ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਬੱਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰਾਂ ਵੱਲੋ ਗੁਰਬਾਣੀ ਦੀ ਹੋਈ ਬੇਅਦਬੀ ਦੇ ਰੋਸ ਵੱਜੋਂ ਅੱਜ 17 ਜੁਲਾਈ ਭਗਤਾਂ ਭਾਈ ਕਾਂ ਤੋ ਬਰਗਾੜੀ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ।ਇਸ ਰੋਸ ਮਾਰਚ ਨੂੰ ਤਾਰੋਪੀਡ ਕਰਨ ਲਈ ਬੀਤੀ ਤੋਂ ਰਾਤ ਹੀ ਪੁਲਿਸ ਪ੍ਰਸਾਸ਼ਨ ਵੱਲੋ ਪੰਜਾਬ ਦੀਆ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਸਿੱਖ ਆਗੂਆ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਦੂਸਰੇ ਸੂਬਿਆ ਤੋ ਇਸ ਰੋਸ ਪ੍ਰਦਰਸ਼ਨ ਵਿਚ ਭਾਗ ਲੈਣ ਵਾਲੇ ਸਿੱਖ ਆਗੂਆ ਤੇ ਖੂਫੀਆ ਵਿਭਾਗ ਵੱਲੋ ਨਜਰ ਰੱਖੀ ਜਾ ਰਹੀ ਹੈ ਪੁਲਿਸ ਪ੍ਰਸਾਸ਼ਨ ਵੱਲੋ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਬਲਵੀਰ ਸਿੰਘ, ਭਾਈ ਪਰਮਜੀਤ ਸਿੰਘ ਜੱਜੇਆਣੀ, ਵੱਸਣ ਸਿੰਘ ਜੱਫਰਵਾਲ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਡਾ ਗੁਰਮੀਤ ਸਿੰਘ ਬਰੀਵਾਲਾ, ਜਸਵਿੰਦਰ ਸਿੰਘ ਸਾਹੋਕੇ, ਗੁਰਜੰਟ ਸਿੰਘ, ਹਰਫੂਲ ਸਿੰਘ ਸਣੇ 200 ਕਰੀਬ ਸਿੱਖ ਆਗੂਆ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਫੋਨ ਤੇ ਦੱਸਿਆ ਕਿ ਸਵੇਰੇ ਤੋ ਹੀ ਪੰਜਾਬ ਪੁਲਿਸ ਵੱਲੋ ਪਿੰਡ ਦਾਦੂ ਨੇੜੇ ਦੇ ਪੁੱਲ ਤੇ ਨਾਕੇ ਲਾਏ ਹੋਏ ਹਨ ਤੇ ਉਨ੍ਹਾਂ ਨੂੰ ਦਾਦੂ ਸਾਹਿਬ ਵਿਚ ਨਜ਼ਰਬੰਦ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਪੰਥਕ ਕਹਾਉਣੀ ਬਾਦਲ ਸਰਕਾਰ ਵੱਲੋ ਸਿੱਖਾ ਨਾਲ ਔਰਗਜੇਬ ਨਾਲੋ ਵੀ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਹਾਲੇ ਵੀ ਪੁਲਿਸ ਦੀ ਪਹੁੰਚ ਤੋ ਬਾਹਰ ਹਨ। ਉਨ੍ਹਾਂ ਸਵਾਲ ਕੀਤਾ ਕਿ ਸਿੱਖ ਮਰਿਯਾਦਾ ਦੇ ਨਾਮ ਤੇ ਦੂਸਰੀਆਂ ਸਿਆਸੀ ਪਾਰਟੀਆ ‘ਤੇ ਮਾਮਲੇ ਦਰਜ ਕਰਵਾਉਣ ਵਾਲੀ ਬਾਦਲ ਸਰਕਾਰ ਹੁਣ ਦੱਸੇ ਕਿ ਹਿਰਾਸਤ ਵਿਚ ਲਏ ਸਿੱਖਾਂ ਦਾ ਕਿ ਕਸੂਰ ਸੀ? ਉਨ੍ਹਾਂ ਕਿਹਾ ਕਿ ਪੰਥ ਦੇ ਨਾਮ ‘ਤੇ ਸਿੱਖਾਂ ਨਾਲ ਧ੍ਰੋਹ ਕਮਾਉਣ ਵਾਲੇ ਬਾਦਲ ਟੋਲੇ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ, ਜਿਸ ਦਾ ਜਵਾਬ ਆਉਣ ਵਾਲੇ ਸਮੇ ਵਿਚ ਸਿੱਖ ਬਾਖੂਬੀ ਦੇਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media