
ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਮਨਦੀਪ ਸਿੰਘ ਮੰਨਾ ਦੇ ਪਿਤਾ ਅਤੇ ਨਗਰ ਕੌਂਸਲ ਰਈਆ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ ਨੂੰ ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ।ਬੀਤੀ 13 ਜੁਲਾਈ ਨੂੰ ਸਵੇਰੇ ਅਚਾਨਕ ਉਹ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਿਊ ਗੋਲਡਨ ਐਵੀਨਿਊ ਵਿੱਚ ਰਖੇ ਗਏ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ, ਵਰਕਰਾਂ, ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਲੋਕ ਪੁੱਜੇ ਹੋਏ ਸਨ।
ਸ਼ਰਧਾਂਜਲੀ ਸਮਾਗਮ ਦੌਰਾਨ ਵਿਧਾਇਕ ਓਮ ਪ੍ਰਕਾਸ਼ ਸੋਨੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਪੰਜਾਬ ਕਾਂਗਰਸ ਦੇ ਸਕੱਤਰ ਦਿਨੇਸ਼ ਬੱਸੀ, ਬਿਕਰਮ ਸਿੰਘ ਮਜੀਠੀਆ ਦੇ ਮੀਡੀਆ ਸਕੱਤਰ ਪ੍ਰੋ. ਸਰਚਾਂਦ ਸਿੰਘ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਾਜੀਵ ਭਗਤ, ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਰਾਜੇਸ਼ ਹਨੀ, ਕੌਂਸਲਰ ਦਮਨਦੀਪ ਸਿੰਘ, ਯੂਥ ਕਾਂਗਰਸ ਲੋਕ ਸਭਾ ਅੰਮ੍ਰਿਤਸਰ ਦੇ ਇੰਚਾਰਜ ਵਿਕਾਸ ਸੋਨੀ, ਅਕਾਲੀ ਆਗੂ ਨਵਦੀਪ ਗੋਲਡੀ, ਸਾਬਕਾ ਮੇਅਰ ਸੁਨੀਲ ਦੱਤੀ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਲਾਲੀ ਮਜੀਠੀਆ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਜੋਗਿੰਦਰ ਪਾਲ ਢੀਂਗਰਾ, ਅੰਮ੍ਰਿਤਸਰ ਨਾਰਥ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ, ਕੌਂਸਲਰ ਪੱਪੂ ਮਹਾਜਨ, ਕੌਂਸਲਰ ਕਾਮਰੇਡ ਰਾਜ ਕੁਮਾਰ, ਮਾਨਵ ਤਨੇਜਾ, ਨਵਦੀਪ ਸਿੰਘ ਹੁੰਦਲ, ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ, ਜੇ.ਪੀ.ਸੀ. ਘੁੰਮਣ, ਸਰਵਨ ਸਿੰਘ ਧੁੰਨ, ਆਪ ਆਗੂ ਇੰਦਰਜੀਤ ਸਿੰਘ ਬਾਸਰਕੇ, ਬੁੱਧੀਜੀਵੀ ਸੈਲ ਦੇ ਆਗੂ ਡਾ. ਇੰਦਰਬੀਰ ਸਿੰਘ ਨਿੱਜਰ, ਸਾਬਕਾ ਐਮ.ਪੀ. ਮੇਜਰ ਸਿੰਘ ਉਬੋਕੇ, ਗੁਰਦਿਆਲ ਸਿੰਘ ਰਈਆ, ਮਾਸਟਰ ਜਗਜੀਤ ਸਿੰਘ, ਕੌਂਸਲਰ ਰਾਜਕੰਵਲਪ੍ਰੀਤ ਲੱਕੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਕੌਂਸਲਰ ਮਨਮੋਹਨ ਸਿੰਘ ਗੁੰਮਟਾਲਾ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਪੂਰਨ ਸਿੰਘ ਹੁੰਦਲ, ਅਵਤਾਰ ਸਿੰਘ ਟਰੱਕਾਂਵਾਲਾ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
Punjab Post Daily Online Newspaper & Print Media