Friday, March 27, 2026

ਸਵਾ ਲੱਖ ਪਰਿਵਾਰਾਂ ਨੂੰ ਬਣਾਇਆ ਜਾਵੇਗਾ ਪੰਥਕ ਕਾਫਲੇ ਦਾ ਹਿੱਸਾ

ਲੁਧਿਆਣਾ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਦੇਸ਼ ਵਿਦੇਸ਼ ਦੀਆਂ ਪੰਥ ਦਰਦੀ ਸਿੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੀ ਪੰਥਕ ਰਾਜਸੀ ਤੇ ਧਾਰਮਿਕ ਸਥਿਤੀ ਸਬੰਧੀ ਯੋਜਨਾਬਧ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਮਾਡਲ ਗਰਾਮ ਲੁਧਿਆਣਾ ਵਿਖੇ ਹੋਈ।ਜਿਸ ਵਿਚ ਨਵ-ਨਿਰਮਾਣ ਨਿਯੁਕਤ 22 ਜਿਲਿਆਂ ਦੇ ਕੋ-ਆਰਡੀਨੇਟਰ ਅਤੇ 100 ਮੈਂਬਰੀ ਕਮੇਟੀ ਨਾਲ ਵਿਚਾਰ ਸਾਂਝੇ ਕੀਤੇ ਗਏ।ਸਰਬਸੰਮਤੀ ਨਾਲ ਪ੍ਰਵਾਨਿਆ ਗਿਆ ਕਿ ਧਾਰਮਿਕ ਸੰਸਥਾਵਾਂ ਦਾ ਸਿਆਸੀਕਰਨ ਹੋ ਚੁੱਕਾ ਹੈ।ਸ਼ਹੀਦੀਆਂ ਨਾਲ ਸਿਰਜੀਆ ਇਹਨਾਂ ਕੌਮੀ ਸੰਸਥਾਵਾਂ ਦੇ ਪ੍ਰਬੰਧ ਨੂੰ ਅਜ਼ਾਦ ਕਰਵਾਉਣ ਲਈ ਧਾਰਮਿਕ ਲੋਕਾਂ ਨੂੰ ਅੱਗੇ ਆਉਣਾ ਪਵੇਗਾ। ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਲਈ ਹੁੰਦੀਆਂ ਚੋਣਾਂ ਵਿਚ ਇਕ ਨੈਤਿਕ ਫਰਜ਼ ਸਮਝ ਕੇ ਹਿੱਸਾ ਲੈਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਮਾੜਾ ਕਹਿਣਾ ਭਾਰੀ ਭੁੱਲ ਹੈ। ਜਦਕਿ ਇਹ ਕੌਮੀ ਸੰਸਥਾਵਾਂ ਹਨ ਅਤੇ ਇਹਨਾਂ ਦੇ ਪ੍ਰਬੰਧ ਪ੍ਰਤੀ ਖਾਮੋਸ਼ੀ ਅਤੇ ਅਵੇਸਲੇਪਣ ਕਰਕੇ ਇਹ ਨਿਘਾਰ ਵਿਚ ਜਾ ਚੁਕੀਆਂ ਹਨ।
ਇਸੇ ਤਰ੍ਹਾਂ ਰਾਜਸੀ ਖੇਤਰ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕਾ ਹੈ।ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਅਤੇ ਕਿਸਾਨੀ ਕਰਜ਼ੇ ਵਿਚ ਡੁੱਬ ਚੁੱਕੀ ਹੈ।ਵਿਕਾਸ ਦੀ ਥਾਂ ਵਿਨਾਸ਼ ਹੀ ਨਜਰ ਆ ਰਿਹਾ ਹੈ।ਕਾਨੂੰਨ ਅਤੇ ਨਿਆਂ ਪ੍ਰਣਾਲੀ ਤੋਂ ਭਰੋਸਾ ਉੱਠ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੇ ਦੋਸ਼ੀਆਂ ਨੂੰ ਲਈ ਸਹਿਮਤੀ ਅਤੇ ਵਿਉਂਤਬੰਦੀ ਕੀਤੀ ਗਈ ਕਿ ਪੰਜਾਬ ਭਰ ਵਿਚ ਮਾਝਾ, ਮਾਲਵਾ ਅਤੇ ਦੋਆਬਾ ਵਿਚ ਜ਼ਮੀਨੀ ਪੱਧਰ ਤੇ ਤਾਣਾ ਬਾਣਾ ਕਾਇਮ ਕੀਤਾ ਜਾਵੇਗਾ।ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਬਲਾਕ ਪੱਧਰੀ, ਤਹਿਸੀਲ ਪੱਧਰੀ ਅਤੇ ਜਿਲ੍ਹਾ ਪੱਧਰੀ ਚੇਤਨਾ ਵਰਕਸ਼ਾਪਾਂ ਲਗਾ ਕੇ ਲੋਕਾਂ ਨੂੰ ਦਿਮਾਗੀ ਲੜਾਈ ਲੜਨ ਲਈ ਤਿਆਰ ਕੀਤਾ ਜਾਵੇਗਾ ।
ਅੱਜ ਦੇ ਇਸ ਇਕੱਠ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਆਉਂਦੇ ਦਿਨਾਂ ਵਿਚ ਪਿੰਡ ਪੱਧਰ ‘ਤੇ ਕੰਮ ਕਰਕੇ ਸਵਾ ਲੱਖ ਪਰਿਵਾਰਾਂ ਨੂੰ ਪੰਥਕ ਸੋਚ ਨਾਲ ਜੋੜਿਆ ਜਾਵੇਗਾ ਤਾਂ ਜੋ ਭਵਿੱਖ ਵਿਚ ਗੁਰਮਤਿ ਸਿਧਾਂਤਾਂ ਤੇ ਪਹਿਰਾਂ ਦੇਂਦਿਆਂ ਧਾਰਮਿਕ ਅਤੇ ਰਾਜਨੀਤਕ ਫੈਸਲਾ ਕੀਤਾ ਗਿਆ ਕਿ ਮਾਝੇ, ਦੋਆਬੇ ਅਤੇ ਮਾਲਵੇ ਵਿਚ ਪੰਥਕ ਕਾਫਲਾ ਧਾਰਮਿਕ ਅਤੇ ਰਾਜਸੀ ਚੇਤਨਾ ਪੈਦਾ ਕਰਨ ਲਈ ਸ਼ੜਕਾਂ ਤੇ ਆਵੇਗਾ।ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਕਨਵੀਨਰ ਪੰਥਕ ਤਾਲਮੇਲ ਸੰਗਠਨ,. ਜਸਵਿੰਦਰ ਸਿੰਘ ਐਡਵੋਕੇਟ, ਗੁਰਿੰਦਰਪਾਲ ਸਿੰਘ ਧਨੌਲਾ, ਗਿਆਨੀ ਹਰਬੰਸ ਸਿੰਘ ਤੇਗ, ਭਰਪੂਰ ਸਿੰਘ ਬਟਾਲਵੀ, ਤਹਿਬਰ ਸਿੰਘ ਰਾਜੋਆਣਾ ਖੁਰਦ, ਗੁਰਪ੍ਰੀਤ ਸਿੰਘ ਚੰਡੀਗੜ੍ਹ, ਡਾ. ਗੁਰਨਾਮ ਸਿੰਘ ਫਿਰੋਜ਼ਪੁਰ, ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਲੁਧਿਆਣਾ, ਸੁਖਪਾਲ ਸਿੰਘ, ਕੁਲਦੀਪ ਸਿੰਘ ਕਲਾਲ ਮਾਜਰਾ, ਮਹਿੰਦਰ ਸਿੰਘ ਹਰਪ੍ਰੀਤ ਸਿੰਘ ਨਾਲਾਗੜ੍ਹ, ਸੂਬੇਦਾਰ ਦਿਆਲ ਸਿੰਘ ਰੋਪੜ, ਕੁਲਵੰਤ ਸਿੰਘ ਹਿਮਾਚਲ, ਅਵਤਾਰ ਸਿੰਘ, ਮਨਜੀਤ ਸਿੰਘ ਪਟਿਆਲਾ, ਦਵਿੰਦਰ ਸਿੰਘ ਪਟਿਆਲਾ, ਬਲਵਿੰਦਰ ਸਿੰਘ, ਸੁਖਦੇਵ ਸਿੰਘ ਖਾਲਸਾ, ਗੁਰਨਾਮ ਸਿੰਘ, ਬਲਜੀਤ ਕੌਰ, ਰੁਪਿੰਦਰ ਕੌਰ ਪਾਤੜਾ, ਕਰਮਜੀਤ ਸਿੰਘ ਰਾਏਕੋਟ, ਚਮਕੌਰ ਸਿੰਘ ਰਾਜੋਆਣਾ ਖੁਰਦ, ਜਗਦੀਪ ਸਿੰਘ ਨਿਹਾਲਵਾਲਾ, ਚਰਨ ਸਿੰਘ ਮੋਹਾਲੀ, ਬਿਕਰਮ ਸਿੰਘ, ਅਮਰਜੀਤ ਸਿੰਘ ਬਠਿੰਡਾ, ਮਨਪ੍ਰੀਤ ਸਿੰਘ, ਰਸ਼ਪਾਲ ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ ਜੀਂਦ, ਇੰਦਰਪਾਲ ਸਿੰਘ, ਕੰਵਲਜੀਤ ਕੌਰ ਲੁਧਿਆਣਾ, ਸੁਰਜੀਤ ਸਿੰਘ ਜੰਮੂ, ਹਰਜੀਤ ਸਿੰਘ, ਗੁਰਮੀਤ ਸਿੰਘ ਸ਼ਿਮਲਾਪੁਰੀ, ਸਤਵਿੰਦਰ ਸਿੰਘ ਪਠਾਨਕੋਟ, ਹਰਬੰਸ ਸਿੰਘ ਕਾਲਰਾ ਜਲੰਧਰ, ਸਤਵਿੰਦਰ ਸਿੰਘ, ਲਖਵਿੰਦਰ ਸਿੰਘ ਪਠਾਨਕੋਟ, ਰਜਿੰਦਰ ਸਿੰਘ, ਹਰਵਿੰਦਰਪਾਲ ਸਿੰਘ ਗੁਰਦਾਸਪੁਰ, ਹਰਵਿੰਦਰ ਕੌਰ ਅੰਮ੍ਰਿਤਸਰ, ਦਇਆ ਸਿੰਘ, ਦਵਿੰਦਰ ਸਿੰਘ ਮਾਨਾ, ਕਿਰਨਦੀਪ ਕੌਰ ਪਟਿਆਲਾ, ਪ੍ਰੀਤਮ ਸਿੰਘ, ਮੇਜਰ ਸਿੰਘ ਲੁਧਿਆਣਾ, ਪ੍ਰਿੰਸੀਪਲ ਮਨਜਿੰਦਰ ਕੌਰ, ਸੁਲੋਚਨਬੀਰ ਸਿੰਘ ਲੁਧਿਆਣਾ, ਪ੍ਰਿੰਸੀਪਲ ਖੁਸ਼ਹਾਲ ਸਿੰਘ ਚੰਡੀਗਹੜ, ਤਰਸੇਮ ਸਿੰਘ ਬੁਡੇਵਾਲ, ਰਾਜਵਿੰਦਰ ਸਿੰਘ ਸੰਗਰੂਰ, ਕਰਮਜੀਤ ਸਿੰਘ, ਮਨਦੀਪ ਸਿੰਘ, ਅਜੈਬ ਸਿੰਘ ਇੰਟਰਨੈਸ਼ਨਲ ਸ਼ਬਦ ਗੁਰੁ ਸਭਾ, ਨਰਾਇਣ ਸਿੰਘ, ਗੁਰਵੰਤ ਸਿੰਘ ਫਤਿਆਬਾਦ, ਜਸਵਿੰਦਰ ਸਿੰਘ, ਗੁਰਨੇਕ ਸਿੰਘ ਨਵਾਂ ਸ਼ਹਿਰ, ਹਰਭਜਨ ਸਿੰਘ ਤਰਨਤਾਰਨ, ਸਕੱਤਰ ਸਿੰਘ, ਬਲਬੀਰ ਸਿੰਘ ਅਤੇ ਧਨਵੰਤ ਸਿੰਘ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply