Wednesday, November 4, 2026

ਮੈਰੀਟੋਰੀਅਸ ਸਕੂਲਾਂ ਵਿਚ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਤੇ ਸਨਮਾਨ

PPN1707201601ਬਟਾਲਾ, 17 (ਨਰਿੰਦਰ ਬਰਨਾਲ) – ਪੰਜਾਬ ਦੇ ਸਕੂਲਾਂ ਦੇ 80  ਫੀਸਦੀ ਤੋਂ ਵੱਧ ਵਿਦਿਅਰਥੀਆਂ ਦੀ ਸਾਂਝ ਮੁਕਾਬਲੇ ਦੀ ਪ੍ਰੀਖਿਆ ਪੰਜਾਬ ਪੱਧਰੀ ਸਿਖਿਆ ਵਿਭਾਗ ਵੱਲੋਂ ਕਰਵਾਈ ਗਈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਦੀਆਂ 8 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਤੇ ਉਹਨਾਂ ਵਿਚ 7 ਲੜਕੀਆਂ ਨੇ ਕਾਮਯਾਬੀ ਹਾਸਲ ਕੀਤੀ ਹੈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਮੈਰੀਟੋਰੀਅਸ ਸਕੂਲਾਂ ਵਿਚ ਦਾਖਲੇ ਵਾਸਤੇ ਯੋਗ ਲੜਕੀਆਂ ਨੂੰ ਵਧਾਈ ਦਿਤੀ।ਇਸ ਨਾਲ ਗਰਮੀਆਂ ਦੀਆ ਛੁੱਟੀਆਂ ਵਿੱਚ ਮੁਫਤ ਕੋਚਿੰਗ ਦੇਣ ਵਾਲੇ ਅਧਿਆਪਕਾਂ ਜੀਵਨ ਸਿੰਘ ਮੈਥ ਮਾਸਟਰ, ਗੁਰਮੀਤ ਸਿੰਘ ਸਾਇੰਸ ਮਾਸਟਰ ਤੇ ਹਰੀ ਕ੍ਰਿਸ਼ਨ ਐਸਐਸ ਮਾਸਟਰ ਦੀ ਵੀ ਸਕੂਲ ਪ੍ਰਿੰਸੀਪਲ ਨੇ ਸਰਾਹਣਾ ਕੀਤੀ। ਲੜਕੀਆਂ ਨੂੰ ਸਨਮਾਨ ਦੇਣ ਮੌਕੇ ਹਰਪ੍ਰੀਤ ਸਿਘ, ਚਰਨਜੀਤ ਸਿੰਘ, ਕਮਲੇਸ਼ ਕੌਰ, ਸੁਨੀਤਾ ਸਰਮਾ, ਰਜਨੀ ਬਾਲਾ, ਸੁਮਨ ਬਾਲਾ, ਅਨਿਲ ਕੁਮਾਰ ਆਦਿ ਸਮੂਹ ਸਟਾਫ ਮਂੈਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply