ਸੰਦੌੜ, 17 ਜੁਲਾਈ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਐਲਾਨ ਕੀਤਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਪ ਪਾਰਟੀ ਦੀ ਸਰਕਾਰ ਬਣਨ ਤੇ ਆਪ ਸਰਕਾਰ ਪੰਜਾਬ ਨੂੰ ਕੈਲੀਫੌਰਨੀਆ ਨਹੀਂ ਬਣਾਏਗੀ ਸਗੋਂ ਪੰਜਾਬ ਨੂੰ ਮੁੜ ਖੁਸਹਾਲ ਪੰਜਾਬ ਬਣਾਏਗੀ।ਭਗਵੰਤ ਮਾਨ ਨੇ ਪਿੰਡ ਕੁਠਾਲਾ ਵਿਖੇ ਦਾਣਾ ਮੰਡੀ ਵਿਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਸੱਤਾ ਤਬਦੀਲ ਕਰਨ ਲਈ ਤਿਆਰ ਬੈਠੇ ਹਨ ਅਤੇ ਬਾਦਲ ਅਤੇ ਕੈਪਟਨ ਦਾ ਸਮਾਂ ਲੰਘ ਚੁੱਕਾ ਹੈ ਅਤੇ ਇਸ ਵਾਰ ਪੰਜਾਬ ਦੇ ਲੋਕਾਂ ਆਪਣੀ ਸਰਕਾਰ ਆਪ ਬਣਾ ਕੇ ਸੱਤਾ ਸੰਭਾਲੇਗੀ।ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਨਿਸਾਨਾ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸੁਖਬੀਰ ਬਾਦਲ ਦੀਆਂ ਗੱਲਾਂ ਤੇ ਵਿਸਵਾਸ ਨਹੀਂ ਰਿਹਾ।ਜਿਸ ਕਰਕੇ ਉੇਹ ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ।ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਸਿਆਂ ਦੀ ਦਲਦਲ ਵਿਚ ਫਸ ਚੁੱਕਾ ਹੈ, ਜਦਕਿ ਪੰਜਾਬ ਦੀ ਅਕਾਲੀ ਸਰਕਾਰ ਪੰਜਾਬ ਵਿਚ ਨਸੇ ਹੋਣ ਦੀ ਗੱਲ ਤੋਂ ਮੁਕਰ ਰਹੀ ਹੈ ਜਦਕਿ ਅੰਮ੍ਰਿਤਸਰ ਵਿਚ ਲੜਕੀਆਂ ਦੇ ਲਈ ਨਸਾ ਮੁਕਤੀ ਕੇਂਦਰ ਖੋਲ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ 2017 ਵਾਲੀ ਕਰਾਂਤੀ ਜੇਕਰ ਖੁੰਝ ਗਈ ਤਾਂ ਮੁੜ ਕੇ ਇਸ ਕਰਾਂਤੀ ਨੂੰ ਬਣਨ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਲੱਗ ਜਾਣਗੇ।ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਉਹ ਕੈਸਿਟਾਂ ਦੇ ਰਾਹੀਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਅਤੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਵੀ ਉਹ ਲੋਕਾਂ ਦੀ ਅਵਾਜ ਸੰਸਦ ਵਿਚ ਬੁਲੰਦ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਪਿੰਡ ਕੁਠਾਲਾ ਦੇ ਲੋਕਾਂ ਦੀ ਮੰਗ ਤੇ ਇਕ ਸਰਕਾਰੀ ਹਸਪਤਾਲ ਲਈ ਇਕ ਐਬੂਲੈਂਸ ਦੇਣ ਦਾ ਐਲਾਨ ਕੀਤਾ ਜਦਕਿ ਪੌਦਿਆਂ ਦੀ ਸਾਂਭ ਸੰਭਾਲ ਲਈ 2 ਲੱਖ ਰੁੁਪਏ ਦੀ ਰਾਸੀ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਜਿਲਾ ਇੰਚਾਰਜ ਜਸਵੀਰ ਸਿੰਘ ਜੱਸੀ ਸੇਖੋਂ, ਪੁਨੂੰ ਕਾਤਰੋਂ, ਮੁਹੰਮਦ ਉਵੈਸ ਜਮੀਲ ਉਲ ਰਹਿਮਾਨ, ਐਡਵੋਕੇਟ ਗੋਬਿੰਦਰ ਮਿੱਤਲ, ਮੀਤ ਹੇਅਰ, ਆਜਮ ਦਾਰਾ, ਰਾਜੂ ਕੁਠਾਲਾ, ਵਰਿੰਦਰ ਸਿੰਘ ਸੰਧੂ, ਦਲਵੀਰ ਸਿੰਘ ਕਲਿਆਣ, ਵੇਦ ਪ੍ਰਕਾਸ ਫਰਵਾਲੀ, ਜਗਮੋਹਨ ਸਿੰਘ ਫੌਜੇਵਾਲ, ਨਰਿੰਦਰਜੀਤ ਸਿੰਘ, ਅਮੋਲਕ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ ਮਾਨ, ਮਾਸਟਰ ਮਹਿਤਾਬ ਸਿੰਘ, ਕਿੰਦੀ ਧਾਲੀਵਾਲ, ਹਰਜੀਤ ਸਿੰਘ ਕਲਿਆਣ, ਜਗਜੀਤ ਸਿੰਘ ਫੌਜੀ ਖੁਰਦ, ਜਗਰਾਜ ਸਿੰਘ ਫੌਜੇਵਾਲ, ਜਗਤਾਰ ਸਿੰਘ ਦਸੌਧਾ ਸਿੰਘ ਵਾਲਾ, ਚਮਕੌਰ ਸਿੰਘ ਮਿੱਠੇਵਾਲ, ਲਾਭ ਸਿੰਘ ਜਲਵਾਣਾ, ਜਸਵੀਰ ਫਰਵਾਲੀ, ਗੁਰਚਰਨ ਸਿੰਘ ਕਲਿਆਣ, ਜਸਵੰਤ ਸਿੰਘ ਸਾਹੀ ਕਸਬਾ ਭੁਰਾਲ, ਚਰਨਜੀਤ ਸਿੰਘ ਚੰਨਾ, ਬਰਿੰਦਰ ਜੋਨੀ ਚੀਮਾ, ਸਾਹਿਬ ਸਿੰਘ ਕਸਬਾ ਆਦਿ ਹਾਜਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media