Saturday, March 28, 2026

ਮਹਿਕ ਖੁਰਾਨਾ ਬਣੀ ਅੰਡਰ 17 ਸਾਲ ਉਮਰ ਵਰਗ ‘ਚ ਚੈਂਪੀਅਨ

PPN1707201610
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼ਤਰੰਜ ਖੇਡ ਖੇਤਰ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਅੰਮ੍ਰਿਤਸਰ ਦੇ ਮਾਨਵ ਪਬਲਿਕ ਸਕੂਲ ਦੀ ਵਿਦਿਅਰਥਣ ਤੇ ਤੇਜ਼ ਤਰਾਰ ਚੈੱਸ (ਸ਼ਤਰੰਜ) ਖਿਡਾਰਣ ਮਹਿਕ ਖੁਰਾਨਾ ਪੁੱਤਰੀ ਕੇਵਲ ਕ੍ਰਿਸ਼ਨ ਖੁਰਾਨਾਂ ਨੇ ਇਕ ਵਾਰ ਫਿਰ ਆਪਣੇ ਪੁਰਾਣੇ ਜੇਤੂ ਇਤਿਹਾਸ ਨੂੰ ਦਹਰਾਉਂਦੇ ਹੋਏ ਜਲੰਧਰ ਵਿਖੇ ਸੰਪੰਨ ਹੋਏ ਅੰਡਰ 17 ਸਾਲ ਉਮਰ ਵਰਗ ਚੈੱਸ ਚੈਂਪੀਅਨਸ਼ਿਪ ਦੋਰਾਨ ਆਪਣੇ ਵਿਰੋਧੀ ਖਿਡਾਰੀਆਂ ਨੂੰ ਕਰਾਰੀ ਹਾਰ ਦਿੰਦੇ ਹੋਏ ਰਾਜ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਤੇ ਚੈਂਪੀਅਨ ਤਾਜ਼ ਆਪਣੇ ਸਿਰ ਸਜਾਇਆ।ਅੰਮ੍ਰਿਤਸਰ ਦੇ ਨਾਮਵਰ ਚੈੱਸ (ਸ਼ਤਰੰਜ) ਕੋਚ ਬਲਵਿੰਦਰ ਸਿੰਘ ਹੀਰਾ ਦੀ ਇਸ ਲਾਡਲੀ ਸ਼ਗਿਰਦ ਦਾ ਅੰਮ੍ਰਿਤਸਰ ਪੁੱਜਣ ਤੇ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਸ਼ਤਰੰਜ ਖੇਡ ਖੇਤਰ ਦੇ ਵਿਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲੀ ਚੈੱਸ ਚੈਂਪੀਅਨ ਮਹਿਕ ਖੁਰਾਨਾ ਦੀਆਂ ਖੇਡ ਪ੍ਰਾਪਤੀਆਂ ਤੇ ਰੋਸ਼ਨੀ ਪਾਉਂਦਿਆਂ ਕੋਚ ਬਲਵਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਹਿਕ ਖੁਰਾਨਾ ਕਈ ਵਾਰ ਜੌਨ, ਜਿਲ੍ਹਾ, ਰਾਜ ਤੇ ਰਾਸ਼ਟਰੀ ਪੱਧਰ ਦੇ ਚੈੱਸ ਮੁਕਾਬਲਿਆਂ ਦੋਰਾਨ ਆਪਣੇ ਦਿਲ ਤੇ ਦਿਮਾਗ ਦਾ ਬੇਮਿਸਾਲ  ਪ੍ਰਦਰਸ਼ਨ ਕਰਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਹਿਕ ਖੁਰਾਨਾ ਵਿਚ ਅੰਤਰਾਸ਼ਟਰੀ ਪੱਧਰ ਦੇ ਚੈੱਸ ਮੁਕਾਬਲਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਸਮਰਥਾ ਹੈ ਤੇ ਉਸ ਨੂੰ ਹੁਣ ਏਸ਼ੀਅਨ, ਕਾਮਨਵੈਲਥ ਤੇ ਓਲੰਪਿਕ ਖੇਡਾਂ ਦੀ ਤਿਆਰੀ ਕਰਵਾਈ ਜਾਵੇਗੀ। ਆਪਣੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਮਹਿਕ ਖੁਰਾਨਾ ਨੇ ਦੱਸਿਆ ਕਿ ਉਹ ਅੰਤਰਾਸ਼ਟਰੀ ਪੱਧਰ ਦੀ ਬੇਹਤਰ ਖਿਡਾਰੀ ਬਣਨ ਦੀ ਚਾਹਵਾਨ ਹੈ ਤੇ ਉਹ ਆਪਣੇ ਇਸ ਟੀਚੇ ਨੂੰ ਪੂਰਾ ਕਰੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply