Friday, March 27, 2026

ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਵਲੋਂ ਆਪ ਨੂੰ ਲਗਾਤਾਰ ਭਰਵਾਂ ਹੂੰਗਾਰਾ – ਨਿਆਮਤਪੁਰ

PPN1707201604ਸੰਦੌੜ , 17 ਜੁਲਾਈ (ਹਰਮਿੰਦਰ ਸਿੰਘ ਭੱਟ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਲਹਿਰ ਨਿੱਤ ਦਿਨ ਤੇਜ ਹੁੰਦੀ ਜਾ ਰਹੀ ਹੈ ਅਤੇ ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਵਲੋਂ ਆਪ ਨੂੰ ਲਗਾਤਾਰ ਭਰਵਾਂ ਹੂੰਗਾਰਾ ਅਤੇ ਸਮਰਥਨ ਦਿੱਤਾ ਰਿਹਾ ਹੈ।ਜਿਸ ਕਾਰਨ ਸੂਬੇ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਅਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਪੰਜਾਬ ਦੀ ਸੱਤਾ ਵਿੱਚ ਇੱਕ ਨਵਾਂ ਇਤਿਹਾਸ ਰਚੇਗੀ। ਕਿਉਂਕਿ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਆਮ ਆਦਮੀ ਪਾਰਟੀ ਨੂੰ ਝੂਠਾ ਬਦਨਾਮ ਕਰਨ ਦੇ ਮਨਸੂਬਿਆਂ ਨੂੰ ਪੰਜਾਬ ਦੇ ਲੋਕਾਂ ਵਲੋਂ ਹੀ ‘ਆਪ’ ਦਾ ਵਿਰੋਧ ਕਰਨ ਦੀ ਬਜਾਏ ਉਲਟਾ ‘ਆਪ’ ਦੇ ਹੱਕ ਵਿੱਚ ਹੀ ਨਿੱਤਰ ਕੇ ਨਕਾਮ ਕੀਤਾ ਜਾ ਰਿਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਅਮਰਗੜ੍ਹ ਦੇ ਸੀਨੀਅਰ ਨੌਜਵਾਨ ਆਗੂ ਗੁਰਦੀਪ ਨਿਆਮਤਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਨਿਆਮਤਪੁਰ ਨੇ ਕਿਹਾ ਕਿ ਮੌਕੇ ਦੀ ਸੱਤਾਧਾਰੀ ਬਾਦਲ ਸਰਕਾਰ ਨੇ ਪਿਛਲੇ ਨੌਂ ਸਾਲਾਂ ਦੇ ਆਪਣੇ ਤਾਨਾਸ਼ਾਹੀ ਵਾਲੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਦਾ ਜੋ ਕੰਚੂਮਰ ਕੱਢਿਆ ਹੈ, ਉਸਤੋਂ ਪੰਜਾਬ ਦੀ ਜਨਤਾ ਬਹੁਤ ਹੀ ਦੁਖੀ ਅਤੇ ਅੱਕੀ ਹੋਈ ਹੈ ।ਗੁਰਦੀਪ ਨਿਆਮਤਪੁਰ ਨੇ ਪੰਜਾਬ ਦੇ ਮੌਜੂਦਾ ਹਲਾਤ ਬਿਆਨ ਕਰਦਿਆਂ ਕਿਹਾ ਕਿ ਪੰਜਾਬ ਦੇ ਜਿਹੜੇ ਨੌਜਵਾਨਾਂ ਦੀ ਸਿਹਤ ਪੱਖੋਂ ਪੂਰੀ ਦੂਨੀਆਂ ਵਿੱਚ ਤੂਤੀ ਬੋਲਦੀ ਸੀ, ਅੱਜ ਉਹੀ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋਕੇ ਨਸ਼ਿਆਂ ਦੇ ਦਲਦਲ ਵਿੱਚ ਧੱਸਕੇ ਆਪਣੇ ਸਰੀਰ ਨੂੰ ਖੋਖਲਾ ਕਰਦੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਪੰਜਾਬ ਲਈ ਇਸ ਤੋਂ ਵੱਧ ਦੁਖ ਵਾਲੀ ਅਤੇ ਮੰਦਭਾਗੀ ਗੱਲ ਕੀ ਹੋਵੇਗੀ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਖੁਦ ਤੰਗਹਾਲੀ ਅਤੇ ਕਰਜੇ ਦੀ ਮਾਰ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ।ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਵਰਗ ਵੀ ਹੁਣ ਪੰਜਾਬ ਅੰਦਰ ਸੰਪੂਰਨ ਬਦਲਾਅ ਚਾਹੁੰਦਾ ਹੈ, ਕਿਉਂਕਿ ਅੱਜ ਪੰਜਾਬ ਵਿੱਚ ਫੈਕਟਰੀਆਂ ਦੇ ਲਗਾਤਾਰ ਬੰਦ ਹੋਣ ਕਾਰਨ ਅਤੇ ਪ੍ਰਾਪਟੀਆਂ ਦੇ ਕੰਮ ਰੁਕਣ ਕਾਰਨ ਵਪਾਰੀ ਵਰਗ ਨੂੰ ਵੀ ਭਾਰੀ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਵਿੱਚੋਂ ਗੁਜਰਨਾ ਪੈ ਰਿਹਾ ਹੈ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply