
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਦੀ ਨਾਮਵਰ ਖੇਡ ਤੇ ਸਮਾਜ ਸੇਵੀ ਸੰਸਥਾ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵਲੋਂ ਵੱਖ ਵੱਖ ਖੇਤਰਾਂ ਦੇ ਵਿਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸ਼ੁਰੂ ਕੀਤੇ ਗਏ ਸਨਮਾਨਿਤ ਕਰਨ ਦੇ ਸਿਲਸਿਲੇ ਤਹਿਤ ‘ਦਿਲ ਦੇ ਕੋਲ’ ਕੈਸੇਟ ਰਾਹੀਂ ਪੰਜਾਬੀ ਗਾਇਕੀ, ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕ ਤੇ ਲੇਖਕ ਵਿਕਰਮਜੀਤ ਨੂੰ ਉਚੇਚੇ ਤੋਰ ਤੇ ਸਨਮਾਨਿਤ ਕੀਤਾ। ਸਨਮਾਨਿਤ ਕਰਨ ਦੀ ਰਸਮ ਸੁਸਾਇਟੀ ਦੇ ਜਨਰਲ ਸਕੱਤਰ ਤੇ ਰਾਸ਼ਟਰੀ ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਤੇ ਉਘੇ ਮੰਚ ਸੰਚਾਲਕ ਉਪਕਾਰ ਸਿੰਘ ਸੰਧੂ ਨੇ ਸਾਂਝੇ ਤੋਰ ਤੇ ਅਦਾ ਕੀਤੀ। ਇਸ ਮੋਕੇ ਉਨ੍ਹਾਂ ਕਿਹਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲੱਗੇ ਅਜਿਹੇ ਗਾਇਕਾਂ ਤੇ ਲੇਖਕਾਂ ਦਾ ਮਾਨ ਸਨਮਾਨ ਕਰਨਾ ਹਰੇਕ ਦਾ ਫਰਜ ਹੈ।ਕਿਉਂਕਿ ਅਜਿਹੇ ਵਿਅਕਤੀ ਹੀ ਵਿਸ਼ਵ ਪੱਧਰ ਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਵਲੋਂ ਬੀਤੇ ਲੰਮੇ ਸਮੇਂ ਤੋਂ ਸ਼ੁਰੂ ਕੀਤੇ ਗਏ ਸਨਮਾਨਿਤ ਕਰਨ ਦੇ ਸਿਲਸਿਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।ਇਸ ਮੋਕੇ ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਰਜਿੰਦਰ ਪੱਪੂ, ਬਲਦੇਵ ਸਿੰਘ ਆਦਿ ਹਾਜਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media