਜਣ ਲੱਗਾ ਤਾਂ ਹੌਲਦਾਰ ਪ੍ਰਵੀਨ ਕੁਮਾਰ, ਹੌਲਦਾਰ ਬਿੱਕਰ ਸਿੰਘ ਅਤੇ ਜਸਵੀਰ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਤਾਲਾਸੀ ਲੈਣ ਉਪਰੰਤ 60/60, 120 ਬੋਤਲਾਂ ਸ਼ਰਾਬ ਠੇਕਾ ਦੇਸ਼ੀਂ ਦੀਆਂ ਬਰਾਮਦ ਕੀਤੀਆਂ। ਉਕਤ ਦੋਸ਼ੀ ਤੇ ਮੁਕੱਦਮਾਤ ਦਰਜ ਕਰ ਕੇ ਜੇਲ੍ਹ ਭੇਜਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply